‘ਛਣਕਾਟਾ ਵੰਗਾਂ ਦਾ 2019’ ‘ਚ ਅਲਾਪ ਗਰੁੱਪ ਦੇ ਚੰਨੀ ਸਿੰਘ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਮੋਨਾ ਸਿੰਘ ਅਤੇ ਹਰਮਨਦੀਪ ਲਾਉਣਗੀਆਂ ਗੀਤ ਸੰਗੀਤ ਦੀ ਛਹਿਬਰ

ਫਰੀਮਾਂਟ : ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਇੰਕ ਵਲੋਂ ਸ. ਅਮੋਲਕ ਸਿੰਘ ਗਾਖਲ, ਮੱਖਣ ਸਿੰਘ ਬੈਂਸ ਅਤੇ ਐੱਸ.ਅਸ਼ੋਕ.ਭੌਰਾ ਦੇ ਸਹਿਯੋਗ ਨਾਲ 6 ਜਨਵਰੀ 2019 ਨੂੰ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰਡ ਫਰੀਮਾਂਟ ਵਿਖੇ ਕਰਵਾਏ ਜਾ ਰਹੇ ਨਵੇਂ ਸਾਲ ਨੂੰ ਜੀ ਆਇਆਂ ਆਖਦੇ ਪ੍ਰੋਗਰਾਮ ਛਣਕਾਟਾ ਵੰਗਾਂ ਦਾ ਵਿਚ ਇਸ ਵਾਰ ਬਾਲੀਵੁੱਡ ਗਾਇਕਾ ਮੋਨਾ ਸਿੰਘ ਅਤੇ ਪ੍ਰਸਿੱਧ ਗਾਇਕਾ ਹਰਮਨਦੀਪ ਜਿੱਥੇ ਆਪਣੀ ਗਾਇਕੀ ਨਾਲ ਕੈਲੇਫੋਰਨੀਆਂ ‘ਚ ਪੰਜਾਬੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੀਆਂ ਉੱਥੇ ‘ਭਾਬੀਏ ਨੀ ਭਾਬੀਏ’ ਫੇਮ ਅਲਾਪ ਗਰੁੱਪ ਦੇ ਚੰਨੀ ਸਿੰਘ ਦਾ ਵਿਸ਼ੇਸ਼ ਸਨਮਾਨ ਹੋਵੇਗਾ ਅਤੇ ਉਹ ਆਪਣੇ ਚੋਣਵੇਂ ਗੀਤਾਂ ਨਾਲ ਹਾਜ਼ਰੀ ਵੀ ਲਗਵਾਉਣਗੇ। ਗਾਇਕ ਸੱਤੀ ਪਾਬਲਾ, ਆਪਣਾ ਸੰਗੀਤ ਦੇ ਅਨੂਪ ਚੀਮਾ ਅਤੇ ਕੈਲੀ ਜਸ ਵੀ ਦਰਸ਼ਕਾਂ ਦੇ ਰੂਬਰੂ ਹੋਣਗੇ। ਪਹਿਲੀ ਵਾਰ ਹੈ ਕਿ ਜਦੋਂ ਯੂ.ਸੀ. ਡੇਵਿਸ ਅਤੇ ਬੇਏਰੀਆ ਧਮਕ ਦੀਆਂ ਗਿੱਧਾ ਟੀਮਾਂ ਛਣਕਾਟਾ ਵੰਗਾਂ ਦਾ ਮੁੱਖ ਆਕਰਸ਼ਣ ਹੋਣਗੀਆਂ। ਬਾਬਿਆਂ ਦਾ ਮਲਵਈ ਗਿੱਧਾ ਵੀ ਪੇਸ਼ ਹੋਵੇਗਾ ਤੇ ‘ਪੰਜਾਬੀ ਧੜਕਣ’ ਅਕੈਡਮੀ ਦੀਆਂ ਮੁਟਿਆਰਾਂ ਭੰਗੜਾ ਪੇਸ਼ ਕਰਨਗੀਆਂ। ਅਜੈ ਭੰਗੜਾ ਅਕੈਡਮੀ ਦੇ ਬੱਚੇ ਇਸ ਪ੍ਰੋਗਰਾਮ ਦੇ ਪਹਿਲੇ ਪਲਾਂ ਨੂੰ ਲੋਕ ਨਾਚਾਂ ਰਾਹੀਂ ਯਾਦਗਾਰੀ ਬਣਾਉਣਗੇ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਐੱਸ.ਅਸ਼ੋਕ. ਭੌਰਾ ਨੇ ਕਿਹਾ ਕਿ ਗਾਇਕਾ ਪਵਨਦੀਪ ਮੋਗਾ ਦੇ ਗਾਏ ਟਾਈਟਲ ਗੀਤ ‘ਚੜਕੇ ਵੇਖ ਚੁਬਾਰੇ ਵੇ ਛਣਕਾਟਾ ਪੈਂਦਾ ਵੰਗਾਂ ਦਾ’ ‘ਤੇ ਵਿਸ਼ੇਸ਼ ਕੋਰੀਓਗ੍ਰਾਫੀ ਹੋਵੇਗੀ। ਹਾਸਰਸ ਰੰਗ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ। ਮੰਚ ਸੰਚਾਲਨ ਸ਼ਕਤੀ ਮਾਣਕ ਦਾ ਹੋਵੇਗਾ। ਪੰਜਾਬੀਆਂ ਦੇ ਹਰਮਨ ਪਿਆਰੇ ਸਿਹਤਮੰਦ ਸੱਭਿਆਚਾਰਕ ਤੇ ਸੰਗੀਤਕ ਪ੍ਰੋਗਰਾਮ ਦੇ ਵੱਡੇ ਸਹਿਯੋਗੀ ਰਾਜਾ ਸਵੀਟਸ ਦੇ ਸ੍ਰ. ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਨੇ ਕਿਹਾ ਕਿਹਾ ਕਿ ਪ੍ਰੋਗਰਾਮ ਵਿਚ ਸਿਰਫ ਦਾਖਲਾ ਹੀ ਮੁਫਤ ਨਹੀਂ ਹੋਵੇਗਾ ਸਗੋਂ ਦਰਸ਼ਕਾਂ ਨੂੰ ਚਾਹ ਅਤੇ ਸਨੈਕਸ ਵੀ ਕੰਪਲੀਮੈਂਟਰੀ ਦਿੱਤੇ ਜਾਣਗੇ। ਉੱਘੇ ਕਾਰੋਬਾਰੀ ਅਤੇ ਯੁਨਾਈਟਡ ਸਪੋਰਟਸ ਕਲੱਬ ਦੇ ਸਰਪ੍ਰਸਤ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਸਵੇਰੇ 12 ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਸਮੂਹ ਪਰਿਵਾਰ ਬੱਚਿਆਂ ਸਮੇਤ ਪਹੁੰਚਣ।

Comments

comments

Share This Post

RedditYahooBloggerMyspace