ਪਰਿਵਾਰ ’ਤੇ ਪੁਲੀਸ ਦੀ ਦਹਿਸ਼ਤ ਤੇ ਵਹਿਸ਼ਤ

ਫਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਪੁਲੀਸ ਲਗਾਤਾਰ ਵਿਵਾਦਾਂ ’ਚ ਘਿਰ ਰਹੀ ਹੈ। ਇਥੋਂ ਦੀ ਰਾਧਾ ਸੁਆਮੀ ਕਲੋਨੀ ਵਾਸੀ ਸੁਨੀਲ ਕੁਮਾਰ ਨੇ ਪੁਲੀਸ ਵਲੋਂ ਆਪਣੀ ਪਤਨੀ ਅਤੇ ਲੜਕੇ ’ਤੇ ਤਸ਼ੱਦਦ ਢਾਹੁਣ ਦੇ ਦੋਸ਼ ਲਗਾਏ ਹਨ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸ੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲੀਸ ਪਾਰਟੀ ਵਲੋਂ ਕਥਿਤ ਨਾਜਾਇਜ਼ ਮਾਰ ਕੁੱਟ ਕੀਤੀ ਗਈ ਸੀ, ਜਿਸ ਦੀ ਵੀਡੀਓ ਰਿਕਾਰਡਿੰਗ ਵੀ ਉਨ੍ਹਾਂ ਕੋਲ ਹੈ। ਇਸ ਕਾਰਨ ਉਨ੍ਹਾਂ ਅਦਾਲਤ ਵਿੱਚ ਪੁਲੀਸ ਖ਼ਿਲਾਫ਼ ਕੇਸ ਪਾਇਆ ਹੋਇਆ ਹੈ। ਅਦਾਲਤ ‘ਚ ਡੀਐਸਪੀ ਅਤੇ ਪੁਲੀਸ ਮੁਲਾਜ਼ਮਾਂ ਦੀ 17 ਜਨਵਰੀ ਨੂੰ ਪੇਸ਼ੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਖ਼ਿਲਾਫ਼ ਸਾਜ਼ਿਸ਼ ਤਹਿਤ ਬਗ਼ੈਰ ਕੋਈ ਮੁਕੱਦਮਾ ਦਰਜ ਕੀਤੇ ਦਰਜਨ ਦੇ ਕਰੀਬ ਪੁਲੀਸ ਕਰਮਚਾਰੀਆਂ ਨੇ ਬੀਤੇ ਦਿਨ ਉਸ ਦੀ ਪਤਨੀ ਰੇਸ਼ਮਾ ਰਾਣੀ ਅਤੇ ਪੁੱਤਰ ਸੌਰਵ ਕੁਮਾਰ ਦੀ ਕਥਿਤ ਤੌਰ ’ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ। ਦੋਵਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਹਸਪਤਾਲ ’ਚ ਆ ਕੇ ਪੁਲੀਸ ਨੇ ਕਥਿਤ ਤੌਰ ’ਤੇ ਭਜਾ ਦਿੱਤਾ। ਇਸ ਕਾਰਨ ਉਹ ਪੂਰਾ ਇਲਾਜ ਕਰਵਾਉਣ ਤੋਂ ਬਿਨਾਂ ਹਸਪਤਾਲ ਤੋਂ ਆ ਗਏ ।

ਇਸ ਬਾਰੇ ਥਾਣਾ ਸਿਟੀ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਮਾਮਲੇ ਬਾਰੇ ਅਗਿਆਨਤਾ ਪ੍ਰਗਟਾਈ ਤੇ ਕਿਹਾ ਕਿ ਉਨ੍ਹਾਂ ਦੇ ਥਾਣੇ ਤੋਂ ਪੁਲੀਸ ਕਿਸੇ ਦੇ ਘਰ ਨਹੀਂ ਗਈ। ਇਸ ਮਾਰਕੁੱਟ ਦੀ ਅਸਿੱਧੇ ਤੌਰ ’ਤੇ ਪੁਸ਼ਟੀ ਕਰਦਿਆਂ ਕਿਹਾ ਕਿ ਸੁਨੀਲ ਕੁਮਾਰ ਖ਼ਿਲਾਫ਼ ਇਕ ਮੁਕੱਦਮਾ ਦਰਜ ਹੈ। ਉਸ ਲਈ ਆਈਓ ਨੇ ਉਸ ਨੂੰ ਪੁੱਛ ਪੜਤਾਲ ਲਈ ਬੁਲਾਇਆ ਸੀ ਅਤੇ ਤਿੰਨ ਗਵਾਹਾ ਦੀ ਜ਼ਿੰਮੇਵਾਰੀ ’ਤੇ ਛੱਡ ਦਿੱਤਾ ਸੀ।

Comments

comments

Share This Post

RedditYahooBloggerMyspace