6 ਜਨਵਰੀ ਦਾ ‘ਛਣਕਾਟਾ ਵੰਗਾਂ ਦਾ 2019’ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ

ਫਰੀਮਾਂਟ : ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਇੰਕ, ਸ. ਅਮੋਲਕ ਸਿੰਘ ਗਾਖਲ, ਮੱਖਣ ਸਿੰਘ ਬੈਂਸ ਤੇ ਐੱਸ.ਅਸ਼ੋਕ ਭੌਰਾ ਦੇ ਸਹਿਯੋਗ ਨਾਲ 6 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਦੇਰ ਸ਼ਾਮ ਤੱਕ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰ ਫਰੀਮਾਂਟ ਵਿਖੇ ਕਰਵਾਏ ਜਾ ਰਹੇ ‘ਛੇਵੇਂ ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੱਖਣੀ ਭਾਰਤ ਦੀਆਂ ਮੁਟਿਆਰਾਂ ਤੇ ਗੱਭਰੂਆਂ ਵਲੋਂ ਪ੍ਰੋਗਰਾਮ ਦਾ ਟਾਈਟਲ ਗੀਤ ‘ਚੜ ਕੇ ਵੇਖ ਚੁਬਾਰੇ ਵੇ ਛਣਕਾਟਾ ਪੈਂਦਾ ਵੰਗਾ ਦਾ’ ਤੇ ਕੋਰੀਓਗ੍ਰਾਫੀ ਤਿਆਰ ਕੀਤੀ ਗਈ ਹੈ। ਇੱਥੇ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸ. ਅਮੋਲਕ ਸਿੰਘ ਗਾਖਲ ਤੇ ਮੱਖਣ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਦੇ ਛਣਕਾਟਾ ਵੰਗਾਂ ਦਾ ਪ੍ਰੌਗਰਾਮ ‘ਚ ਜਿੱਥੇ ਅਲਾਪ ਗਰੁੱਪ ਦੇ ਚੰਨੀ ਸਿੰਘ ਵਰਗੇ ਗਾਇਕ ਕੁਲਦੀਪ ਮਾਣਕ ਦੇ ਯੁੱਗ ਨੂੰ ਹੀ ਸਾਖਸ਼ਾਤ ਪ੍ਰਗਟ ਕਰਨਗੇ ਉੱਤੇ ਤਿੰਨ ਖੂਬਸੂਰਤ ਗਾਇਕ ਕੁੜੀਆਂ ਮੋਨਾ ਸਿੰਘ, ਹਰਮਨਦੀਪ ਅਤੇ ਮਨਿੰਦਰ ਦਿਓਲ ਪੰਜਾਬੀ ਗਾਇਕੀ ਦਾ ਇਕ ਤਰਾਂ ਨਾਲ ਸਿਖਰ ਹੋਣਗੀਆਂ। ‘ਬੇਏਰੀਆ ਧਮਕ’ ਦਾ ਗਿੱਧਾ ਅਤੇ ‘ਪੰਜਾਬੀ ਧੜਕਣ’ ਅਕੈਡਮੀ ਦੀਆਂ ਮੁਟਿਆਰਾਂ ਭੰਗੜਾ ਪੇਸ਼ ਕਰਨਗੀਆਂ। ‘ਅਜੈ ਭੰਗੜਾ ਅਕੈਡਮੀ’ ਦੇ ਬੱਚੇ ਜਸਪਾਲ ਸਿੰਘ ਹੁਰਾਂ ਦੀ ਅਗਵਾਈ ਹੇਠ ਤਕਰੀਬਨ ਅੱਧੀ ਦਰਜਨ ਭੰਗੜਾ ਆਈਟਮਾਂ ਪੇਸ਼ ਕਰਨਗੇ। ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਸਮਰਪਿਤ ਇਸ ਦਾ ਪ੍ਰੋਗਰਾਮ ਦਾ ਉਦਘਾਟਨ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ, ਗਿਆਨੀ ਰਵਿੰਦਰ ਸਿੰਘ ਅਤੇ ਕਾਰੋਬਾਰੀ ਖੇਤਰ ਦੀ ਉੱਘੀ ਹਸਤੀ ਰਾਮ ਮੂਰਤੀ ਸਰੋਏ ਕਰਨਗੇ। ਜਦੋਂ ਕਿ ਮੁੱਖ ਮਹਿਮਾਨ ਵਜੋਂ ਪੰਜਾਬ ਭਵਨ ਸਰੀ ਦੇ ਸੁੱਖੀ ਬਾਠ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਸੱਤੀ ਪਾਬਲਾ ਕੁਲਦੀਪ ਮਾਣਕ ਦੇ ਗੀਤਾਂ ਦਾ ਗਾਇਨ ਕਰਨਗੇ ਜਦੋਂ ਅਨੂਪ ਚੀਮਾ ਤੇ ਕੈਲੀ ਜੱਸ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਹ ਪ੍ਰੋਗਰਾਮ ਸਮੁੱਚੇ ਰੂਪ ਵਿਚ ਸਹਾਇਤਾ ਸੰਸਥਾ ਲਈ ਸਹਿਯੋਗੀ ਹੋਵੇਗਾ ਤੇ ਦਾਨੀ ਸੱਜਣਾਂ ਨੂੰ ਇਸ ਸੰਸਥਾ ਦੇ ਸਹਿਯੋਗ ਲਈ ਅਪੀਲ ਕੀਤੀ ਗਈ ਹੈ। ਇਸ ਪ੍ਰੋਗਰਾਮ ਵਿਚ ਕੈਲੇਫੋਰਨੀਆਂ ਤੋਂ ਬਾਹਰੋਂ ਵੀ ਹਸਤੀਆਂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੀਆਂ ਹਨ ਜਿਨਾਂ ਵਿਚ ਕੁਲਦੀਪ ਸਿੰਘ ਘੁੰਮਣ, ਸੁਰਿੰਦਰ ਸਿੰਘ ਬਡਿਆਲ, ਨਛੱਤਰ ਸਿੰਘ ਗੋਸਲ ਅਤੇ ਅਵਤਾਰ ਸਿੰਘ ਸ਼ਾਮਿਲ ਹਨ। ਨਵੇਂ ਵਰੇ ਦੀ ਆਮਦ ਨੂੰ ਮੁੱਖ ਰੱਖ ਕੇ ਪਿਛਲੇ ਅੱਧੇ ਕੁ ਦਹਾਕੇ ਤੋਂ ਇਸ ਛਣਕਾਟਾ ਵੰਗਾਂ ਦਾ ਪ੍ਰੋਗਰਾਮ ਪ੍ਰਤੀ ਪੰਜਾਬੀਆਂ ਅੰਦਰ ਖਾਸ ਦਿਲਸਚਪੀ ਰਹੀ ਹੈ ਅਤੇ ਇਸਦੇ ਮੁੱਖ ਪ੍ਰਬੰਧਕ ਐੱਸ.ਅਸ਼ੋਕ ਭੌਰਾ ਨੇ ਕਿਹਾ ਕਿ ਇਸ ਵਾਰ ਦਾ ਇਹ ਪਰਿਵਾਰਕ ਪ੍ਰੋਗਰਾਮ ਵੀ ਪੰਜਾਬੀਆਂ ਦੇ ਚੇਤਿਆਂ ਵਿਚ ਬਹੁਤ ਦੇਰ ਤੱਕ ਵਸਿਆ ਰਹੇਗਾ। ਪ੍ਰੋਗਰਾਮ ਨੂੰ ਅੱਧੀ ਦਰਜਨ ਦੇ ਕਰੀਬ ਚੈਨਲ ਅਤੇ ਹੋਰ ਸੋਸ਼ਲ ਸਾਈਟਾਂ ਦਾ ਸੰਚਾਲਕ ਵੀ ਕਵਰ ਕਰਨਗੇ। ਪ੍ਰਗੋਰਾਮ ਦਾ ਸੰਚਾਲਨ ਸ਼ਕਤੀ ਮਾਣਕ ਕਰੇਗ। ਪ੍ਰੋਗਰਾਮ ਵਿਚ ਐਂਟਰੀ ਬਿਲਕੁਲ ਮੁਫਤ ਹੋਵੇਗੀ ਤੇ ਚਾਹ ਪਾਣੀ ਦਾ ਖੁੱਲਾ ਪ੍ਰਬੰਧ ਹੋਵੇਗਾ।

Comments

comments

Share This Post

RedditYahooBloggerMyspace