ਗੈਰੀ ਸਿੰਘ ਬਣੇ ਯੂਨੀਅਨਸਿਟੀ ਦੇ ਡਿਪਟੀ ਮੇਅਰ

ਯੂਨੀਅਨ ਸਿਟੀ : ਬੇਏਰੀਆ ਦੇ ਨਾਮੀ ਸ਼ਹਿਰ ਯੂਨੀਅਨ ਸਿਟੀ ਲਈ ਪੰਜਾਬੀ ਭਾਈਚਾਰੇ ਵਿਚ ਬੇਹੱਦ ਸਤਿਕਾਰ ਰੱਖਣ ਵਾਲੇ ਗੈਰੀ ਸਿੰਘ ਨੂੰ ਡਿਪਟੀ ਮੇਅਰ ਚੁਣ ਲਿਆ ਗਿਆ ਹੈ। ਸਿਟੀ ਮੇਅਰ ਕਾਰਲ ਲੂਤਰਾ ਵਰਨਾਕੀ ਨੇ ਗੈਰੀ ਸਿੰਘ ਦੀਆਂ ਸੇਵਾਵਾਂ ਦੀ ਪ੍ਰਸ਼ੰਸ਼ਾ ਕਰਦਿਆਂ ਉਨਾਂ ਨੂੰ ਇਹ ਮਾਣ ਬਖਸ਼ਿਆ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ 1993 ਤੋਂ ਕਮਿਉਨਿਟੀ ਸੇਵਾਵਾਂ ਨਿਭਾਉਂਦੇ ਆ ਰਹੇ ਗੈਰੀ ਸਿੰਘ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਨੂੰ ਪ੍ਰਫੁੱਲਤ ਕੀਤਾ ‘ਤੇ ਨਾਲ ਨਾਲ ਅਮਰੀਕਨ ਰਾਜਨੀਤੀ ਵਿਚ ਵੀ ਦਿਲਚਸਪੀ ਬਣਾਈ ਰੱਖੀ। ਇਹੀ ਕਾਰਨ ਸੀ ਕਿ ਉਨਾਂ ਨੂੰ 2006-2014 ਤੱਕ ਪਲੈਨਿੰਗ ਕਮਿਸ਼ਨਰ ਚੁਣ ਲਿਆ ਗਿਆ ਸੀ। ਗੁਰਦੁਆਰਾ ਸਾਹਿਬ ਫਰੀਮਾਂਟ ਲਈ ਵੀ ਸਰਗਰਮ ਸੇਵਾਵਾਂ ਨਿਭਾਉਂਦੇ ਰਹੇ। ਯੂਨੀਅਨ ਸਿਟੀ ਯੂਥ ਐਂਡ ਫੈਮਿਲੀ ਸਰਵਿਸਜ਼ ਲਈ ਵਲੰਟਰੀ ਸੇਵਾ ਨਿਭਾਉਂਦਿਆਂ ਗੈਰੀ ਸਿੰਘ ਦਾ ਪੰਜਾਬੀ ਭਾਈਚਾਰੇ ‘ਚ ਹੀ ਨਹੀਂ ਸਗੋਂ ਸਮੁੱਚੇ ਅਮਰੀਕਨ ਲੋਕਾਂ ‘ਚ ਬੇਹੱਦ ਸਤਿਕਾਰ ਬਣਦਾ ਗਿਆ। ਉਹ ਬੋਰਡ ਮੈਂਬਰ ਆਫ ਯੂਨੀਅਨ ਸਿਟੀ ਫਰੈਂਡਸ ਆਫ ਸਿਸਟਰਸ ਸਿਟੀਜ਼ 2010 ਤੋਂ ਹੁਣ ਤੱਕ ਸੇਵਾ ਨਿਭਾਅ ਰਹੇ ਹਨ। ਉਹ 2013 ਤੋਂ 2015 ਤੱਕ ਰੋਟਰੀ ਇੰਟਰਨੈਸ਼ਨਲ ਦੇ ਮੈਂਬਰ ਵੀ ਰਹੇ ਅਤੇ ਤਕਰੀਬਨ ਪੰਜਾਹ ਹਜ਼ਾਰ ਡਾਲਰ ਇੰਡੀਆ ਅਤੇ ਨੇਪਾਲ ‘ਚ ਭੂਚਾਲ ਪੀੜਤਾਂ ਦੀ ਮਦਦ ਲਈ ਦੇ ਚੁੱਕੇ ਹਨ। ਸਿਟੀ ਕੌਂਸਲ ਮੈਂਬਰ ਵਜੋਂ ਉਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਸਲਾਹਿਆ ਜਾਂਦਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਜੋ ਗੈਰੀ ਸਿੰਘ ਨੂੰ ਡਿਪਟੀ ਮੇਅਰ ਦੇ ਅਹੁਦੇ ਤੱਕ ਪਹੁੰਚਣ ਦਾ ਮਾਣ ਪ੍ਰਾਪਤ ਹੋਇਆ ਹੈ।

ਰਾਜਾ ਸਵੀਟਸ ਦੇ ਸ. ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ, ਉੱਘੇ ਕਾਰੋਬਾਰੀ ਸ. ਅਮੋਲਕ ਸਿੰਘ ਗਾਖਲ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਬੇਏਰੀਆ ਸਪੋਰਟਸ ਕਲੱਬ ਦੇ ਬਲਜੀਤ ਸਿੰਘ ਸੰਧੂ, ਸਹਾਇਤਾ ਸੰਸਥਾ ਦੇ ਸਰੂਪ ਸਿੰਘ ਝੱਜ, ਲੇਖਕ ਤੇ ਪੱਤਰਕਾਰ ਐੱਸ.ਅਸ਼ੋਕ ਭੌਰਾ ਅਤੇ ਹੋਰ ਪੰਜਾਬੀ ਭਾਈਚਾਰੇ ਦੀਆਂ ਨਾਮੀ ਗਰਾਮੀ ਹਸਤੀਆਂ ਨੇ ਗੈਰੀ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਹਨ ਅਤੇ ਆਸ ਪ੍ਰਗਟਾਈ ਹੈ ਕਿ ਗੈਰੀ ਸਿੰਘ ਡਿਪਟੀ ਮੇਅਰ ਵਜੋਂ ਵੀ ਆਪਣੀਆਂ ਸੇਵਾਵਾਂ ਨੂੰ ਯਾਦਗਾਰੀ ਤੇ ਇਤਿਹਾਸਕ ਬਣਾਉਣਗੇ।

Comments

comments

Share This Post

RedditYahooBloggerMyspace