ਨਵੀਂ ਭਾਰਤੀ ਕਰੰਸੀ ਨੂੰ ਨੇਪਾਲ ਵਿੱਚ ਮਾਨਤਾ ਲਈ ਆਰਬੀਆਈ ਨੂੰ ਪੱਤਰ

ਕਾਠਮੰਡੂ : ਨੇਪਾਲ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਕਿਹਾ ਹੈ ਕਿ 100 ਰੁਪਏ ਤੋਂ ਵੱਧ ਦੇ ਨਵੇਂ ਭਾਰਤੀ ਨੋਟਾਂ ਦੇ ਮੁਲਕ ’ਚ ਚਲਣ ਨੂੰ ਮਾਨਤਾ ਦਿੱਤੀ ਜਾਵੇ। ਨੇਪਾਲ ਰਾਸ਼ਟਰ ਬੈਂਕ (ਐਨਆਰਬੀ) ਨੇ ਸ਼ੁੱਕਰਵਾਰ ਨੂੰ ਆਰਬੀਆਈ ਨੂੰ ਇਹ ਪੱਤਰ ਲਿਖਿਆ। ‘ਦਿ ਹਿਮਾਲਿਅਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਐਨਆਰਬੀ ਨੇ ਭਾਰਤ ਦੇ 200, 500 ਅਤੇ 2000 ਰੁਪਏ ਦੇ ਨਵੇਂ ਨੋਟਾਂ ਨੂੰ ਨੇਪਾਲ ’ਚ ਚਲਾਉਣ ਲਈ ਕਿਹਾ ਹੈ। ਐਨਆਰਬੀ ਨੇ ਭਾਰਤ ਦੇ ਕੇਂਦਰੀ ਬੈਂਕ ਨੂੰ ਕਿਹਾ ਹੈ ਕਿ ਉਹ ਵਿਦੇਸ਼ੀ ਐਕਸਚੇਂਜ ਪ੍ਰਬੰਧਨ ਐਕਟ (ਫੇਮਾ) ਤਹਿਤ ਨੋਟੀਫਿਕੇਸ਼ਨ ਜਾਰੀ ਕਰੇ ਜਿਸ ਨਾਲ ਭਾਰਤ ਦੇ 100 ਰੁਪਏ ਤੋਂ ਵੱਧ ਵਾਲੀ ਕਰੰਸੀ ਨੂੰ ਨੇਪਾਲ ਦੀ ਕਰੰਸੀ ਨਾਲ ਬਦਲਾਇਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਆਰਬੀਆਈ ਨੇ ਨੇਪਾਲ ’ਚ 100 ਰੁਪਏ ਜਾਂ ਉਸ ਤੋਂ ਘੱਟ ਵਾਲੀ ਕਰੰਸੀ ਨੂੰ ਹੀ ਮਾਨਤਾ ਦਿੱਤੀ ਹੈ।

Comments

comments

Share This Post

RedditYahooBloggerMyspace