ਅੱਗ ਪੀੜਤਾਂ ਦੀ ਮਦਦ ਲਈ ਅੱਗੇ ਆਈ ‘ਸਿੱਖਸ ਫਾਰ ਹਿਊਮੈਨਿਟੀ’

ਕੈਲੀਫੋਰਨੀਆ : ਅਮਰੀਕਾ ਦੀ ਬਿਊਟ ਕਾਉਂਟੀ ਵਿਚ ਲੱਗੀ ਅੱਗ ਅਮਰੀਕਾ ਦੇ ਇਤਿਹਾਸ ਵਿਚਲੀ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਦੱਸੀ ਜਾਂਦੀ ਹੈ। ਇਸ ਅੱਗ ਨਾਲ ਪੀੜਤ ਹੋਏ ਲੋਕਾਂ ਦੀ ਸੇਵਾ ਲਈ ਹੋਰਨਾਂ ਤੋਂ ਇਲਾਵਾ ਸਿੱਖਾਂ ਦੀ ਜਥੇਬੰਦੀ ‘ਸਿੱਖਸ ਫਾਰ ਹਿਊਮੈਨਿਟੀ’ ਵੀ ਲਗਾਤਾਰ ਯਤਨਸ਼ੀਲ ਹੈ।

ਮਨੁੱਖਤਾ ਦੀ ਸੇਵਾ ਲਈ ਪਿਛਲੇ ਸਾਲ ਹੋਂਦ ਵਿਚ ਆਈ ਇਸ ਸੰਸਥਾ ਵੱਲੋਂ ਅੱਗ ਲੱਗਣ ਦੀ ਖ਼ਬਰ ਆਉਣ ਸਾਰ, ਚੀਕੋ ਸ਼ਹਿਰ ਵਿਖੇ ਸਾਲਵੇਸ਼ਨ ਆਰਮੀ ਦੇ ਸਹਿਯੋਗ ਨਾਲ ਰੋਜ਼ਾਨਾ ਸੈਂਕੜੇ ਲੋਕਾਂ ਲਈ ਲੰਗਰਾਂ ਦੀ ਸੇਵਾ ਦੇ ਨਾਲ ਨਾਲ ਚਾਰ ਟਰੱਕ ਲੋੜੀਂਦੀ ਸਮਗਰੀ ਭੇਜੀ ਜਾ ਚੁੱਕੀ ਹੈ ਜਿਸ ਵਿਚ ਤਕਰੀਬਨ 1800 ਕੰਬਲ, 800 ਸਰਹਾਣੇ, 20 ਪੇਲੇਟ ਕੱਪੜੇ, ਤੌਲੀਏ, ਬੂਟ, ਫ਼ੂਡ, ਨੈਪਕਿਨ ਆਦਿ ਸ਼ਾਮਿਲ ਹੈ।

ਵੱਖ ਵੱਖ ਸ਼ਹਿਰਾਂ ਅਤੇ ਗੁਰੂਘਰਾਂ ਤੋਂ ਭਾਰੀ ਗਿਣਤੀ ‘ਚ ਸਿੱਖ ਵਲੰਟੀਅਰ ਰੋਜ਼ਾਨਾ ਵੱਖੋ-ਵੱਖ ਕੇਂਦਰਾਂ ਵਿਚ ਜਾ ਕੇ ਸੇਵਾ ਕਰ ਰਹੇ ਹਨ ਜਿਸ ਨਾਲ ਸਥਾਨਕ ਲੋਕਾਂ ਵਿਚ ਸਿੱਖਾਂ ਦਾ ਵਧੀਆ ਅਕਸ ਬਣ ਰਿਹਾ ਹੈ।

ਸਥਾਨਕ ਲੋਕਾਂ ਵੱਲੋਂ ਸਿੱਖਾਂ ਅਤੇ ‘ਸਿੱਖਸ ਫਾਰ ਹਿਊਮੈਨਿਟੀ’ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਰਾਹਤ ਕਾਰਜਾਂ ਵਿਚ ਸਹਿਯੋਗ ਦੇਣ ਲਈ ਜਥੇਬੰਦੀ ਦੇ ਬੁਲਾਰੇ ਕਸ਼ਮੀਰ ਸ਼ਾਹੀ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕੇ ਸਾਲਵੇਸ਼ਨ ਆਰਮੀ ਦੇ ਬੁਲਾਰੇ ਅਨੁਸਾਰ ਇਹ ਰਾਹਤ ਕਾਰਜ ਲੰਬੇ ਸਮੇਂ ਤੱਕ ਚੱਲਣਗੇ ਜਿਸ ਲਈ ਮਾਇਆ ਦੇ ਨਾਲ ਸੇਵਾਦਾਰਾਂ ਦੀ ਜ਼ਿਆਦਾ ਲੋੜ ਹੈ।

ਖ਼ਰਾਬ ਮੌਸਮ ਕਾਰਨ ‘ਸਿੱਖਸ ਫਾਰ ਹਿਊਮੈਨਿਟੀ’ ਨੇ ਸਾਲਵੇਸ਼ਨ ਆਰਮੀ ਨੂੰ ਇਕ 53 ਫੁੱਟ ਟ੍ਰੇਲਰ ਵੀ ਮਾਲ ਨੂੰ ਸਾਂਭਣ ਲਈ ਦਿੱਤਾ।

Comments

comments

Share This Post

RedditYahooBloggerMyspace