ਨਾਵਲ ਰਿਸ਼ਤੇ ਨਾਤਿਆਂ ਦੇ ਰੰਗ ਲੋਕ ਅਰਪਣ

ਫਰਿਜ਼ਨੋ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ): ਵਿਸ਼ਵ ਪੰਜਾਬੀ ਸਹਿਤ ਅਕਾਡਮੀ ਫਰਿਜ਼ਨੋ ਵੱਲੋਂ ਉੱਘੇ ਨਾਵਲਕਾਰ ਸ. ਹਰਨਾਮ ਸਿੰਘ ਦਾ ਲਿਖਿਆ ਤੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਨਾਵਲ ‘ਰਿਸ਼ਤੇ ਨਾਤਿਆਂ ਦੇ ਰੰਗ’ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਲੋਕ ਅਰਪਣ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਦੀ ਬਾਤ ਪਾਉਂਦਾ ਇਹ ਨਾਵਲ ਬਹੁਤ ਸਰਲ ਭਾਸ਼ਾ ਵਿੱਚ ਲਿਖਿਆ ਗਿਆ ਹੈ ਤੇ ਪਾਠਕ ਨੂੰ ਉਂਗਲ ਫੜਕੇ ਨਾਲ ਤੋਰਨ ਦੀ ਸਮਰੱਥਾ ਰੱਖਦਾ ਹੈ। ਬੁਲਾਰਿਆਂ ਮੁਤਾਬਕ ਇਸ ਨਾਵਲ ਵਿੱਚ ਪੇਂਡੂ ਸਭਿਆਚਾਰ ਅਤੇ ਰਿਸ਼ਤਿਆਂ ਦੀ ਤਸਵੀਰ ਲੇਖਕ ਨੇ ਬਾਕਮਾਲ ਖਿੱਚੀ ਹੈ। ਸਟੇਜ ਸੰਚਾਲਨ ਉੱਘੇ ਸ਼ਾਇਰ ਹਰਜਿੰਦਰ ਕੰਗ ਨੇ ਕੀਤਾ। ਇਸ ਮੌਕੇ ਸਾਧੂ ਸਿੰਘ ਸੰਘਾ, ਕਰਮ ਸਿੰਘ ਮਾਨ, ਅਵਤਾਰ ਗੋਂਦਾਰਾ, ਸੰਤੋਖ ਮਿਨਹਾਸ. ਡਾ. ਗੁਰੂਮੇਲ ਸਿੱਧੂ, ਦਲਜੀਤ ਰਿਆੜ, ਸੁੱਖੀ ਧਾਲੀਵਾਲ, ਹਰਜਿੰਦਰ ਢੇਸੀ ਅਤੇ ਅਸ਼ਰਫ਼ ਗਿੱਲ ਨੇ ਵੀ ਵਿਚਾਰ ਰੱਖੇ।

Comments

comments

Share This Post

RedditYahooBloggerMyspace