ਕੈਲੀਫੋਰਨੀਆ ਚ ਗੋਲੀਬਾਰੀ, 3 ਦੀ ਮੌਤ

ਵਾਸ਼ਿੰਗਟਨ : ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੇ ਮਸ਼ਹੂਰ ਬੌਲਿੰਗ ਕੇਂਦਰ ਅਤੇ ਕਰਾਓਕੇ ਬਾਰ ਵਿਚ ਇਕ ਝਗੜੇ ਦੇ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਝਗੜੇ ਦੇ ਬਾਅਦ ਗੋਲੀ ਚੱਲਣ ਨਾਲ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਭੱਜਣ ਵਾਲਿਆਂ ਵਿਚ ਕੁਝ ਬੱਚੇ ਵੀ ਸਨ।

ਤੱਟੀ ਸ਼ਹਿਰ ਟੋਰੇਂਸ ਦੇ ਗੇਬਲ ਹਾਊਸ ਬੌਲ (ਬੌਲਿੰਗ ਖੇਡ ਕੇਂਦਰ) ਵਿਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਪਾਇਆ ਕਿ ਸੱਤ ਲੋਕਾਂ ਨੂੰ ਗੋਲੀ ਲੱਗੀ ਸੀ। ਸਾਰਜੈਂਟ ਰੋਨਾਲਡ ਹੈਰਿਸ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਨੂੰ ਹਸਪਤਾਲ ਲਿਜਾਇਆ ਗਿਆ। ਦੋ ਹੋਰ ਵਿਅਕਤੀ ਵੀ ਜ਼ਖਮੀ ਹੋਏ ਸਨ ਪਰ ਉਨ੍ਹਾਂ ਨੇ ਖੁਦ ਹੀ ਆਪਣਾ ਇਲਾਜ ਕਰਾਉਣ ਦਾ ਵਿਕਲਪ ਚੁਣਿਆ।

ਅਧਿਕਾਰੀਆਂ ਨੇ ਫਿਲਹਾਲ ਨਾ ਤਾਂ ਮ੍ਰਿਤਕਾਂ ਤੇ ਜ਼ਖਮੀਆਂ ਦੀ ਪਛਾਣ ਜਾਰੀ ਕੀਤੀ ਹੈ ਅਤੇ ਨਾ ਹੀ ਸ਼ੱਕੀਆਂ ਦੀ। ਇਸ ਦੇ ਇਲਾਵਾ ਅਧਿਕਾਰੀਆਂ ਨੇ ਨਾ ਹੀ ਗੋਲੀਬਾਰੀ ਦੇ ਹਾਲਤਾਂ ਦਾ ਵੇਰਵਾ ਦਿੱਤਾ ਹੈ। ਪਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੋ ਵੱਡੇ ਸਮੂਹਾਂ ਵਿਚ ਹੋਏ ਝਗੜੇ ਦੇ ਬਾਅਦ ਇਹ ਗੋਲੀਬਾਰੀ ਹੋਈ।

Comments

comments

Share This Post

RedditYahooBloggerMyspace