ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਵਿਖੇ ਸ਼ਹੀਦੀ ਸਮਾਗਮ ਹੋਏ

ਫਰਿਜ਼ਨੋ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ : ਸਨਵਾਕੀਨ ਦੇ ਸਭ ਤੋਂ ਪੁਰਾਤਨ ਗੁਰਦੁਆਰਾ ‘ਗੁਰੂ ਨਾਨਕ ਸਿੱਖ ਟੈਂਪਲ’ ਵਿੱਚ ਇਲਾਕੇ ਭਰ ਦੀਆ ਸੰਗਤਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਸ਼ਹੀਦੀ ਸਮਾਗਮ’ ਕਰਵਾਏ ਗਏ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਦੀਵਾਨ ਵਿੱਚ ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਇਤਿਹਾਸ ਰਾਹੀ ਹਾਜ਼ਰੀ ਭਰੀ। ਉਪਰੰਤ ਪ੍ਰਸਿੱਧ ਕਵੀ ਅਤੇ ਗਿਆਤਾ ਪਿਸ਼ੌਰਾ ਸਿੰਘ ਢਿੱਲੋਂ ਨੇ ਦਸਮੇਸ਼ ਪਿਤਾ ਦੇ ਪਰਿਵਾਰ ਵਿਛੋੜੇ ਅਤੇ ਕੁਰਬਾਨੀਆਂ ਦਾ ਇਤਿਹਾਸ ਸੰਖੇਪ ਕਵਿਤਾਵਾਂ ਰਾਹੀਂ ਸੰਗਤਾਂ ਨਾਲ ਸਾਂਝਾ ਕੀਤਾ। ਇਸ ਸਮੇਂ ਬੁਲੰਦ ਆਵਾਜ਼ ਦੀ ਮਾਲਕ ਕੈਲੀਫੋਰਨੀਆ ਦੀ ਪ੍ਰਸਿੱਧ ਗਾਇਕਾ ਅਤੇ ਰੇਡੀਉ ਹੋਸਟ ਬੀਬੀ ਜੋਤ ਰਣਜੀਤ ਨੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀ ਵਾਰਾਂ ਗਾਈਆ।
ਸਮਾਗਮ ਦੌਰਾਨ ਗੁਰੂਘਰ ਵੱਲੋਂ ਸਥਾਨਿਕ ‘ਗੁਰੂ ਨਾਨਕ ਸਪੋਰਟਸ ਕਲੱਬ’ ਦੇ ਮੈਂਬਰ ਅਤੇ ਉੱਘੇ ਵੈਟਰਨ ਅੰਤਰ-ਰਾਸ਼ਟਰੀ ਖਿਡਾਰੀ ਸ. ਗੁਰਬਖ਼ਸ਼ ਸਿੰਘ ਨੂੰ ਵਿਦੇਸ਼ਾਂ ਵਿੱਚ ਹੋਈਆ ਖੇਡਾਂ ਵਿੱਚ ਮੱਲਾ ਮਾਰਨ ਅਤੇ ਤਗਮੇ ਜਿੱਤ ਸਿੱਖੀ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰੂਘਰ ਦੇ ਬੁਲਾਰੇ ਗੁਰਬਿੰਦਰ ਸਿੰਘ ਧਾਲੀਵਾਲ ਨੇ ਸਮੂਹ ਸੰਗਤਾਂ ਦਾ ਇਹੋ ਜਿਹੇ ਮਹਾਨ ਸਮਾਗਮ ਰਲ ਮਨਾਉਣ ‘ਤੇ ਧੰਨਵਾਦ ਕੀਤਾ ਅਤੇ ‘ਸਿੱਖ ਕੌਸ਼ਲ ਆਫ਼ ਕੈਲੀਫੋਰਨੀਆ’ ਦੇ ਅਣਥੱਕ ਯਤਨਾਂ ਸਦਕਾ ਸਕੂਲਾਂ ਵਿੱਚ ਪੰਜਾਬੀ ਬੋਲੀ ਅਤੇ ਸਿੱਖ ਇਤਿਹਾਸ ਦੀ ਪੜਾਈ ਨੂੰ ਮਾਨਤਾ ਮਿਲਣ ਦੀ ਵਧਾਈ ਦਿੱਤੀ। ਸਮਾਗਮ ਦੌਰਾਨ ਹੋਰ ਵੀ ਬਹੁਤ ਸਾਰੇ ਬੁਲਾਇਆ ਅਤੇ ਬੁੱਧੀ-ਜੀਵੀਆਂ ਨੇ ਹਾਜ਼ਰੀ ਭਰੀ। ਇਨ੍ਹਾਂ ਵਿਸ਼ੇਸ਼ ਪ੍ਰੋਗਰਾਮਾਂ ਦੀ ਸੇਵਾ ਸਮੂਹ ਧਾਲੀਵਾਲ ਪਰਿਵਾਰ ਨੇ ਕਰਵਾਈ। ਗੁਰੂ ਦਾ ਲੰਗਰ ਅਤੁੱਟ ਵਰਤਿਆ।

Comments

comments

Share This Post

RedditYahooBloggerMyspace