Dave Cortese ਲਈ ਫ਼ੰਡਰੇਜ਼ ਦਾ ਆਯੋਜਨ

ਸੈਨ ਹੋਜੇ : ਗੁਰਦੁਆਰਾ ਪ੍ਰਬੰਧਕ ਕਮੇਟੀ ਸੈਨ ਹੋਜੇ ਦੇ ਮੈਂਬਰ ਸੁਰਜੀਤ ਸਿੰਘ ਬੈਂਸ ਦੇ ਘਰ Dave Cortese ਲਈ ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ ਜੋ 2020 ਦੀਆਂ ਚੋਣਾਂ ਲਈ ਕੈਲੀਫੋਰਨੀਆ ਸਟੇਟ ਸੈਨੇਟਰ ਦੇ ਉਮੀਦਵਾਰ ਹਨ। Dave Cortese ਇਸ ਸਮੇਂ ਸੇਂਟਾ ਕਲਾਰਾ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰ ਦੇ ਚੇਅਰਪਰਸਨ ਹਨ ਅਤੇ ਸਾਬਕਾ ਸੈਨ ਹੋਜੇ ਸਿਟੀ ਕੌਂਸਲਮੈਨ ਹਨ। ਕਮਿਊਨਿਟੀ ਦੇ ਨੇਤਾਵਾਂ ਅਤੇ ਸੈਨ ਹੋਜੇ ਗੁਰਦੁਆਰਾ ਕਮੇਟੀ ਦੇ ਮੈਂਬਰ Dave Cortese ਨਾਲ ਭਾਈਚਾਰਕ ਮੁੱਦਿਆਂ ‘ਤੇ ਚਰਚਾ ਕਰਨ ਲਈ ਹਾਜ਼ਰ ਹੋਏ। ਡੇਵ ਸਿੱਖ ਭਾਈਚਾਰੇ ਦੇ ਦੋਸਤ ਹਨ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਦਾ ਚੈਂਪੀਅਨ ਰਹੇ ਹਨ।

Comments

comments

Share This Post

RedditYahooBloggerMyspace