ਕੰਧ ਤੋੜ ਕੇ ਬੈਂਕ ਲੁੱਟਣ ਦੀ ਕੋਸ਼ਿਸ਼


ਜਾਂਚ ਕਰਦੇ ਹੋਏੇ ਪੁਲੀਸ ਅਧਿਕਾਰੀ (ਇਨਸੈੱਟ) ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ’ਚ ਦਿਖਾਈ ਦੇ ਰਹੇ ਲੁਟੇਰੇ ਦੀ ਤਸਵੀਰ

ਚੇਤਨਪੁਰਾ: ਬੀਤੀ ਰਾਤ ਪੁਲੀਸ ਥਾਣਾ ਝੰਡੇਰ ਅਧੀਨ ਆਉਂਦੇ ਕਸਬਾ ਲਸ਼ਕਰੀ ਨੰਗਲ ’ਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਵਿੱਚੋਂ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਦੀ ਪਿਛਲੀ ਕੰਧ ਪਾੜ ਕੇ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।

ਬੈਂਕ ਦੇ ਮੈਨੇਜਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਅੱਜ ਜਦੋਂ ਸਵੇਰੇ ਬੈਂਕ ਆ ਕੇ ਵੇਖਿਆ ਕਿ ਬੈਂਕ ਦੀ ਪਿਛਲੀ ਕੰਧ ਵਿੱਚ ਪਾੜ ਪਿਆ ਹੋਇਆ ਸੀ। ਜਿਸ ’ਤੇ ਉਨ੍ਹਾਂ ਤੁਰੰਤ ਥਾਣਾ ਝੰਡੇਰ ਦੀ ਪੁਲੀਸ ਨੂੰ ਸੂਚਿਤ ਕੀਤਾ ਤੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਜਦੋਂ ਖੰਗਾਲਿਆ ਗਿਆ ਤਾਂ ਵੇਖਿਆ ਕਿ ਦੋ ਨਕਾਬਪੋਸ਼ ਲੁਟੇਰੇ ਜਿਨ੍ਹਾਂ ਕੋਲ ਗੈਸ ਕਟਰ ਸੀ, ਬੈਂਕ ਵਿੱਚ ਪਈ ਸੇਫ ਅਲਮਾਰੀ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸੋਕੇ। ਜਦੋਂਕਿ ਪੁਲੀਸ ਥਾਣਾ ਝੰਡੇਰ ਦੇ ਐਸਐਚਓ ਹਰਭਾਲ ਸਿੰਘ ਸੋਹੀ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਬੈਂਕ ਵਿੱਚ ਦੋ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ।

Comments

comments

Share This Post

RedditYahooBloggerMyspace