ਕੁਲਦੀਪ ਮਾਣਕ ਨੂੰ ਸਮਰਪਿਤ ਹੋਵੇਗਾ 6 ਜਨਵਰੀ ਦਾ ‘ਛਣਕਾਟਾ ਵੰਗਾਂ ਦਾ’

ਸਮੂਹ ਪੰਜਾਬੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਸਹੋਤਾ ਭਰਾਵਾਂ ਨੇ ਦਿੱਤਾ ਖੁੱਲਾ ਸੱਦਾ

ਫਰੀਮਾਂਟ : ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਇੰਕ ਵਲੋਂ ਇੱਥੇ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰਡ ਫਰੀਮਾਂਟ (ਕੈਲੇਫੋਰਨੀਆਂ) ਵਿਖੇ 6 ਜਨਵਰੀ ਦਿਨ ਐਤਵਾਰ ਨੂੰ ਕਰਵਾਇਆ ਜਾਣ ਵਾਲਾ 6ਵਾਂ ਛਣਕਾਟਾ ਵੰਗਾਂ ਦਾ ਪ੍ਰੋਗਰਾਮ ਸੰਸਥਾ ਦੀ ਪੁਰਾਣੀ ਰਵਾਇਤ ਅਨੁਸਾਰ ਇਸ ਵਾਰ ਨਵੇਂ ਵਰੇ ਨੂੰ ਜੀ ਆਇਆਂ ਨੂੰ ਆਖਦਾ ਇਹ ਪ੍ਰੋਗਰਾਮ ਲੋਕ ਗਾਥਾਵਾਂ ਦੇ ਬਾਦਸ਼ਾਹ, ਯੁੱਗ ਗਾਇਕ ਮਰਹੂਮ ਜਨਾਬ ਕੁਲਦੀਪ ਮਾਣਕ ਨੂੰ ਸਮਰਪਿਤ ਹੋਵੇਗਾ। ਇੱਥੇ ਪੈਰਾਡਾਈਜ਼ ਬਾਲਰੂਮ ਵਿਖੇ ਹੋਈ ਸ੍ਰ. ਅਮੋਲਕ ਸਿੰਘ ਗਾਖਲ ਦੀ ਸਰਪ੍ਰਸਤ ਵਾਲੀ ਮੀਟਿੰਗ ਵਿਚ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਸ. ਇਕਬਾਲ ਸਿੰਘ ਗਾਖਲ, ਯੂਨਾਈਟਡ ਸਪੋਰਟਸ ਕਲੱਬ ਦੇ ਪ੍ਰਧਾਨ ਜੁਗਰਾਜ ਸਿੰਘ ਸਹੋਤਾ, ਵਿੱਤ ਸਕੱਤਰ ਨਰਿੰਦਰ ਸਿੰਘ ਸਹੋਤਾ, ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਤੇ ਐੱਸ.ਅਸ਼ੋਕ ਭੌਰਾ ਸ਼ਾਮਿਲ ਹੋਏ। ਮੀਟਿੰਗ ਉਪਰੰਤ ਸਹੋਤਾ ਭਰਾਵਾਂ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਣ ਵਾਲੀ ਗੱਲ ਇਹ ਹੈ ਕਿ ਜਿੱਥੇ ਇਹ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਦੀਆਂ ਮੂਲ ਵੰਨਗੀਆਂ ਦੀ ਪੇਸ਼ਕਾਰੀ ਦਾ ਸਬੱਬ ਬਣਦਾ ਹੈ ਉੱਥੇ ਅਮੀਰ ਪੰਜਾਬੀ ਗਾਇਕੀ ਲਈ ਵੀ ਇਕ ਮੰਚ ਸਿਰਜਿਆ ਜਾਂਦਾ ਹੈ ਤੇ ਹਰ ਵਰੇ ਇਸ ਪ੍ਰੋਗਰਾਮ ਦੌਰਾਨ ਕਿਸੇ ਨਾਮੀ ਸਖਸ਼ੀਅਤ ਨੂੰ ਯਾਦ ਕਰਨਾ ਇਸ ਪ੍ਰੋਗਰਾਮ ਦੀ ਮਾਣਮੱਤੀ ਰਵਾਇਤ ਹੈ ਤੇ ਇਸੇ ਰਵਾਇਤ ਅਨੁਸਾਰ ਇਹ ਮੇਲਾ ਲੋਕ ਗਾਥਾਵਾਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਨੂੰ ਸਮਰਪਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਕੁਲਦੀਪ ਮਾਣਕ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸ੍ਰੀ ਐੱਸ. ਅਸ਼ੋਕ. ਭੌਰਾ ਦੇ ਢਾਈ ਦਹਾਕਿਆਂ ਤੱਕ ਗੂੜੇ ਤੇ ਪਰਿਵਾਰ ਮਿੱਤਰ ਵੀ ਰਹੇ ਹਨ। ਦੁਪਹਿਰ 12 ਵਜੇ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ ਦੇਰ ਸ਼ਾਮ ਤੱਕ ਚੱਲੇਗਾ ਤੇ ਨਿਵੇਕਲੀ ਕਿਸਮ ਦੀ ਸਟੇਜ, ਲਾਈਟਿੰਗ ਸਿਸਟਮ ਅਤੇ ਵੱਡੀਆਂ ਸਕਰੀਨਾਂ ਇਸ ਪ੍ਰੋਗਰਾਮ ਦਾ ਆਕਰਸ਼ਣ ਵੀ ਬਣੀਆਂ ਰਹਿਣਗੀਆਂ। ਸਮੂਹ ਪ੍ਰਬੰਧਕਾਂ ਵਲੋਂ ਇਸ ਪ੍ਰੋਗਰਾਮ ‘ਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਬੇਨਤੀ ਹੈ। ਸਹਾਇਤਾ ਸੰਸਥਾ ਲਈ ਵਿਸ਼ੇਸ਼ ਫੰਡਰੇਜ਼ ਕੀਤਾ ਜਾਵੇਗਾ ਤੇ ਦਾਖਲਾ ਬਿਲਕੁਲ ਮੁਫਤ ਹੋਵੇਗਾ।

Comments

comments

Share This Post

RedditYahooBloggerMyspace