ਜ਼ਰਦਾਰੀ ਦੀ ਜਾਇਦਾਦ ਜ਼ਬਤ ਕਰਨ ਲਈ ਅਰਜ਼ੀ

ਇਸਲਾਮਾਬਾਦ : ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਹੋਰ ਵਿਅਕਤੀਆਂ ਵੱਲੋਂ 220 ਅਰਬ ਰੁਪਏ ਦੀ ਹੇਰਾ-ਫੇਰੀ ਕਰਨ ਦੇ ਦੋਸ਼ ’ਚ ਸਾਂਝੀ ਜਾਂਚ ਟੀਮ ਨੇ ਉਨ੍ਹਾਂ ਦੀ ਸੰਪਤੀ ਜ਼ਬਤ ਕਰਨ ਦੀ ਸੁਪਰੀਮ ਕੋਰਟ ਕੋਲ ਮੰਗ ਕੀਤੀ ਹੈ। ਇਸ ’ਚ ਅਮਰੀਕਾ ਅਤੇ ਦੁਬਈ ਦੀ ਸਾਰੀ ਸੰਪਤੀ ਵੀ ਸ਼ਾਮਲ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਟੀਮ ਨੇ ਕਰਾਚੀ ਤੇ ਲਾਹੌਰ ’ਚ ਮਸ਼ਹੂਰ ਬਿਲਾਵਲ ਹਾਊਸ ਅਤੇ ਇਸਲਾਮਾਬਾਦ ’ਚ ਜ਼ਰਦਾਰੀ ਹਾਊਸ ਨੂੰ ਜ਼ਬਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜ਼ਰਦਾਰੀ ਅਤੇ ਹੋਰ ਵਿਅਕਤੀਆਂ ਨੇ ਜਾਅਲੀ ਬੈਂਕ ਖ਼ਾਤਿਆਂ ਰਾਹੀਂ ਕਰੀਬ 220 ਅਰਬ ਰੁਪਏ ਦੀ ਹੇਰਾ-ਫੇਰੀ ਕੀਤੀ।

Comments

comments

Share This Post

RedditYahooBloggerMyspace