ਜਾਣੋ ਸੌ ਸਾਲ ਪਹਿਲਾਂ ਕਿਵੇਂ ਦਾ ਸੀ ਮੌਸਮ, ਦਰਖਤਾਂ ‘ਚ ਲੁਕੇ ਨੇ ਕੁਦਰਤ ਦੇ ਸਦੀਆਂ ਪੁਰਾਣੇ ਭੇਤ

ਜਲੰਧਰ : ਦਰੱਖਤਾਂ ‘ਤੇ ਜਦੋਂ ਨਵੇਂ ਪੱਤੇ ਤੇ ਫੁੱਲਾਂ ਦੀ ਬਹਾਰ ਆਉਣ ਲੱਗਦੀ ਹੈ ਤਾਂ ਕੋਈ ਵੀ ਵੀ ਦੇਖ ਕੇ ਕਹਿ ਸਕਦਾ ਹੈ ਕਿ ਬਸੰਤ ਦਾ ਮੌਸਮ ਆ ਗਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਦਰਖ਼ਤ ਸਿਰਫ ਆਉਣ ਵਾਲੇ ਮੌਸਮ ਦੀ ਹੀ ਜਾਣਕਾਰੀ ਨਹੀਂ ਦਿੰਦਾ ਬਲਕਿ ਇਹ ਅਤੀਤ ਦੇ ਸਦੀਆਂ ਪੁਰਾਣੇ ਕੁਦਰਤੀ ਭੇਤਾਂ ਦੇ ਜਿਊਂਦੇ-ਜਾਗਦੇ ਦਸਤਾਵੇਜ਼ ਹਨ। ਦਰਖ਼ਤ ਦੱਸਦੇ ਹਨ ਕਿ 300 ਸਾਲ ਪਹਿਲਾਂ ਕਿਸ ਸਾਲ ਕਿਸ ਤਰ੍ਹਾਂ ਦਾ ਮੌਸਮ ਸੀ। ਕਿਹੜੇ ਸਾਲ ‘ਚ ਸੋਕਾ ਪਿਆ, ਕਿਹੜੇ ‘ਚ ਮੌਨਸੂਨ ਚੰਗਾ ਸੀ।

ਜੀ ਹਾਂ, ਭਾਰਤ ਦੇ ਪਿ੍ਰਥਵੀ ਮੰਤਰਾਲੇ ਦੇ ਵਿਗਿਆਨੀਆਂ ਨੇ ਦਰੱਖਤਾਂ ‘ਚ ਲੁਕੇ ਕੁਦਰਤ ਦੇ ਇਨ੍ਹਾਂ ਦਸਤਾਵੇਜ਼ਾਂ ਨੂੰ ਖੋਜ ਲਿਆ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਵੀਰਵਾਰ ਤੋਂ ਸ਼ੁਰੂ ਹੋਈ ਇੰਡੀਅਨ ਸਾਇੰਸ ਕਾਂਗਰਸ ‘ਚ ਪਿ੍ਰਥਵੀ ਵਿਗਿਆਨ ਮੰਤਰਾਲਾ ਵੱਲੋਂ ਲਾਈ ਗਈ ਪ੍ਰਦਰਸ਼ਨੀ ‘ਚ ਇੰਡੀਅਨ ਇੰਸਟੀਚਿਊਟ ਆਫ ਟ੍ਰਾਪੀਕਲ ਮੀਟਰੋਲਾਜੀ (ਆਈਆਈਟੀਐੱਮ) ਪੁਣੇ ਤੋਂ ਪੁੱਜੇ ਸਾਇੰਸਦਾਨ ਭੁਪਿੰਦਰ ਦਾਸ ਅਤੇ ਗੁਰੂਨਾਥ ਇਥੇ ਆਉਣ ਵਾਲਿਆਂ ਨੂੰ ਬਖੂਬੀ ਦਰਖਤਾਂ ‘ਚ ਲੁਕੇ ਕੁਦਰਤੀ ਭੇਤਾਂ ਬਾਰੇ ਜਾਣਕਾਰੀ ਦੇ ਰਹੇ ਹਨ।

ਸਾਇੰਸਦਾਨ ਭੁਪਿੰਦਰ ਦਾਸ ਨੇ ਦੱਸਿਆ ਕਿ ਟੀਕ, ਦੇਵਦਾਰ ਦੇ ਦਰਖ਼ਤਾਂ ਦੇ ਤਣਿਆਂ ‘ਚ ਇਕ ਸਾਲ ਦੀ ਮਿਆਦ ‘ਚ ਇਕ ਰਿੰਗ ਬਣਦੀ ਹੈ, ਤਣੇ ਨੂੰ ਵੱਢ ਕੇ ਉਸ ਵਿਚ ਬਣਨ ਵਾਲੀ ਰਿੰਗ ਦਾ ਅਧਿਐਨ ਕੀਤਾ ਜਾਵੇ ਤਾਂ ਅਤੀਤ ‘ਚ ਰਹੇ ਮੌਸਮ ਦੇ ਪੰਨੇ ਖੁਦ-ਬ-ਖੁਦ ਖੁੱਲ੍ਹਦੇ ਜਾਂਦੇ ਹਨ। ਤਣੇ (ਸਟੈੱਮ) ‘ਚ ਬਣਨ ਵਾਲੀ ਰਿੰਗ ਦੀ ਵਿਡਥ (ਚੌੜਾਈ) ਜਿੰਨੀ ਜ਼ਿਆਦਾ ਹੋਵੇਗੀ, ਉਸ ਸਾਲ ਦਾ ਮੌਸਮ ਓਨਾ ਹੀ ਜ਼ਿਆਦਾ ਖ਼ੁਸ਼ਗਵਾਰ ਰਿਹਾ ਹੋਵੇਗਾ। ਰਿੰਗ ਦੀ ਚੌੜਾਈ ਘੱਟ ਹੋਣ ਦਾ ਸੰਕੇਤ ਹੁੰਦਾ ਹੈ ਕਿ ਦਰਖ਼ਤ ਨੂੰ ਸਹੀ ਢੰਗ ਨਾਲ ਪੋਸ਼ਣ ਨਹੀਂ ਮਿਲਿਆ ਅਰਥਾਤ ਦਰਖ਼ਤ ਨੂੰ ਪਾਣੀ, ਧੁੱਪ ਵਰਗੀਆਂ ਕੁਦਰਤੀ ਚੀਜ਼ਾਂ ਦੀ ਜ਼ਰੂਰਤ ਸੀ ਉਹ ਠੀਕ ਢੰਗ ਨਾਲ ਨਹੀਂ ਮਿਲ ਸਕੀਆਂ। ਦਰਖ਼ਤ ਨੂੰ ਇਹ ਸਾਰੀਆਂ ਚੀਜ਼ਾਂ ਕੁਦਰਤੀ ਮਿਲਦੀ ਹੈ, ਜੋ ਮੌਸਮ ‘ਤੇ ਨਿਰਭਰ ਹੁੰਦਾ ਹੈ ਜਿਸ ਸਾਲ ਦਾ ਮੌਸਮ ਜਿੰਨਾ ਚੰਗਾ ਹੈ ਦਰਖ਼ਤਾਂ ਨੂੰ ਓਨਾ ਹੀ ਧਰਤੀ ‘ਚੋਂ ਚੰਗੇ ਪੌਸ਼ਕ ਤੱਤ ਮਿਲਦੇ ਹਨ। ਪਿ੍ਰਥਵੀ ਵਿਗਿਆਨ ਵਿਭਾਗ ਦੇ ਸਾਇੰਸਦਾਨ ਦਰਖ਼ਤਾਂ ਦੀ ਮਦਦ ਨਾਲ 300 ਸਾਲ ਪੁਰਾਣੇ ਮੌਸਮ ਦੀ ਜਾਣਕਾਰੀ ਹਾਸਲ ਕਰ ਚੁੱਕੇ ਹਨ।

Comments

comments

Share This Post

RedditYahooBloggerMyspace