ਨਿੱਜਰ ਭਰਾਵਾਂ ਦੀ ਪ੍ਰੇਰਨਾ ਨਾਲ ਪਿੰਡ ਨਿੱਜਰਪੁਰਾ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ

ਫਰੀਮਾਂਟ : ਕੈਲੀਫੋਰਨੀਆਂ ਵਸਦੇ ਉੱਘੇ ਕਾਰੋਬਾਰੀ ਤੇ ਭਾਈਚਾਰਕ ਸਾਂਝ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਖਬੀਰ ਸਿੰਘ ਨਿੱਝਰ ਅਤੇ ਕੁਲਵੰਤ ਸਿੰਘ ਨਿੱਝਰ ਦੇ ਯਤਨਾਂ ਸਦਕਾ ਅੰਮ੍ਰਿਤਸਰ ‘ਚ ਜੰਡਿਆਲਾ ਗੁਰੂ ਨੇੜੇ ਉਨਾਂ ਦੇ ਆਪਣੇ ਜੱਦੀ ਪਿੰਡ ਨਿੱਜਰਪੁਰਾ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਇਸ ਕਾਰਜ ਲਈ ਉਚੇਚੇ ਤੌਰ ‘ਤੇ ਕੈਲੇਫੋਰਨੀਆਂ ਤੋਂ ਆਪਣੇ ਪਿੰਡ ਨਿੱਜਰਪੁਰਾ ਪੁੱਜੇ ਕੁਲਵੰਤ ਸਿੰਘ ਨਿੱਜਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਹਮੇਸ਼ਾ ਪਿੰਡ ਦੇ ਵਿਕਾਸ ਲਈ ਵਿਤੋਂ ਵੱਧ ਯੋਗਦਾਨ ਪਾਇਆ ਹੈ। ਉਹ ਚਾਹੁੰਦੇ ਸਨ ਕਿ ਉਨਾਂ ਦੇ ਪਿੰਡ ਵਿਚ ਕੋਈ ਧੜੇਬੰਦੀ ਨਾ ਰਹੇ ਅਤੇ ਸਾਰੇ ਪਿੰਡ ਵਾਸੀ ਇਕ ਪਰਿਵਾਰ ਵਾਂਗ ਰਹਿਣ। ਉਹ ਉਚੇਚੇ ਤੌਰ ਤੇ ਇੱਥੇ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰਵਾਉਣ ਲਈ ਪੁੱਜੇ ਹਨ ਤੇ ਪਿੰਡ ਵਾਸੀਆਂ ਨੇ ਉਨਾਂ ਦਾ ਮਾਣ ਵੀ ਰੱਖਿਆ ਹੈ। ਉਨਾਂ ਜ਼ਿਕਰ ਕੀਤਾ ਕਿ ਇਸ ਚੋਣ ਨਾਲ ਪਿੰਡ ਵਿਚ ਵਿਆਹ ਵਰਗਾ ਮਹੌਲ ਵੇਖਣ ਨੂੰ ਮਿਲਿਆ ਹੈ। ਪਿੰਡ ਨਿੱਜਰਪੁਰਾ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾੲਤਿ ਵਿਚ ਸ. ਜਗਤਾਰ ਸਿੰਘ ਨੂੰ ਸਰਪੰਚ, ਸਤਨਾਮ ਸਿੰਘ, ਰਾਜਵਿੰਦਰ ਸਿੰਘ, ਅੰਗਰੇਜ਼ ਸਿੰਘ, ਸੰਦੀਪ ਕੌਰ, ਰਣਜੀਤ ਕੌਰ, ਮਨਜੀਤ ਸਿੰਘ, ਸੰਦੀਪ ਪੰਚ ਚੁਣੇ ਗਏ ਹਨ। ਕੁਲਵੰਤ ਸਿੰਘ ਨਿੱਜਰ ਨੇ ਪਿੰਡ ਵਾਸੀਆਂ ਨੂੰ ਯਕੀਨ ਦੁਆਇਆ ਕਿ ਉਹ ਪਹਿਲਾਂ ਵਾਂਗ ਹੀ ਵਧ ਚੜ ਕੇ ਪਿੰਡ ਦੇ ਵਿਕਾਸ ਵਿਚ ਹਿੱਸਾ ਲੈਂਦੇ ਰਹਿਣਗੇ। ਉਨਾਂ ਦਾ ਕੈਲੀਫੋਰਨੀਆਂ ਤੋਂ ਚੱਲ ਕੇ ਪਿੰਡ ਆਉਣ ਦਾ ਮਿਸ਼ਨ ਸਫਲ ਹੋਇਆ ਹੈ।

Comments

comments

Share This Post

RedditYahooBloggerMyspace