ਇਹ ਹਨ ਕੜਾਕੇਦਾਰ ਲੌਂਗਾਂ ਵਾਲੀ ਚਾਹ ਪੀਣ ਦੇ ਫਾਇਦੇ

ਸਾਡੇ ‘ਚੋਂ ਜ਼ਿਆਦਾ ਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਕਈ ਅਦਰਕ ਵਾਲੀ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਦੇ ਹਨ ਅਤੇ ਕਈ ਗ੍ਰੀਨ-ਟੀ ਪੀ ਕੇ। ਕਿਸੇ ਨੂੰ ਬਲੈਕ-ਟੀ ਪੀਣਾ ਪਸੰਦ ਹੁੰਦਾ ਹੈ ਤਾਂ ਕਿਸੇ ਨੂੰ ਲੇਮਨ-ਟੀ ਪਰ ਕੀ ਤੁਸੀਂ ਕਦੀ ਲੌਂਗ ਵਾਲੀ ਚਾਹ ਪੀਤੀ ਹੈ? ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਕ ਵਾਰ ਲੌਂਗ ਵਾਲੀ ਚਾਹ ਜ਼ਰੂਰ ਪੀਓ। ਲੌਂਗ ਵਾਲੀ ਚਾਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸਾਨੂੰ ਬਹੁਤ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਲੌਂਗ ਵਾਲੀ ਚਾਹ ਦੇ ਫਾਇਦਿਆਂ ਬਾਰੇ…
ਲੌਂਗ ਵਾਲੀ ਚਾਹ ਦੇ ਫਾਇਦੇ

1. ਜੇਕਰ ਤੁਹਾਨੂੰ ਓਰਲ ਪਰੇਸ਼ਾਨੀ ਹੈ ਤਾਂ ਲੌਂਗ ਵਾਲੀ ਚਾਹ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਲੌਂਗ ਵਾਲੀ ਚਾਹ ਨਿਯਮਿਤ ਰੂਪ ਨਾਲ ਪੀਣ ਨਾਲ ਮਸੂੜੇ ਅਤੇ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਮੂੰਹ ‘ਚ ਮੌਜ਼ੂਦ ਬੈਕਟੀਰੀਆ ਵੀ ਸਾਫ ਹੋ ਜਾਂਦੇ ਹਨ।

2. ਲੌਂਗ ‘ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜਿਸ ਨਾਲ ਬੈਕਟੀਰੀਅਲ ਇਨਫੈਕਸ਼ਨ ‘ਚ ਫਾਇਦਾ ਹੁੰਦਾ ਹੈ।

3. ਲੌਂਗ ਵਾਲੀ ਚਾਹ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੈ, ਜਿਨ੍ਹਾਂ ਦੇ ਅਕਸਰ ਪੇਟ ‘ਚ ਪ੍ਰੇਸ਼ਾਨੀ ਰਹਿੰਦੀ ਹੈ। ਜੇਕਰ ਤੁਹਾਨੂੰ ਵੀ ਅਕਸਰ ਗੈਸ ਅਤੇ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਅੱਜ ਤੋਂ ਹੀ ਲੌਂਗ ਵਾਲੀ ਚਾਹ ਪੀਣੀ ਸ਼ੁਰੂ ਕਰ ਦਿਓ।

4. ਚਮੜੀ ਲਈ ਵੀ ਲੌਂਗ ਬਹੁਤ ਫਾਇਦੇਮੰਦ ਹੈ। ਨਿਯਮਿਤ ਰੂਪ ਨਾਲ ਲੌਂਗ ਵਾਲੀ ਚਾਹ ਪੀਣ ਨਾਲ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।

Comments

comments

Share This Post

RedditYahooBloggerMyspace