ਫੂਲਕਾ ਵੱਲੋਂ ਸਿੱਖ ਸੇਵਕ ਸੰਗਠਨ ਦੀ ਕਾਇਮੀ ਦਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਸਿਆਸਤ ਦੀ ਘੁਸਪੈਠ ਬੰਦ ਕਰਨ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਉਹ ਵਾਲੰਟੀਅਰਾਂ ਦੀ ਫ਼ੌਜ ਤਿਆਰ ਕਰਨਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਬਕਾ ਜੱਜ ਕੁਲਦੀਪ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਸੇਵਕ ਸੰਗਠਨ ਦੇ ਨਾਮ ਹੇਠ ਬੁੱਧੀਜੀਵੀ ਵਿੰਗ ਕਾਇਮ ਕੀਤਾ ਜਾਵੇਗਾ। ਸ੍ਰੀ ਫੂਲਕਾ ਨੇ ਕਿਹਾ ਕਿ ਉਹ ਲੋਕ ਸਭਾ ਦੀ ਚੋਣ ਲੜਨ ਦੀ ਥਾਂ ਇਸ ਮਿਸ਼ਨ ਨੂੰ ਪਹਿਲ ਦੇਣਗੇ। ਉਨ੍ਹਾਂ ਦੱਸਿਆ ਕਿ ਵਾਲੰਟੀਅਰਾਂ ਦੀ ਫ਼ੌਜ ਦੇ ਦੋ ਯੂਨਿਟ ਹੋਣਗੇ। ਪਹਿਲੇ ਯੂਨਿਟ ਵਿਚ ਕੇਵਲ ਸਾਬਤ ਸੂਰਤ ਸਿੱਖ ਹੀ ਹੋਣਗੇ ਜਦਕਿ ਦੂਸਰੇ ਯੂਨਿਟ ਵਿਚ ਨਸ਼ਿਆਂ ਦੇ ਖਿਲਾਫ਼ ਲੜਾਈ ਲੜਣ ਵਾਲਾ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ੌਜ ਦੀ ਰਜਿਸਟਰੇਸ਼ਨ ਦੀ ਸ਼ੁਰੂਆਤ 12 ਜਨਵਰੀ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰ ਕੇ ਕੀਤੀ ਜਾਵੇਗੀ। ਇਸ ਲਈ ਇੱਕ ਚੋਣ ਕਮੇਟੀ ਵੀ ਬਣਾਈ ਜਾਵੇਗੀ, ਜੋ ਵਾਲੰਟੀਅਰਾਂ ਦੀ ਚੋਣ ਕਰੇਗੀ।

Comments

comments

Share This Post

RedditYahooBloggerMyspace