ਮਾਤਾ ਮੁਖ਼ਤਿਆਰ ਕੌਰ ਨੂੰ ਸਮਰਪਿਤ ਕਿਤਾਬ ‘ਦਿਲਾਂ ‘ਚ ਧੜਕਦੀ ਐਂ ਤੂੰ’ ਰਿਲੀਜ਼

  ਫਰਿਜ਼ਨੋ (ਕੁਲਵੰਤ ਉੱਭੀ ਧਾਲੀਆਂ): ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵੱਲੋਂ ਉੱਘੇ ਪੱਤਰਕਾਰ ਨੀਟਾ ਮਾਛੀਕੇ ਅਤੇ ਡਾਕਟਰ ਸਿਮਰਜੀਤ ਧਾਲੀਵਾਲ ਦੇ ਸਤਿਕਾਰਯੋਗ ਮਾਤਾ ਸਵ. ਮੁਖਤਿਆਰ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਕਿਤਾਬ ‘ਦਿਲਾਂ ‘ਚ ਧੜਕਦੀ ਐਂ ਤੂੰ’ ਫਰਿਜ਼ਨੋ ਵਿਖੇ ਲੋਕ ਅਰਪਣ ਕੀਤੀ ਗਈ। ਜਿਸ ਨੂੰ ਸਾਹਿਬਦੀਪ ਪ੍ਰਕਾਸ਼ਨ ਭੀਖੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਮਾਤਾ ਜੀ ਇਕ ਸੂਝਵਾਨ, ਲੋਕ-ਭਲਾਈ ਅਤੇ ਸਮਾਜਿਕ ਸੇਵਾ ਕਰਨ ਵਾਲੀ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ। ਜਿਨ੍ਹਾਂ ਬਹੁਤ ਸਮਾਂ ਬਤੌਰ ਸਫਲ ਅਧਿਆਪਕ ਸਕੂਲੀ ਵਿੱਦਿਆ ਦੇਣ ਤੋਂ ਇਲਾਵਾ, ਸਮਾਜਿਕ ਬੁਰਾਈਆਂ ਦੇ ਦੂਰ ਕਰਨ ਅਤੇ ਸਾਹਿੱਤਕਤਾ ਨੂੰ ਪ੍ਰਫੁੱਲਿਤ ਕਰਨ ਦੀ ਸੇਵਾ ਨਿਭਾਈ। ਇਹ ਕਿਤਾਬ ਸਮੁੱਚੇ ਤੌਰ ‘ਤੇ ਮਾਤਾ ਜੀ ਦੀਆ ਸਮਾਜ ਪ੍ਰਤੀ ਵਿੱਦਿਅਕ ਅਤੇ ਸਮਾਜਕ ਸੇਵਾਵਾਂ ਦਾ ਇੱਕ ਗੁਲਦਸਤਾ ਹੈ। ਗੁਰਿੰਦਰਜੀਤ ਨੀਟਾ ਮਾਛੀਕੇ ਨੇ ਇਸ ਦੀ ਸੰਪਾਦਨਾ ਕੀਤੀ ਹੈ।

ਇਸ ਕਿਤਾਬ ਵਿੱਚ ਜਿੱਥੇ ਨੀਟਾ ਮਾਛੀਕੇ ਨੇ ਆਪਣੀ ਮਾਤਾ ਜੀ ਦੀ ਜੀਵਨੀ ਆਪਣੇ ਲੇਖ ਰਾਹੀਂ ਬਿਆਨ ਕੀਤੀ ਹੈ, ਉੱਥੇ ਹੀ ਬਹੁਤ ਸਾਰੇ ਹੋਰ ਲੇਖਕਾਂ ਨੇ ਵੀ ਮਾਤਾ ਜੀ ਦੇ ਜੀਵਨ ਸਬੰਧੀ ਆਪਣੇ ਸ਼ਬਦਾਂ ਰਾਹੀ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਪਿਆਰ ਦੀ ਸਾਂਝ ਪਾਈ ਹੈ। ਜਿਨ੍ਹਾਂ ਵਿੱਚ ਮਾਤਾ ਜੀ ਦੇ ਵੱਡੇ ਬੇਟੇ ਡਾ. ਸਿਮਰਜੀਤ ਦਾ ਵੀ ਬਾਕਮਾਲ ਲੇਖ ਹੈ ਅਤੇ ਮਾਸਟਰ ਦਲਵਾਰਾ ਸਿੰਘ ਧਾਲੀਵਾਲ ਨੇ ਆਪਣੀ ਪਤਨੀ ਸਵ. ਮੁਖਤਿਆਰ ਕੌਰ ਲਈ ‘ਜ਼ਿੰਦਗੀ ਚਲੀ ਗਈ’ ਨਾਮੀ ਭਾਵਪੂਰਕ ਲੇਖ ਲਿਖਿਆ ਹੈ। ਇਸ ਕਿਤਾਬ ਵਿੱਚ ਉੱਘੇ ਲੇਖਕ ਸ. ਤਰਲੋਚਨ ਸਿੰਘ ਦੁਪਾਲਪੁਰ, ਮਨਦੀਪ ਖੁਰਮੀਂ ਹਿੰਮਤਪੁਰਾ, ਸ਼ਿਵਚਰਨ ਜੱਗੀ ਕੁੱਸਾ, ਮੰਗਲ ਹਠੂਰ, ਦਲਬੀਰ ਦਿਲ ਨਿੱਝਰ, ਜਗਤਾਰ ਗਿੱਲ, ਮੇਜਰ ਕੁਲਾਰ, ਗੁਰਜੀਤ ਸਿੰਘ, ਅਮਰਜੀਤ ਢਿੱਲੋਂ, ਜਸਵੰਤ ਸ਼ਾਦ, ਗੁਰਬਖਸ਼ੀਸ਼ ਸਿੰਘ ਗਰੇਵਾਲ, ਕੁਲਵੰਤ ਉੱਭੀ ਧਾਲੀਆਂ, ਹਰਕ੍ਰਿਸ਼ਨ ਖਟਕੜ ਅਤੇ ਕਰਨ ਭੀਖੀ ਆਦਿ ਦੇ ਲੇਖ ਸ਼ਾਮਲ ਹਨ। ਇਸ ਕਿਤਾਬ ਨੂੰ ਨੀਟਾ ਮਾਛੀਕੇ ਦੇ ਗ੍ਰਹਿ ਵਿਖੇ ਇਲਾਕੇ ਦੀਆ ਸਾਹਿੱਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆਂ, ਵਿਸ਼ਵ ਪੰਜਾਬੀ ਸਾਹਿੱਤ ਅਕਾਡਮੀ, ਪੀਸੀਏ, ਇੰਡੋ ਅਮਰੀਕਨ ਹੈਰੀਟੇਜ ਫੋਰਮ ਅਤੇ ਇੰਡੋ ਯੂ ਐੱਸ ਹੈਰੀਟੇਜ ਐਸੋਸੀਏਸ਼ਨ ਦੇ ਬਹੁਤ ਸਾਰੇ ਸੁਹਿਰਦ ਸੱਜਣ ਸ਼ਾਮਲ ਹੋਏ।

ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਉੱਘੇ ਪੱਤਰਕਾਰ ਮਨਦੀਪ ਖੁਰਮੀਂ ਹਿੰਮਤਪੁਰਾ ਉਚੇਚੇ ਤੌਰ ਤੇ ਇੰਗਲੈਂਡ ਤੋਂ ਪਹੁੰਚੇ ਹੋਏ ਸਨ। ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਸਟੇਜ ਸੰਚਾਲਨ ਜਸਵੰਤ ਸਿੰਘ ਸ਼ਾਦ ਨੇ ਬਾਖ਼ੂਬੀ ਕੀਤਾ। ਇਸ ਕਿਤਾਬ ‘ਤੇ ਪਰਚਾ ਲੇਖਕ ਸੰਤੋਖ ਮਿਨਹਾਸ ਨੇ ਪੜ੍ਹਿਆ। ਲੇਖਕ ਅਸ਼ੋਕ ਭੌਰਾ ਨੇ ਵੀ ਆਪਣੇ ਸ਼ਬਦਾਂ ਰਾਹੀਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਦੇ ਕੀਤੀ। ਹੋਰ ਬੋਲਣ ਵਾਲੇ ਬੁਲਾਰਿਆਂ ਜਿਨ੍ਹਾਂ ਨੇ ਕਵਿਤਾਵਾਂ ਅਤੇ ਗੀਤਾਂ ਜਾਂ ਆਪਣੇ ਬੋਲਾਂ ਰਾਹੀਂ ਮਾਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਵਿੱਚ ਵਿੱਚ ਬੱਲੂ ਸਿੰਘ, ਬੱਬੂ ਗੁਰਪਾਲ, ਜਗਦੇਵ ਧੰਜਲ, ਧਰਮਵੀਰ ਥਾਂਦੀ, ਗੋਗੀ ਸੰਧੂ, ਇੰਦਰਜੀਤ ਥਰੀਕੇ, ਗੁਰਦੀਪ ਸਿੰਘ ਅਣਖੀ, ਕੁਲਵੰਤ ਉੱਭੀ ਧਾਲੀਆਂ, ਦਿਲ ਨਿੱਝਰ, ਮੇਜਰ ਕੁਲਾਰ, ਗੁਰਬਖਸ਼ੀਸ਼ ਗਰੇਵਾਲ, ਜਗਤਾਰ ਗਿੱਲ, ਆਕਾਸ਼ਦੀਪ, ਮਨਦੀਪ ਖੁਰਮੀਂ ਹਿੰਮਤਪੁਰਾ, ਅਵਤਾਰ ਗੋਦਾਰਾ, ਮਾਸਟਰ ਦਲਬਾਰਾ ਸਿੰਘ ਧਾਲੀਵਾਲ, ਕੁਲਵੰਤ ਸੇਖੋਂ, ਬਲਬੀਰ ਸਿੰਘ ਐੱਮ ਏ ਅਤੇ ਡਾ. ਸਿਮਰਜੀਤ ਸਿੰਘ ਧਾਲੀਵਾਲ ਆਦਿ ਦੇ ਨਾਮ ਸ਼ਾਮਲ ਹਨ। ਅੰਤ ਵਿੱਚ ਸਮੂਹ ਧਾਲੀਵਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਪਤਵੰਤੇ ਸੱਜਣਾਂ ਨੇ ਮਾਤਾ ਜੀ ਨੂੰ ਯਾਦ ਕਰਦੇ ਹੋਏ ਇਹ ਕਿਤਾਬ ਲੋਕ ਅਰਪਣ ਕੀਤੀ।

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਕਿਤਾਬ ਜਿੱਥੇ ਮਾਤਾ ਮੁਖਤਿਆਰ ਕੌਰ ਦੀਆ ਪਰਿਵਾਰ ਅਤੇ ਸਮਾਜ ਪ੍ਰਤੀ ਸੇਵਾਵਾਂ ਦਾ ਜ਼ਿਕਰ ਕਰਦੀ ਹੈ, ਉੱਥੇ ਇਕ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦੀ ਹੋਈ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਕਰਦੀ ਹੈ।

Comments

comments

Share This Post

RedditYahooBloggerMyspace