ਸਿੱਖ ਸਿਆਸੀ ਉਮਰ ਕੈਦੀਆਂ ਲਈ ਸਿਆਸੀ ਇੱਛਾ ਸ਼ਕਤੀ ਦਾ ਪ੍ਰਗਟਾਅ ਸਮੇਂ ਦੀ ਲੋੜ

ਜਸਪਾਲ ਸਿੰਘ ਮੰਝਪੁਰ
ਐਡਵੋਕੇਟ

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਨਾਲ ਸੰਘਰਸ਼ ਚੱਲਿਆ ਅਤੇ ਕੁਝ ਜੇਲ੍ਹ ਤਬਦੀਲੀਆਂ, ਛੁੱਟੀਆਂ-ਪੈਰੋਲਾਂ ਅਤੇ ਰਿਹਾਈਆਂ ਵੀ ਹੋਈਆਂ ਪਰ ਸੰਗਤਾਂ ਦੇ ਪ੍ਰਭਾਵੀ ਹੱਲੇ ਦੇ ਬਾਵਜੂਦ ਕੋਈ ਸਾਰਥਕ ਤੇ ਠੋਸ ਪ੍ਰਾਪਤੀ ਨਹੀਂ ਹੋ ਸਕੀ ਪਰ ਇਹ ਗੱਲ ਸਪਸ਼ਟ ਹੋ ਗਈ ਕਿ ਪੰਥ ਆਪਣੇ ਜੁਝਾਰੂਆਂ ਨਾਲ ਖੜ੍ਹਿਆ ਅਤੇ ਬੰਦੀ ਸਿੰਘਾਂ ਸਬੰਧੀ ਕੌਮਾਂਤਰੀ ਪੱਧਰ ਉੱਪਰ ਗੱਲ ਹੋਈ ਅਤੇ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਵੀ ਜੁਆਬਦੇਹੀ ਦੇਣੀ ਪਈ ਅਤੇ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੌਮਾਂਤਰੀ ਪੱਧਰ ਉਪਰ ਪਰਗਟ ਹੋਣ ਕਾਰਨ ਇਹਨਾਂ ਰਿਹਾਈਆਂ ਦਾ ‘ਸਿਹਰਾ ਕਿਸ ਸਿਰ ਬੱਝਣਾ ਹੈ’ ਦੇ ਕਾਰਨ ਵੀ ਰਿਹਾਈਆਂ ਦੇ ਸਿਆਸੀ ਫ਼ੈਸਲੇ ਲੈਣ ਵਿਚ ਦੇਰੀ ਹੋ ਰਹੀ ਹੈ।

ਇਕ ਗੱਲ ਸਪਸ਼ਟ ਹੈ ਕਿ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਦਾ ਫ਼ੈਸਲਾ ਸਿਆਸੀ ਇੱਛਾ ਸ਼ਕਤੀ ਉਪਰ ਨਿਰਭਰ ਕਰਦਾ ਹੈ ਅਤੇ ਇਸ ਸਬੰਧੀ ਭਾਰਤੀ ਸੁਪਰੀਮ ਕੋਰਟ ਵੱਲੋਂ ਵੀ ਦਸੰਬਰ 2015 ਨੂੰ ਰਾਜੀਵ ਗਾਂਧੀ ਕਤਲ ਕੇਸ ਵਿਚ ਨਾਮਜ਼ਦ ਉਮਰ ਕੈਦੀਆਂ ਦੀ ਪਟੀਸ਼ਨ ਦੇ ਹੁਕਮ ਵਿਚ ਕੀਤਾ ਹੈ ਕਿ ਬੰਦੀਆਂ ਦੀ ਰਿਹਾਈ ਲਈ ਭਾਰਤੀ ਸੰਵਿਧਾਨ ਦੀ ਧਾਰਾ 72 ਵਿਚ ਭਾਰਤੀ ਰਾਸ਼ਟਰਪਤੀ, ਧਾਰਾ 161 ਵਿਚ ਪ੍ਰਾਂਤਕ ਗਵਰਨਰਾਂ ਅਤੇ ਫ਼ੌਜਦਾਰੀ ਜ਼ਾਬਤੇ ਦੀਆਂ ਧਾਰਾਵਾਂ 432/433 ਵਿਚ ਪ੍ਰਾਂਤਕ ਸਰਕਾਰਾਂ ਨੂੰ ਮਿਲੀਆਂ ਤਾਕਤਾਂ ਉਪਰ ਕੋਈ ਉਜ਼ਰ ਨਹੀਂ ਕੀਤਾ ਜਾ ਸਕਦਾ। ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਅਟਕਾਊੇ ਬਹਾਨਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਉਮਰ ਕੈਦ ਹੁੰਦਾ ਹੈ ਅਤੇ ਇਸ ਸਬੰਧੀ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਕਤਲ ਵਿਚ ਨਾਮਜ਼ਦ ਨੱਥੂ ਰਾਮ ਗੋਂਡਸੇ ਦੇ ਭਰਾ ਗੋਪਾਲ ਵਿਨਾਇਕ ਗੌਂਡਸੇ ਦੀ ਉਮਰ ਕੈਦ ਸਬੰਧੀ 1961 ਵਿਚ ਭਾਰਤੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਆਧਾਰ ਬਣਾਇਆ ਜਾਂਦਾ ਹੈ ਜਦਕਿ ਸਚਾਈ ਇਹ ਹੈ ਕਿ ਗੋਪਾਲ ਵਿਨਾਇਕ ਗੋਂਡਸੇ ਨੂੰ 16 ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਪਰ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਨੂੰ 20/25/28 ਸਾਲਾਂ ਦੀ ਕੈਦ ਦੇ ਬਾਵਜੂਦ ਰਿਹਾਈ ਦਾ ਸਿਆਸੀ ਫ਼ੈਸਲਾ ਨਹੀਂ ਲਿਆ ਜਾ ਰਿਹਾ।

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ ਅਤੇ ਉਨ੍ਹਾਂ ਦੇ ਕੇਸਾਂ ਸਬੰਧੀ ਹੇਠ ਲਿਖੇ ਅਨੁਸਾਰ ਜਾਣਕਾਰੀ ਹੈ:-

ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ ਪੁੱਤਰ ਸ. ਭਾਗ ਸਿੰਘ ਵਾਸੀ ਪਿੰਡ ਅਕਾਲਗੜ੍ਹ, ਥਾਣਾ ਸਦਰ ਫਗਵਾੜਾ, ਜਿਲ੍ਹਾ ਕਪੂਰਥਲਾ1992 ਤੋਂ ਗੁਜਰਾਤ ਪ੍ਰਾਂਤ ਦੇ ਅਸਲਾ-ਬਾਰੂਦ ਦੀ ਬਰਾਮਦਗੀ ਤੇ ਟਾਡਾ ਐਕਟ ਅਧੀਨ ਇਸ ਸਮੇਂ ਬਤੌਰ ਉਮਰ ਕੈਦੀਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਹਨ ਅਤੇ 1999 ਵਿਚ ਗੁਜਰਾਤ ਜੇਲ੍ਹ ਤੋਂ ਪਹਿਲਾਂ ਜਲੰਧਰ ਜੇਲ੍ਹ ਅਤੇ ਬਾਅਦ ਵਿਚ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਤਬਦੀਲ ਹੋਏ ਅਤੇ ਪਿਛਲੇ 18 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ।ਉਹ ਗੁਜਰਾਤ ਸਰਕਾਰ ਦੇ ਉਮਰ ਕੈਦੀ ਹਨ। ਉਨ੍ਹਾਂ ਦੀ ਰਿਹਾਈ ਸਬੰਧੀ ਫਾਈਲ ਕੇਂਦਰ ਸਰਕਾਰ ਕੋਲ ਪਿਛਲੇ ਕਰੀਬ 7/8 ਮਹੀਨਿਆਂ ਤੋਂ ਪਈ ਹੈ। ਕੇਂਦਰ ਸਰਕਾਰ ਜਦੋਂ ਚਾਹੇ ਉਨ੍ਹਾਂ ਦੀ ਰਿਹਾਈ ਦਾ ਫ਼ੈਸਲਾ ਲੈ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਈ ਲਾਲ ਸਿੰਘ ਦਾ ਕੇਸ ਭਾਰਤ ਵਿਚ ਇਕ ਮਾਤਰ ਅਜਿਹਾ ਕੇਸ ਹੈ ਜਿਸ ਵਿਚ ਕੋਈ ਬਰਾਮਦਗੀ ਕੇਸ ਵਿਚ ਐਨੀ ਲੰਬੀ ਉਮਰ ਕੈਦ ਕੱਟ ਰਿਹਾ ਹੈ।ਭਾਈ ਲਾਲ ਸਿੰਘ ਦਾ ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ। ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਭਾਈ ਗੁਰਦੀਪ ਸਿੰਘ ਖੈੜਾ ਪੁੱਤਰ ਸ. ਬੰਤਾ ਸਿੰਘ ਵਾਸੀ ਪਿੰਡ ਜੱਲੂਪਰ ਖੈੜਾ, ਜੰਡਿਆਲਾ ਗੁਰੂ, ਜਿਲ੍ਹਾ ਅੰਮ੍ਰਿਤਸਰ 1990 ਤੋਂ ਕਰਨਾਟਕਾ ਪ੍ਰਾਂਤ ਦੇ ਬੰਬ ਧਮਾਕੇ ਤੇ ਟਾਡਾ ਐਕਟ ਅਧੀਨ ਇਸ ਸਮੇਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ ਅਤੇ 2015 ਵਿਚ ਕਰਨਾਟਕਾ ਜੇਲ੍ਹ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਤਬਦੀਲ ਹੋਏ ਅਤੇ ਪਿਛਲੇ 3 ਸਾਲਾਂ ਤੋਂ ਪੈਰੋਲ ਛੁੱਟੀਆਂ ਅਤੇ ਫਰਲੋ ਛੁੱਟੀ ਵੀ ਕੱਟ ਰਹੇ ਹਨ। ਉਹ ਕਰਨਾਟਕ ਸਰਕਾਰ ਦੇ ਉਮਰ ਕੈਦੀ ਹਨ।ਉਨ੍ਹਾਂ ਦੀ ਰਿਹਾਈ ਸਬੰਧੀ ਫਾਈਲ ਪੰਜਾਬ ਸਰਕਾਰ ਵੱਲੋਂ ਕਰਨਾਟਕਾ ਤੇ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ।ਜ਼ਿਕਰਯੋਗ ਹੈ ਕਿ ਭਾਈ ਗੁਰਦੀਪ ਸਿੰਘ ਖੈੜਾ ਨੂੰ ਦਿੱਲੀ ਦੀ ਸ਼ੀਲਾ ਦੀਕਸ਼ਤ ਸਰਕਾਰ ਵੱਲੋਂ ਇਕ ਹੋਰ ਬੰਬ ਧਮਾਕੇ ਤੇ ਟਾਡਾ ਐਕਟ ਅਧੀਨ ਕੇਸ ਵਿਚ ਹੋਈ ਉਮਰ ਕੈਦ ਵਿਚ ਪਹਿਲਾਂ ਹੀ ਅਗੇਤੀ ਰਿਹਾਈ ਦਿੱਤੀ ਜਾ ਚੁੱਕੀ ਹੈ।ਹੋਰ ਕੋਈ ਕੇਸ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

3. ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਪੁੱਤਰ ਸ. ਬਲਵੰਤ ਸਿੰਘ ਵਾਸੀ ਪਿੰਡ ਦਿਆਲਪੁਰਾ ਭਾਈ ਕਾ, ਜਿਲ੍ਹਾ ਬਠਿੰਡਾ 1995 ਤੋਂ ਦਿੱਲੀ ਦੇ ਬੰਬ ਧਮਾਕੇ ਤੇ ਟਾਡਾ ਐਕਟ ਅਧੀਨ ਬਤੌਰ ਉਮਰ ਕੈਦੀ ਇਸ ਸਮੇਂ ਕੇਂਦਰ ਜੇਲ੍ਹ ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਸੈਂਟਰ ਵਿਚ ਨਜ਼ਰਬੰਦ ਹਨ ਅਤੇ 2015 ਵਿਚ ਤਿਹਾੜ ਦਿੱਲੀ ਜੇਲ੍ਹ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਤਬਦੀਲ ਹੋਏ ਅਤੇ ਪਿਛਲੇ 3 ਸਾਲਾਂ ਤੋਂ ਸਾਲਾਨਾ ਦੋ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ।ਉਹ ਦਿੱਲੀ ਸਰਕਾਰ ਦੇ ਉਮਰ ਕੈਦੀ ਹਨ। ਉਨ੍ਹਾਂ ਦੀ ਰਿਹਾਈ ਸਬੰਧੀ ਫਾਈਲ ਪੰਜਾਬ ਸਰਕਾਰ ਵੱਲੋਂ ਦਿੱਲੀ ਤੇ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ।ਜ਼ਿਕਰਯੋਗ ਹੈ ਕਿ ਪ੍ਰੋ. ਭੁੱਲਰ 2010 ਤੋਂ ਲਗਾਤਾਰ ਜੇਲ੍ਹ ਵੱਲੋਂ ਪਹਿਲਾਂ ਦਿੱਲੀ ਤੇ ਹੁਣ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ ਹਨ। ਇਕ ਕੇਸ ਗਾਜ਼ੀਆਬਾਦ ਸੈਸ਼ਨ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਜ਼ਮਾਨਤ ਹੋ ਚੁੱਕੀ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

4. ਭਾਈ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੁਰੂ ਨਾਨਕ ਨਗਰ, ਪਟਿਆਲਾ 1995 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਪਿਛਲੇ 5 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ। ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ। ਕੇਸ ਦੀ ਅਪੀਲ ਭਾਰਤੀ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ। ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

5. ਭਾਈ ਸਮਸ਼ੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਉਕਾਸੀ ਜੱਟਾਂ, ਜਿਲ੍ਹਾ ਪਟਿਆਲਾ 1995 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਪਿਛਲੇ 5 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ। ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

6. ਭਾਈ ਗੁਰਮੀਤ ਸਿੰਘ ਪੁੱਤਰ ਸ. ਜਸਵਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ, ਪਟਿਆਲਾ 1995 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਪਿਛਲੇ 5 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ। ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

7. ਭਾਈ ਪਰਮਜੀਤ ਸਿੰਘ ਭਿਉਰਾ ਪੁੱਤਰ ਸ. ਜਗਜੀਤ ਸਿੰਘ ਵਾਸੀ ਪਿੰਡ ਡੇਕਵਾਲਾ, ਜਿਲ੍ਹਾ ਰੋਪੜ 1997 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਉਨ੍ਹਾਂ ਨੂੰ ਕੋਈ ਵੀ ਪੈਰੋਲ ਛੁੱਟੀ ਨਹੀਂ ਦਿੱਤੀ ਗਈ।ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

8. ਭਾਈ ਨੰਦ ਸਿੰਘ ਪੁੱਤਰ ਸ. ਖੁਸ਼ਹਾਲ ਸਿੰਘ ਵਾਸੀ ਰਾਜਪੁਰਾ, ਜਿਲ੍ਹਾ ਪਟਿਆਲਾ ਇਸ ਸਮੇਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਇਕ ਕਤਲ ਕੇਸ ਵਿਚ 1995 ਤੋਂ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਪਿਛਲੇ ਕਈ ਸਾਲਾਂ ਤੋਂ ਪੈਰੋਲ ਛੱਟੀਆਂ ਮਿਲ ਰਹੀਆਂ ਹਨ। ਨੰਦ ਸਿੰਘ ਦਾ ਕਤਲ ਕੇਸ ਸਿੱਖ ਖਾੜਕੂਧਾਰਾ ਵਿਚ ਸ਼ਾਮਲ ਨਹੀਂ ਸੀ ਪਰ ਉਨ੍ਹਾਂ ਦਾ ਨਾਮ ਬੁੜੈਲ ਜੇਲ੍ਹ ਬਰੇਕ ਕੇਸ ਵਿਚ ਆਉਣ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਅਗੇਤੀ ਰਿਹਾਈ ਨਹੀਂ ਦਿੱਤੀ ਗਈ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

9. ਭਾਈ ਸੁਬੇਗ ਸਿੰਘ ਪੁੱਤਰ ਸ. ਸੇਵਾ ਸਿੰਘ ਵਾਸੀ ਪਿੰਡ ਸੂਰੋਂ, ਜਿਲ੍ਹਾ ਪਟਿਆਲਾ ਇਸ ਸਮੇਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਇਕ ਕਤਲ ਕੇਸ ਵਿਚ 1995 ਤੋਂ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਪਿਛਲੇ ਕਈ ਸਾਲਾਂ ਤੋਂ ਪੈਰੋਲ ਛੱਟੀਆਂ ਮਿਲ ਰਹੀਆਂ ਹਨ। ਨੰਦ ਸਿੰਘ ਦਾ ਕਤਲ ਕੇਸ ਸਿੱਖ ਖਾੜਕੂਧਾਰਾ ਵਿਚ ਸ਼ਾਮਲ ਨਹੀਂ ਸੀ ਪਰ ਉਨ੍ਹਾਂ ਦਾ ਨਾਮ ਬੁੜੈਲ ਜੇਲ੍ਹ ਬਰੇਕ ਕੇਸ ਵਿਚ ਆਉਣ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਅਗੇਤੀ ਰਿਹਾਈ ਨਹੀਂ ਦਿੱਤੀ ਗਈ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

10.ਭਾਈ ਹਰਨੇਕ ਸਿੰਘ ਭੱਪ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੁਟਾਹਰੀ, ਥਾਣਾ ਡੇਹਲੋਂ, ਜਿਲ੍ਹਾ ਲੁਧਿਆਣਾ 2004 ਤੋਂ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ (ਰਾਜਸਥਾਨ) ਵਿਚ ਅਗਵਾ ਦੇ ਇਕ ਕੇਸ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਉਹ ਰਾਜਸਥਾਨ ਸਰਕਾਰ ਦੇ ਉਮਰ ਕੈਦੀ ਹਨ ਅਤੇ ਹੋਰ ਕੋਈ ਕੇਸ ਦਰਜ਼ ਨਹੀਂ ਹੈ । ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ। ਭਾਈ ਭੱਪ ਦੀ ਪੰਜਾਬ ਵਿਚ ਜੇਲ੍ਹ ਤਬਦੀਲੀ ਪਹਿਲਾਂ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਸੀ ਕਿ ਉਨ੍ਹਾਂ ਵੱਲੋਂ ਰਾਜਸਥਾਨ ਹਾਈ ਕੋਰਟ ਵਿਚ ਲਾਈ ਅਪੀਲ ਵਿਚਾਰ ਅਧੀਨ ਹੈ ਪਰ ਅਸਲ ਵਿਚ ਹਾਈ ਕੋਰਟ ਵਿਚ ਕੋਈ ਅਪੀਲ ਨਾ ਤਾਂ ਪਹਿਲਾਂ ਲਗਾਈ ਗਈ ਸੀ ਅਤੇ ਨਾ ਹੀ ਭਵਿੱਖ ਵਿਚ ਲਗਾਈ ਜਾਵੇਗੀ ਅਤੇ ਜਦੋਂ ਇਹ ਗੱਲ ਜੇਲ੍ਹ ਸੁਪਰਡੈਂਟ ਨੂੰ ਦੱਸੀ ਗਈ ਤਾਂ ਉਸਨੇ ਭਾਈ ਭੱਪ ਦੀ ਜੈਪੁਰ ਜੇਲ੍ਹ ਰਾਜਸਥਾਨ ਤੋਂ ਨਾਭਾ ਜੇਲ੍ਹ ਪੰਜਾਬ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਡਿਸਪੈਚ ਨੰਬਰ 10623 ਤਰੀਕ 4-9-2018 ਨੂੰ ਕੀਤੀ ਜਾ ਚੁੱਕੀ ਹੈ ਪਰ ਡੀ. ਜੀ. ਪੁਲਿਸ (ਜੇਲ੍ਹਾਂ) ਜੈਪੁਰ ਰਾਜਸਥਾਨ ਦੇ ਦਫ਼ਤਰ ਵਿਚ ਰੋਕੀ ਹੋਈ ਹੈ।

11. ਭਾਈ ਜਗਤਾਰ ਸਿੰਘ ਤਾਰਾ ਪੁੱਤਰ ਸ. ਸਾਧੂ ਸਿੰਘ ਵਾਸੀ ਪਿੰਡ ਡੇਕਵਾਲਾ, ਜਿਲ੍ਹਾ ਰੋਪੜ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਬਤੌਰ ਉਮਰ ਕੈਦੀ 1995 ਤੋਂ 2004 ਅਤੇ 2015 ਤੋਂ ਹੁਣ ਤੱਕ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਭਾਈ ਤਾਰੇ ਦਾ 1-1 ਕੇਸ ਬਠਿੰਡੇ ਤੇ ਪਟਿਆਲੇ ਅਤੇ 2 ਕੇਸ ਜਲੰਧਰ ਵਿਚ ਵਿਚਾਰ ਅਧੀਨ ਹਨ।ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਚੱਲਦੇ ਕੇਸਾਂ ਦੇ ਮੁੱਕਣ ਤੋਂ ਬਾਅਦ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

12. ਭਾਈ ਬਲਵੰਤ ਸਿੰਘ ਰਾਜੋਆਣਾ ਪੁੱਤਰ ਮਲਕੀਅਤ ਸਿੰਘ ਵਾਸੀ ਰਤਨ ਨਗਰ, ਪਟਿਆਲਾ ਇਸ ਸਮੇਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਹਨ ਅਤੇ 1995 ਤੋਂ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਨਜ਼ਰਬੰਦ ਹਨ।ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ। 28-03-2012 ਨੂੰ ਕੇਂਦਰੀ ਗ੍ਰਹਿ ਮਹਿਕਮੇ ਵੱਲੋਂ ਭਾਈ ਰਾਜੋਆਣਾ ਦੀ ਫਾਂਸੀ ਉਪਰ ਰੋਕ ਲਗਾ ਦਿੱਤੀ ਸੀ।ਫਾਂਸੀ ਦੀ ਸਜ਼ਾ ਖ਼ਤਮ ਕਰਕੇ ਅਗੇਤੀ ਰਿਹਾਈ ਦਿੱਤੀ ਜਾ ਸਕਦੀ ਹੈ ਜਾਂ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਕੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

13. ਭਾਈ ਜਗਤਾਰ ਸਿੰਘ ਹਵਾਰਾ ਪੁੱਤਰ ਸ਼ੇਰ ਸਿੰਘ ਵਾਸੀ ਹਵਾਰਾ ਕਲਾਂ, ਥਾਣਾ ਖਮਾਣੋ, ਜਿਲ੍ਹਾ ਫਤਿਹਗੜ੍ਹ ਸਾਹਿਬ 1995 ਤੋਂ ਇਸ ਸਮੇਂ ਕੇਂਦਰੀ ਜੇਲ੍ਹ, ਤਿਹਾੜ ਦਿੱਲੀ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਉਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ। ਅਪੀਲ ਭਾਰਤੀ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ।2 ਕੇਸ ਤੇ 1 ਅਪੀਲ ਲੁਧਿਆਣਾ ਵਿਚ ਵਿਚਾਰ ਅਧੀਨ ਹਨ। ਭਾਈ ਹਵਾਰਾ ਨਾ ਤਾਂ ਦਿੱਲੀ ਦੇ ਕੈਦੀ ਹਨ ਅਤੇ ਨਾ ਹੀ ਹਵਾਲਾਤੀ ਪਰ ਫਿਰ ਵੀ ਨਿਯਮਾਂ ਤੋਂ ਉਲਟ ਜਾ ਕੇ ਦਿੱਲੀ ਜੇਲ੍ਹ ਵਿਚ ਰੱਖਿਆ ਗਿਆ ਹੈ।ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਚੱਲਦੇ ਕੇਸਾਂ ਦੇ ਮੁੱਕਣ ਤੋਂ ਬਾਅਦ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

14. ਭਾਈ ਦਇਆ ਸਿੰਘ ਲਹੌਰੀਆਂ ਪੁੱਤਰ ਸ. ਕਿਰਪਾਲ ਸਿੰਘ ਵਾਸੀ ਪਿੰਡ ਕਸਬਾ ਭਰਾਲ, ਜਿਲ੍ਹਾ ਸੰਗਰੂਰ 1995 ਤੋਂ ਇਸ ਸਮੇਂ ਕੇਂਦਰੀ ਜੇਲ੍ਹ, ਤਿਹਾੜ ਦਿੱਲੀ ਵਿਚ ਅਗਵਾ ਦੇ ਇਕ ਕੇਸ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਉਹ ਰਾਜਸਥਾਨ ਸਰਕਾਰ ਦੇ ਉਮਰ ਕੈਦੀ ਹਨ। 1 ਕੇਸ ਦਿੱਲੀ ਤੇ 1 ਕੇਸ ਲੁਧਿਆਣਾ ਵਿਚ ਵਿਚਾਰ ਅਧੀਨ ਹਨ।ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਚੱਲਦੇ ਕੇਸਾਂ ਦੇ ਮੁੱਕਣ ਤੋਂ ਬਾਅਦ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

15. ਭਾਈ ਬਲਬੀਰ ਸਿੰਘ ਬੀਰਾ ਪੁੱਤਰ ਬਾਘ ਰਾਮ ਵਾਸੀ ਪਿੰਡ ਮੌਲਵੀਵਾਲਾ (ਟਾਹਲੀਵਾਲਾ) ਜਿਲ੍ਹਾ ਫ਼ਿਰੋਜ਼ਪੁਰ 2009 ਤੋਂ ਇਸ ਸਮੇਂ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚ ਕਤਲ ਦੇ ਇਕ ਕੇਸ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ ਅਤੇ ਉਹ ਪੰਜਾਬ ਸਰਕਾਰ ਦੇ ਉਮਰ ਕੈਦੀ ਹਨ।ਅਪੀਲ ਪੰਜਾਬ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ। ਉਨ੍ਹਾਂ ਦੀ ਪੈਰੋਲ ਛੁੱਟੀ ਜਨਵਰੀ 2018 ਵਿਚ ਝੂਠਾ ਕੇਸ ਪਾ ਕੇ ਇਕ ਸਾਲ ਲਈ ਬੰਦ ਕਰ ਦਿੱਤੀ ਗਈ ਸੀ।ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

16. ਭਾਈ ਸੁਰਿੰਦਰ ਸਿੰਘ ਛਿੰਦਾ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਮੀਰਾਂਪੁਰ ਸੀਕਰੀ, ਤਹਿਸੀਲ ਚਾਂਦਪੁਰ ਜਿਲ੍ਹਾ ਬਿਜਨੌਰ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ

17. ਭਾਈ ਸਤਨਾਮ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਆਰਕਪੁਰ ਖ਼ਾਲਸਾ, ਤਹਿਸੀਲ ਮੰਡੀ ਧਨੌਰਾ ਜਿਲ੍ਹਾ ਅਮਰੋਹਾ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

18. ਭਾਈ ਦਿਆਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਰਸੂਲਪੁਰ ਬਾਵਰ, ਤਹਿਸੀਲ ਮੰਡੀ ਧਨੌਰਾ ਜਿਲ੍ਹਾ ਅਮਰੋਹਾ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

19. ਭਾਈ ਸੁੱਚਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਰਸੂਲਪੁਰ ਬਾਵਰ, ਤਹਿਸੀਲ ਮੰਡੀ ਧਨੌਰਾ ਜਿਲ੍ਹਾ ਅਮਰੋਹਾ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ 20 ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿਚ ਭਾਈ ਦਿਲਬਾਗ ਸਿੰਘ ਬਾਘਾ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਅਤਾਲਾਂ ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ ਜੋ ਕਿ ਪੰਜਾਬ ਸਰਕਾਰ ਦੇ ਕਤਲ ਤੇ ਟਾਡਾ ਕੇਸ ਦੇ ਉਮਰ ਕੈਦੀ ਸਨ ਨੂੰ 17 ਸਾਲ ਕੈਦ ਤੋਂ ਬਾਅਦ ਪਿਛਲੇ ਦਿਨੀਂ ਅਗੇਤੀ ਰਿਹਾਈ ਦੇ ਦਿੱਤੀ ਗਈ ਸੀ।

ਸੋ ਆਖਰ ਵਿਚ ਇਹੀ ਕਹਾਂਗਾ ਕਿ ਇਹਨਾਂ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਜਾਂ ਜੇਲ੍ਹ ਤਬਦੀਲੀਆਂ ਸਿਆਸੀ ਫ਼ੈਸਲੇ ਹਨ ਅਤੇ ਸਿਆਸੀ ਇੱਛਾ ਸ਼ਕਤੀ ਨਾਲ ਹੀ ਇਹ ਫ਼ੈਸਲੇ ਲਏ ਜਾ ਸਕਦੇ ਹਨ। ਅਕਾਲ ਪੁਰਖ ਵਾਹਿਗੁਰੂ ਸਿਆਸੀ ਲੋਕਾਂ ਨੂੰ ਫ਼ੈਸਲੇ ਲੈਣ ਲਈ ਬਲ-ਬੁੱਧੀ ਬਖਸ਼ੇ। ੲ

Comments

comments

Share This Post

RedditYahooBloggerMyspace