ਨਾਬਾਲਿਗ ਨੌਕਰਾਣੀ ਦੀ ਮਾਲਕ ਦੇ ਘਰ ’ਚ ਭੇਦਭਰੀ ‘ਖੁਦਕੁਸ਼ੀ’

ਲੁਧਿਆਣਾ : ਦੁੱਗਰੀ ਅਰਬਨ ਸਟੇਟ ਇਲਾਕੇ ’ਚ ਵਪਾਰੀ ਦੇ ਘਰ ਕੰਮ ਕਰਨ ਵਾਲੀ 14 ਸਾਲਾ ਲੜਕੀ ਨੇ ਸ਼ਨਿਚਰਵਾਰ ਦੇਰ ਰਾਤ ਸ਼ੱਕੀ ਹਾਲਤ ’ਚ ਫਾਹਾ ਲੈ ਲਿਆ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਮਕਾਨ ਮਾਲਕ ਬਾਥਰੂਮ ਗਈ ਲੜਕੀ ਦੇ ਥੱਲੇ ਨਾ ਆਉਣ ’ਤੇ ਉਸ ਨੂੰ ਦੇਖਣ ਲਈ ਗਿਆ ਤਾਂ ਉਹ ਬਾਥਰੂਮ ’ਚ ਚੁੰਨੀ ਦੇ ਸਹਾਰੇ ਲਟਕ ਰਹੀ ਸੀ। ਉਨ੍ਹਾਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਅਤੇ ਛੋਟੀ ਜਵੱਦੀ ਦੀ ਰਹਿਣ ਵਾਲੀ ਲੜਕੀ ਅਨੀਤਾ (14) ਦੇ ਪਰਿਵਾਰ ਵਾਲੇ ਵੀ ਮੌਕੇ ’ਤੇ ਪੁੱਜ ਗਏ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਦੇ ਨਾਲ ਪਹਿਲਾਂ ਕਥਿਤ ਬਲਾਤਕਾਰ ਹੋਇਆ ਤੇ ਉਸ ਤੋਂ ਬਾਅਦ ਮਾਲਕਾਂ ਨੇ ਉਸ ਨੂੰ ਕਤਲ ਕਰਕੇ ਲਾਸ਼ ਬਾਥਰੂਮ ’ਚ ਲਟਕਾ ਦਿੱਤੀ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਰਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਅਧਿਕਾਰੀਆਂ ਨੇ ਪਰਿਵਾਰ ਵਾਲਿਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲੀਸ ਹੁਣ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ।
ਛੋਟੀ ਜਵੱਦੀ ਇਲਾਕੇ ’ਚ ਰਹਿਣ ਵਾਲੇ ਅਨੀਤਾ ਦੇ ਪਰਿਵਾਰ ਵਾਲੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਰਦੋਈ ਦਾ ਰਹਿਣ ਵਾਲਾ ਹੈ। ਇੱਥੇ ਉਹ ਕਾਫ਼ੀ ਸਮੇਂ ਤੋਂ ਰਹਿ ਰਿਹਾ ਹੈ। ਕਰੀਬ ਦੋ ਮਹੀਨੇ ਪਹਿਲਾਂ ਹੀ ਅਨੀਤਾ ਫੋਕਲ ਪੁਆਇੰਟ ’ਚ ਸਪੇਅਰ ਪਾਰਟਸ ਦੀ ਫੈਕਟਰੀ ਚਲਾਉਣ ਵਾਲੇ ਉਪਕਾਰ ਸਿੰਘ ਦੇ ਦੁੱਗਰੀ ਸਥਿਤ ਘਰ ’ਚ ਘਰੇਲੂ ਕੰਮ ਲਈ ਲੱਗੀ ਸੀ। ਜਾਂਚ ਅਧਿਕਾਰੀ ਏਐੱਸਆਈ ਚਮਨ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰ ਵਾਲਿਆਂ ਵੱਲੋਂ ਲਾਏ ਗਏ ਦੋਸ਼ਾਂ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਲਡ਼ਕੀ ਦੀ ਲਾਸ਼ ਪੋਸਟ ਮਾਰਟਮ ਲਈ ਭੇਜੀ ਗਈ ਹੈ ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਰਿਪੋਰਟ ਤੋਂ ਬਾਅਦ ਲੱਗੇਗਾ।

Comments

comments

Share This Post

RedditYahooBloggerMyspace