ਪਹਿਲੀ ਵਾਰ ਅਮਰੀਕੀ ਮੁਸਲਿਮ ਮਹਿਲਾ ਨੇ ਹਿਜਾਬ ਪਾ ਕੇ ਚੁੱਕੀ ਸਹੁੰ

ਵਾਸ਼ਿੰਗਟਨ  : ਅਮਰੀਕਾ ਵਿਚ ਇਕ ਮੁਸਲਿਮ ਔਰਤ ਇਲਹਾਨ ਉਮਰ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਇਲਹਾਨ ਹਿਜਾਬ ਪਹਿਨ ਕੇ ਸਹੁੰ ਚੁੱਕਣ ਵਾਲੀ ਪਹਿਲੀ ਅਮਰੀਕੀ ਮੁਸਲਿਮ ਮਹਿਲਾ ਬਣ ਗਈ ਹੈ। ਬੀਤੇ ਸਾਲ ਨਵੰਬਰ ਵਿਚ ਮੱਧ ਮਿਆਦ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਦੇ ਬਾਅਦ ਕਾਂਗਰਸ ਤੱਕ ਪਹੁੰਚੀਆਂ ਦੋ ਮੁਸਲਿਮ ਔਰਤਾਂ ਵਿਚੋਂ ਇਕ ਇਲਹਾਨ ਉਮਰ ਹੈ।  ਵੀਰਵਾਰ ਨੂੰ ਉਸ ਨੇ ਆਪਣੇ ਸਿਰ ‘ਤੇ ਹਿਜਾਬ ਬੰਨ੍ਹ ਕੇ ਸਹੁੰ ਚੁੱਕੀ।

ਇਲਹਾਨ 14 ਸਾਲ ਦੀ ਉਮਰ ਵਿਚ ਸੋਮਾਲੀਆ ਤੋਂ ਇਕ ਸ਼ਰਨਾਰਥੀ ਦੇ ਤੌਰ ‘ਤੇ ਅਮਰੀਕਾ ਆਈ ਸੀ। ਡੈਮੋਕ੍ਰੈਟ ਪਾਰਟੀ ਤੋਂ ਚੁਣੀ ਗਈ 37 ਸਾਲਾ ਇਲਹਾਨ ਨੇ ਹਾਊਸ ਫਲੋਰ ‘ਤੇ ਸਿਰ ਢਕਣ ‘ਤੇ ਲੱਗੀ ਪਾਬੰਦੀ ਨੂੰ ਖਤਮ ਕਰਨ ਦੀ ਸ਼ੁਰੂਆਤ ਕੀਤੀ। ਡੈਮੋਕ੍ਰੇਟਸ ਮੈਂਬਰਾਂ ਦੇ ਨਿਯਮਾਂ ਦੇ ਪੈਕੇਜ ਨੂੰ ਮਨਜ਼ੂਰੀ ਮਿਲਣ ਕਾਰਨ ਉਨ੍ਹਾਂ ਲਈ ਅਜਿਹਾ ਕਰਨਾ ਆਸਾਨ ਰਿਹਾ। ਇਸ ਪੈਕੇਜ ਦੇ ਤਹਿਤ ਸਿਰ ‘ਤੇ ਧਾਰਮਿਕ ਕੱਪੜਾ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਭਾਵੇਂਕਿ ਬੇਸਬਾਲ ਟੋਪੀ ਜਾਂ ਹੈਟ ਪਹਿਨ ਕੇ ਸਹੁੰ ਚੁੱਕਣ ਦੀ ਇਜਾਜ਼ਤ ਹਾਲੇ ਨਹੀਂ ਦਿੱਤੀ ਗਈ। ਇਹੀ ਨਹੀਂ ਇਲਹਾਨ ਨੇ ਪਵਿੱਤਰ ਕੁਰਾਨ ‘ਤੇ ਹੱਥ ਰੱਖ ਕੇ ਅਹੁਦੇ ਦੀ ਸਹੁੰ ਚੁੱਕੀ।

ਇਲਹਾਨ ਨੇ ਚੁੱਕੀ ਸੀ ਆਵਾਜ਼
ਇਲਹਾਨ ਉਮਰ ਨੇ ਨਵੰਬਰ ਵਿਚ ਚੋਣਾਂ ਜਿੱਤਣ ਮਗਰੋਂ ਹੀ ਇਸ ਨਿਯਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿੱਤ ਦੇ ਬਾਅਦ ਉਸ ਨੇ ਟਵੀਟ ਕਰਦਿਆਂ ਲਿਖਿਆ ਸੀ,”ਮੇਰੇ ਸਿਰ ‘ਤੇ ਸਕਾਰਫ ਕਿਸੇ ਹੋਰ ਨੇ ਨਹੀਂ ਸਗੋਂ ਮੈਂ ਖੁਦ ਬੰਨ੍ਹਿਆ ਹੈ। ਇਹ ਮੇਰੀ ਪਸੰਦ ਹੈ। ਜਿਸ ਦੀ ਰੱਖਿਆ ਪਹਿਲੀ ਸੋਧ ਵਿਚ ਕੀਤੀ ਗਈ ਹੈ ਅਤੇ ਇਹ ਆਖਰੀ ਪਾਬੰਦੀ ਨਹੀਂ ਹੈ, ਜਿਸ ਵਿਰੁੱਧ ਮੈਂ ਆਵਾਜ਼ ਚੁੱਕਣ ਵਾਲੀ ਹਾਂ।” ਸਪੀਕਰ ਚੁਣੀ ਗਈ ਨੈਨਸੀ ਪੇਲੋਸੀ ਅਤੇ ਸਦਨ ਨਿਯਮ ਕਮੇਟੀ ਦੇ ਚੇਅਰਮੈਨ ਜਿਮ ਮੈਕਗਵਰਨ ਨੇ ਉਸ ਦੀ ਮੰਗ ਸਵੀਕਾਰ ਕਰਦਿਆਂ ਇਸ ਨੂੰ ਬਦਲਣ ਵਾਲੇ ਨਿਯਮਾਂ ਦੇ ਪੈਕੇਜ ਵਿਚ ਸ਼ਾਮਲ ਕੀਤਾ ਸੀ। ਹਾਲਾਂਕਿ ਉਸ ਨਾਲ ਚੁਣੀ ਗਈ ਦੂਜੀ ਮੁਸਲਿਮ ਮਹਿਲਾ ਰਾਸ਼ਿਦਾ ਤਾਲਿਬ ਹਿਜਾਬ ਨਹੀਂ ਪਹਿਨਦੀ ਹੈ।

180 ਸਾਲ ਪੁਰਾਣੀ ਸੀ ਪਾਬੰਦੀ
ਸਦਨ ਵਿਚ ਕਿਸੇ ਤਰ੍ਹਾਂ ਦੀ ਟੋਪੀ, ਸਕਾਰਫ ਜਾਂ ਹੋਰ ਕੱਪੜਾ ਬੰਨ੍ਹਣ ‘ਤੇ ਰੋਕ ਦਾ ਨਿਯਮ ਕਰੀਬ 180 ਸਾਲ ਪੁਰਾਣਾ ਸੀ। ਸਾਲ 1837 ਤੋਂ ਇਹ ਪਾਬੰਦੀ ਲਗਾਈ ਗਈ ਸੀ। ਬ੍ਰਿਟਿਸ਼ ਸੰਸਦ ਦੇ ਸਮੇਂ ਤੋਂ ਚੱਲ ਰਹੇ ਨਿਯਮ ਦੇ ਤਹਿਤ ਸਦਨ ਵਿਚ ਹਰੇਕ ਮੈਂਬਰ ਜਾਂ ਮਹਿਮਾਨ ਨੂੰ ਆਪਣੀ ਟੋਪੀ ਉਤਾਰ ਕੇ ਰੱਖਣੀ ਪੈਂਦੀ ਸੀ।

Comments

comments

Share This Post

RedditYahooBloggerMyspace