ਅਮਰੀਕੀ ਥਿੰਕ ਟੈਂਕ ਦਾ ਦਾਅਵਾ, ਨੀਂਦ ਨਾਲ ਪ੍ਰਭਾਵਿਤ ਹੁੰਦੀ ਹੈ ਦੇਸ਼ ਦੀ ਜੀਡੀਪੀ

ਵਾਸ਼ਿੰਗਟਨ : ਕਹਿੰਦੇ ਹਨ ਕਿ ਸਿਹਤਮੰਦ ਸ਼ਰੀਰ ਲਈ ਭਰਪੂਰ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਪੁਰਾਣੀ ਕਹਾਵਤ ਹੈ ਕਿ ਜੇਕਰ ਕੋਈ ਵਿਅਕਤੀ ਭਰਪੂਰ ਨੀਂਦ ਲੈਂਦਾ ਹੈ ਤਾਂ ਸਮਝੋ ਕਿ ਉਸ ਦੇ ਨਾਲ ਸਭ ਕੁਝ ਠੀਕ ਹੋ ਰਿਹਾ ਹੈ। ਇੰਨੀ ਦਿਨੀਂ ਕਈ ਦੇਸ਼ ਆਪਣੇ ਕਰਮਚਾਰੀਆਂ ਦੇ ਸੌਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਕਰਮਚਾਰੀਆਂ ਦੇ ਘੱਟ ਸੌਣ ਨਾਲ ਉਨ੍ਹਾਂ ਦੇ ਕੰਮ ‘ਤੇ ਅਸਰ ਪੈ ਰਿਹਾ ਹੈ। ਲਿਹਾਜ਼ਾ ਜਿਥੇ ਇਕ ਪਾਸੇ ਕੁਝ ਕੰਪਨੀਆਂ ਪੂਰੀ ਨੀਂਦ ਸੌਣ ਵਾਲਿਆਂ ਨੂੰ ਇੰਸੈਂਟਿਵ ਦੇ ਰਹੀ ਹੈ ਤਾਂ ਕੁਝ ਦਫਤਰ ‘ਚ ਹੀ ਸੌਣ ਦੀ ਵਿਵਸਥਾ ਕਰ ਰਹੀਆਂ ਹਨ।

ਪੰਜ ਦੇਸ਼ਾਂ ‘ਚ ਘੱਟ ਸੌਣ ਨੂੰ ਲੈ ਕੇ ਇਕ ਸਰਵੇ ਹੋਇਆ ਹੈ। ਇਹ ਸਰਵੇ ਅਮਰੀਕੀ ਥਿੰਕ ਟੈਂਕ ਰੈਂਡ ਕਾਰਪੋਰੇਸ਼ਨ ਨੇ ਕੀਤਾ ਹੈ। ਸਰਵੇ ਦੀ ਮੰਨੀਏ ਤਾਂ ਘੱਟ ਸੌਣ ਦਾ ਸਿੱਧਾ ਸਬੰਧ ਆਰਥਿਕ ਨੁਕਸਾਨ ਨਾਲ ਹੈ ਕਿਉਂਕਿ ਕਰਮਚਾਰੀਆਂ ਦੇ ਘੱਟ ਸੌਣ ਨਾਲ ਦੇਸ਼ ਦੀ ਜੀਡੀਪੀ ‘ਚ ਗਿਰਾਵਟ ਆਉਂਦੀ ਹੈ।

ਸਰਵੇ ‘ਚ ਅਮਰੀਕਾ ‘ਚ ਸਭ ਤੋਂ ਘੱਟ ਹਰੇਕ ਸਾਲ ਦਾ 2.28 ਫੀਸਦੀ ਮਤਲਬ 29 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਸਰਵੇ ‘ਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਲੋਕ ਰੋਜ਼ਾਨਾ 6-7 ਘੰਟੇ ਸੌਣ ਲੱਗਣ ਤਾਂ ਦੇਸ਼ ਦੀ ਇਕਨਾਮੀ 15.8 ਲੱਖ ਕਰੋੜ ਹੋਵੇਗੀ। ਇਸੇ ਤਰ੍ਹਾਂ ਜਾਪਾਨ ‘ਚ ਲੋਕਾਂ ਦੇ ਘੱਟ ਸੌਣ ਨਾਲ ਜੀਡੀਪੀ ਦਾ ਕਰੀਬ 3 ਫੀਸਦੀ ਨੁਕਸਾਨ ਹੁੰਦਾ ਹੈ। ਰੋਜ਼ਾਨਾ 6-7 ਘੰਟੇ ਸੌਣ ਨਾਲ ਜਾਪਾਨ ਦੀ ਇਕਨਾਮੀ ਨੂੰ 5.3 ਲੱਖ ਕਰੋੜ ਦਾ ਫਾਇਦਾ ਹੋਵੇਗਾ।

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਅਮਰੀਕਾ ‘ਚ ਘੱਟ ਸੌਣ ਨੂੰ ਆਮ ਸਮੱਸਿਆ ਦੱਸਿਆ ਹੈ। ਰਿਪੋਰਟ ਦੀ ਮੰਨੀਏ ਤਾਂ 6 ਘੰਟੇ ਤੋਂ ਘੱਟ ਸੌਣ ਵਾਲਿਆਂ ਦੀ ਜਲਦੀ ਮੌਤ ਦਾ ਖਤਰਾ 7-9 ਘੰਟੇ ਸੌਣ ਵਾਲਿਆਂ ਦੀ ਤੁਲਨਾ ‘ਚ 13 ਫੀਸਦੀ ਜ਼ਿਆਦਾ ਹੁੰਦਾ ਹੈ।

ਜਾਪਾਨ ‘ਚ ਬਣੇ ਸਲੀਪਿੰਗ ਰੂਮ
ਤੇਜ਼ੀ ਨਾਲ ਵਧਦੇ ਜਾਪਾਨ ‘ਚ ਓਵਰ ਟਾਈਮ ਦੀ ਸਮੱਸਿਆ ਆਮ ਹੈ। ਘੱਟ ਨੀਂਦ ਦੀ ਸਮੱਸਿਆ ਦਾ ਹੱਲ ਹਾਸਲ ਕਰਨ ਲਈ ਟੋਕਿਓ ‘ਚ ਨੈਕਸਟਬੀਟ ਨਾਂ ਦੀ ਆਈਟੀ ਕੰਪਨੀ ਨੇ ਔਰਤਾਂ ਤੇ ਪੁਰਸ਼ਾਂ ਲਈ ਵੱਖਰੇ ਸਲੀਪਿੰਗ ਰੂਮ ਬਣਾਏ ਹਨ। ਇਹ ਸਲੀਪਿੰਗ ਰੂਮ ਸਾਊਂਡ ਪਰੂਫ ਹਨ ਤੇ ਇਨ੍ਹਾਂ ‘ਚ ਮੋਬਾਇਲ ਫੋਨ, ਟੈਬਲੇਟ ਜਾਂ ਲੈਪਟਾਪ ਦੀ ਵਰਤੋਂ ‘ਤੇ ਪਾਬੰਦੀ ਹੈ। ਜਾਪਾਨ ‘ਚ ਲੋਕ ਅੰਤਰਰਾਸ਼ਟਰੀ ਔਸਤ ਤੋਂ 45 ਮਿੰਟ ਘੱਟ ਸੌਂਦੇ ਹਨ। ਇਥੇ ਲੋਕ 6 ਘੰਟੇ 35 ਮਿੰਟ ਸੌਂਦੇ ਹਨ। ਔਰਤ 6 ਘੰਟੇ 40 ਮਿੰਟ ਜਦਕਿ ਪੁਰਸ਼ 6 ਘੰਟੇ 30 ਮਿੰਟ ਸੌਂਦੇ ਹਨ।

ਪੁਰਸ਼ਾਂ ਦੇ ਮਾਮਲੇ ‘ਚ ਫਿਨਲੈਂਡ ਹੀ ਸਭ ਤੋਂ ਉਪਰ ਹੈ। ਉਥੇ ਰੋਜ਼ਾਨਾ ਲੋਕ 7 ਘੰਟੇ 24 ਮਿੰਟ ਸੌਂਦੇ ਹਨ। ਏਸਟੋਨੀਆ 7 ਘੰਟੇ 23 ਮਿੰਟ ਨਾਲ ਦੂਜੇ ਨੰਬਰ ‘ਤੇ ਹੈ। ਉਥੇ ਹੀ ਫਿਨਲੈਂਡ ਤੇ ਬੈਲਜੀਅਮ ਦੀਆਂ ਔਰਤਾਂ ਸਭ ਤੋਂ ਜ਼ਿਆਦਾ 7 ਘੰਟੇ 45 ਮਿੰਟ ਤੱਕ ਸੌਂਦੀਆਂ ਹਨ।

Comments

comments

Share This Post

RedditYahooBloggerMyspace