ਇੰਝ ਕਰ ਸਕਦੇ ਹੋ ਸ਼ੂਗਰ ਲੈਵਲ ਨੂੰ ਕੰਟਰੋਲ

ਸ਼ੂਗਰ ਲੈਵਲ ਦਾ ਵਧਣਾ ਜਾਂ ਘੱਟ ਹੋਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਸ਼ੂਗਰ ਲੈਵਲ ਅਨਕੰਟਰੋਲ ਹੋਣ ‘ਤੇ ਸਰੀਰ ਦੇ ਕਈ ਅੰਗ ਡੈਮੇਜ਼ ਹੋ ਸਕਦੇ ਹਨ। ਇਸ ਲਈ ਸਰੀਰ ‘ਚ ਸ਼ੂਗਰ ਲੈਵਲ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ ਸ਼ੂਗਰ ਲੈਵਲ ਕੰਟਰੋਲ ਕਰਨ ਦੇ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ…
1. ਅਲਸੀ ਦੇ ਬੀਜ 
ਅਲਸੀ ਦੇ ਬੀਜਾਂ ‘ਚ ਭਾਰੀ ਮਾਤਰਾ ‘ਚ ਫਾਈਬਰ ਹੁੰਦੇ ਹਨ, ਜੋ ਸਰੀਰ ਦੀ ਸ਼ੂਗਰ ਅਤੇ ਫੈਟ ਨੂੰ ਅਬਜ਼ਾਬਰ ਕਰਨ ‘ਚ ਮਦਦ ਕਰਦੇ ਹਨ। ਰੋਜ਼ ਸਵੇਰੇ 1 ਚੱਮਚ ਅਲਸੀ ਦੇ ਬੀਜ ਚਬਾਓ ਅਤੇ ਫਿਰ 1 ਗਲਾਸ ਪਾਣੀ ਪੀਓ।
 

2. ਨਿੰਮ ਦੀਆਂ ਪੱਤੀਆਂ 
ਨਿੰਮ ਦੀਆਂ ਪੱਤੀਆਂ ਸਰੀਰ ‘ਚ ਇੰਸੁਲਿਨ ਦੀ ਮਾਤਰਾ ਨੂੰ ਵਧਾ ਕੇ ਸ਼ੂਗਰ ਕੰਟਰੋਲ ਕਰਨ ‘ਚ ਮਦਦ ਕਰਦੀਆਂ ਹਨ ਸਵੇਰੇ ਇਕ ਗਲਾਸ ਪਾਣੀ ‘ਚ 8 ਨਿੰੰਮ ਦੀਆਂ ਪੱਤੀਆਂ ਉਬਾਲ ਕੇ ਛਾਣ ਲਓ। ਇਸ ਪਾਣੀ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
3. ਆਂਵਲਾ 
ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਆਂਵਲੇ ਦਾ ਸੇਵਨ ਪੇਨਕ੍ਰਿਆਜ਼ ਦੇ ਕਾਰਜ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਇਸ ਲਈ ਤੁਸੀਂ ਰੋਜ਼ਾਨਾ ਸਵੇਰੇ 1 ਕੱਪ ਪਾਣੀ ‘ਚ 2 ਚੱਮਚ ਆਂਵਲੇ ਦਾ ਰਸ ਪਾ ਕੇ ਪੀਓ।
 

4. ਮੇਥੀ ਦੇ ਦਾਣੇ 
ਮੇਥੀ ‘ਚ ਹਾਇਪੋਗਲਾਇਮਿਕ ਪ੍ਰਾਪਰਟੀ ਹੁੰਦੀ ਹੈ, ਜੋ ਬਾਡੀ ‘ਚ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕਰਕੇ ਬਲੱਡ ਸ਼ੂਗਰ ਲੈਵਲ ਨੂੰ ਘਟਾਉਣ ‘ਚ ਮਦਦ ਕਰਦੀ ਹੈ। ਰਾਤਭਰ 1 ਚੱਮਚ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਸਵੇਰੇ ਖਾਲੀ ਪੇਟ ਉਸ ਪਾਣੀ ਦਾ ਸੇਵਨ ਕਰੋ।
 

5. ਕੜੀ ਪੱਤੇ 
ਕੜੀ ਪੱਤਿਆਂ ‘ਚ ਐਂਟੀ-ਬਾਇਓਟਿਕ ਪ੍ਰਾਪਟੀ ਹੁੰਦੀ ਹੈ, ਜਿਸ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦੀ ਹੈ। ਸ਼ੂਗਰ ਕੰਟਰੋਲ ‘ਚ ਕਰਨ ਲਈ ਰੋਜ਼ ਕੜੀ ਪੱਤੇ ਦੇ 8-9 ਪੱਤੇ ਚਬਾਓ। ਡਾਇਬਿਟੀਜ਼ ਦੇ ਨਾਲ-ਨਾਲ ਇਹ ਭਾਰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦੇ ਹਨ।
6. ਅਮਰੂਦ 
ਅਮਰੂਦ ‘ਚ ਵਿਟਾਮਿਨ ਸੀ ਅਤੇ ਫਾਈਬਰ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਲਈ ਰੋਜ਼ਾਨਾ 1 ਅਮਰੂਦ ਦਾ ਸੇਵਨ ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਕਰਦਾ ਹੈ।
7. ਜਾਮਣ
ਜਾਮਣ ਬਾਡੀ ‘ਚ ਸਟਾਰਚ ਨੂੰ ਸ਼ੂਗਰ ‘ਚ ਕਨਵਰਟ ਹੋਣ ਤੋਂ ਰੋਕ ਕੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਲਈ ਰੋਜ਼ਾਨਾ ਖਾਲੀ ਪੇਟ 5-6 ਜਾਮਣ ਦਾ ਸੇਵਨ ਜ਼ਰੂਰ ਕਰੋ।
8. ਭਿੰਡੀ 
ਭਿੰਡੀ ‘ਚ ਪਾਏ ਜਾਣ ਵਾਲੇ ਫਾਈਟੋਸਟੇਰੋਲਸ ਤੱਤ ਵੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ ਡਾਇਬਿਟੀਜ਼ ਰੋਗੀਆਂ ਨੂੰ ਰਾਹਤ ਦਿੰਦੇ ਹਨ। ਭਿੰਡੀ ਨੂੰ ਕੱਟ ਕੇ ਰਾਤਭਰ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀਣ ਨਾਲ ਤੁਹਾਡੀ ਸ਼ੂਗਰ ਕੰਟਰੋਲ ‘ਚ ਰਹੇਗੀ।

Comments

comments

Share This Post

RedditYahooBloggerMyspace