ਦੁਬਈ ਭੇਜਣ ਦੇ ਨਾਂ ‘ਤੇ ਠੱਗੇ ਪੌਣੇ ਦੋ ਲੱਖ ਰੁਪਏ

ਜਲੰਧਰ : ਬੱਸ ਸਟੈਂਡ ਨੇੜੇ ਕਾਦੀਆਂ ਟਾਵਰ ‘ਚ ਸਥਿਤ ਟੈ੍ਰਵਲ ਹੱਬ ਦੇ ਮਾਲਕ ਪਿਓ-ਪੁੱਤਰ ਖ਼ਿਲਾਫ਼ ਡਰੋਲੀ ਕਲਾਂ ਵਾਸੀ ਇਕ ਵਿਅਕਤੀ ਨੇ ਥਾਣਾ ਛੇ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਟ੫ੈਵਲ ਹੱਬ ਦੇ ਮਾਲਕ ਪਿਓ-ਪੁੱਤਰ ਰਾਜਕੁਮਾਰ ਸ਼ਰਮਾ ਅਤੇ ਵਿਕਰਮ ਉਰਫ ਵਿੱਕੀ ਸ਼ਰਮਾ ਵਾਸੀ ਅਮਨ ਨਗਰ ਟਾਂਡਾ ਰੋਡ ਨੂੰ ਇਕ ਨੌਜਵਾਨ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਤਕਰੀਬਨ ਪੌਣੇ ਦੋ ਲੱਖ ਰੁਪਏ ਠੱਗਣ ਦੇ ਕੇਸ ‘ਚ ਨਾਮਜ਼ਦ ਕੀਤਾ ਹੈ। ਦੋਵੇਂ ਪਿਓ-ਪੁੱਤਰ ਪੁਲਿਸ ਦੀ ਗਿ੍ਰਫ਼ਤ ਤੋਂ ਹਾਲੇ ਬਹੁਤ ਦੂਰ ਹਨ।

ਪੁਲਿਸ ਨੂੰ ਸ਼ਿਕਾਇਤ ਦੇਣ ਵਾਲੇ ਜਸਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਡਰੋਲੀ ਕਲਾਂ ਆਦਮਪੁਰ ਨੇ ਦੱਸਿਆ ਕਿ ਉਸ ਨੇ ਆਪਣੇ ਭਾਣਜੇ ਜੀਵਨਜੀਤ ਨੂੰ ਦੁਬਈ ਭੇਜਣ ਲਈ ਬੱਸ ਸਟੈਂਡ ਨੇੜੇ ਪੈਂਦੇ ਕਾਦੀਆਂ ਟਾਵਰ ਸਥਿਤ ਟ੍ਰੈਵਲ ਹੱਬ ਦੇ ਏਜੰਟ ਵਿਕਰਮ ਵਿੱਕੀ ਅਤੇ ਉਸ ਦੇ ਪਿਤਾ ਰਾਜ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜੀਵਨਜੀਤ ਨੂੰ ਦੁਬਈ ਦੋ ਸਾਲ ਦੇ ਵਰਕ ਪਰਮਿਟ ‘ਤੇ ਭੇਜਣ ਦਾ ਝਾਂਸਾ ਦਿੱਤਾ ਅਤੇ 1.70 ਲੱਖ ਰੁਪਏ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਟ੍ਰੈਵਲ ਏਜੰਟ ਉਨ੍ਹਾਂ ਨੂੰ ਲਾਰੇ ਲੱਪੇ ਲਾਉਂਦਾ ਰਿਹਾ ਪਰ ਵਿਦੇਸ਼ ਨਹੀਂ ਭੇਜਿਆ। ਜਦ ਉਨ੍ਹਾਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਸਾਫ ਨਾਂਹ ਕਰ ਦਿੱਤੀ। ਜਸਵਿੰਦਰ ਨੇ ਜਦ ਪੁਲਿਸ ਵਿਚ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਦੋਵਾਂ ਏਜੰਟਾਂ ਨੇ ਪੈਸੇ ਵਾਪਸ ਕਰਨ ਦਾ ਭਰੋਸਾ ਦਿਵਾਇਆ ਪਰ ਫਿਰ ਵੀ ਪੈਸੇ ਨਹੀਂ ਦਿੱਤੇ। ਪੈਸੇ ਨਾ ਮਿਲਣ ‘ਤੇ ਜਸਵਿੰਦਰ ਨੇ ਸ਼ਿਕਾਇਤ ਪੁਲਿਸ ਕਮਿਸ਼ਨਰ ਗੁਰਪ੫ੀਤ ਸਿੰਘ ਭੁੱਲਰ ਨੂੰ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਠੱਗ ਟ੫ੈਵਲ ਏਜੰਟਾਂ ਦਾ ਧੰਦਾ ਬੇਰੋਕ-ਟੋਕ ਜਾਰੀ

ਵਰਨਣਯੋਗ ਹੈ ਕਿ ਟ੍ਰੈਵਲ ਏਜੰਟਾਂ ਵੱਲੋਂ ਧੋਖਾਦੇਹੀ ਕਰਨ ਦੇ ਮਾਮਲੇ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਮਹਾਨਗਰ ਬੱਸ ਸਟੈਂਡ ਆਸ-ਪਾਸ ਵੱਡੀਆਂ ਇਮਾਰਤਾਂ ਵਿਚ ਆਲੀਸ਼ਾਨ ਦਫਤਰ ਬਣਾ ਕੇ ਬੈਠੇ ਕੁਝ ਟ੍ਰੈਵਲ ਏਜੰਟਾਂ ਉੱਪਰ ਕਈ ਮਾਮਲੇ ਥਾਣਾ ਨੰਬਰ ਛੇ ਵਿਚ ਦਰਜ ਹਨ ਪਰ ਇਨ੍ਹਾਂ ਖਿਲਾਫ ਪੁਲਿਸ ਨੇ ਹਾਲੇ ਤਕ ਕੋਈ ਸਖਤ ਐਕਸ਼ਨ ਨਹੀਂ ਲਿਆ। ਇਸ ਕਾਰਨ ਇਨ੍ਹਾਂ ਟ੍ਰੈਵਲ ਏਜੰਟਾਂ ਦਾ ਧੰਦਾ ਬਿਨਾਂ ਕਿਸੇ ਡਰ ਤੋਂ ਬੜੇ ਆਰਾਮ ਨਾਲ ਚੱਲ ਰਿਹਾ ਹੈ ਅਤੇ ਵੱਧ ਫੁੱਲ ਰਿਹਾ ਹੈ। ਜ਼ਿਲ੍ਹਾ ਪ੫ਸ਼ਾਸਨ ਵੱਲੋਂ ਦਿੱਤੀਆਂ ਗਈਆਂ ਸਖ਼ਤ ਹਦਾਇਤਾਂ ਤੋਂ ਬਾਅਦ ਵੀ ਇਨ੍ਹਾਂ ਟ੍ਰੈਵਲ ਏਜੰਟਾਂ ਦਾ ਧੰਦਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।

ਦੋ ਹਜ਼ਾਰ ਤੋਂ ਵੱਧ ਟ੍ਰੈਵਲ ਏਜੰਟਾਂ ਨੇ ਫੈਲਾਅ ਰੱਖਿਆ ਹੈ ਜਾਲ

ਇਥੇ ਦੱਸਣਯੋਗ ਹੈ ਕਿ ਜ਼ਿਲ੍ਹੇ ਵਿਚ ਬੈਠੇ ਦੋ ਹਜ਼ਾਰ ਤੋਂ ਵੱਧ ਟ੍ਰੈਵਲ ਏਜੰਟਾਂ ਨੇ ਆਪਣੀਆਂ ਠੱਗੀ ਦੀਆਂ ਦੁਕਾਨਾਂ ਖੋਲ੍ਹ ਰੱਖੀਆਂ ਹਨ ਅਤੇ ਲਗਾਤਾਰ ਭੋਲੇ ਭਾਲੇ ਲੋਕ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੁਲਿਸ ਥਾਣਿਆਂ ਦੇ ਚੱਕਰ ਵੀ ਕੱਟ ਰਹੇ ਹਨ। ਕੁਝ ਮਹੀਨੇ ਪਹਿਲਾਂ ਪ੫ਸ਼ਾਸਨ ਵੱਲੋਂ ਬਿਨਾਂ ਲਾਇਸੈਂਸ ਤੋਂ ਕੀਤੇ ਜਾ ਰਹੇ ਇਸ ਧੰਦੇ ਨੂੰ ਬੰਦ ਕਰਨ ਲਈ ਲਾਇਸੈਂਸ ਲੈਣਾ ਜ਼ਰੂਰੀ ਕਰ ਦਿੱਤਾ ਸੀ। ਇਸ ਕਾਰਨ ਕਈ ਏਜੰਟਾਂ ਦੀਆਂ ਦੁਕਾਨਾਂ ਕਾਫ਼ੀ ਸਮਾਂ ਬੰਦ ਰਹੀਆਂ ਸਨ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਲਾਇਸੈਂਸ ਅਪਲਾਈ ਵੀ ਕੀਤੇ ਸਨਨ, ਜਿਹੜੇ ਟ੍ਰੈਵਲ ਏਜੰਟ ਸਿਰਫ਼ ਆਪਣੇ ਦਫਤਰ ਠੱਗੀ ਲਈ ਖੋਲ੍ਹ ਕੇ ਬੈਠੇ ਹੋਏ ਹਨ, ਉਹ ਹੁਣ ਫਿਰ ਬਿਨਾਂ ਲਾਇਸੈਂਸ ਹੀ ਦੁਕਾਨਾਂ ਖੋਲ੍ਹ ਕੇ ਬਹਿ ਗਏ ਹਨ।

Comments

comments

Share This Post

RedditYahooBloggerMyspace