ਅਕਬਰ ਵੱਲੋਂ ਦਾਇਰ ਮਾਣਹਾਨੀ ਕੇਸ ’ਚ ਗਵਾਹੀਆਂ ਦਰਜ

ਨਵੀਂ ਦਿੱਲੀ : ਪੱਤਰਕਾਰ ਤੇ ਸਿਆਸੀ ਆਗੂ ਐੱਮਜੇ ਅਕਬਰ ਵੱਲੋਂ ਆਪਣੀ ਸਾਬਕਾ ਮਹਿਲਾ ਸਾਥੀ ਪ੍ਰਿਆ ਰਮਾਨੀ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ’ਚ ਅੱਜ ਦਿੱਲੀ ਦੀ ਅਦਾਲਤ ਨੇ ਤਿੰਨ ਹੋਰ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ। ਇਸ ਮਹਿਲਾ ਨੇ ਅਕਬਰ ਖ਼ਿਲਾਫ਼ ਜਿਨਸੀ ਛੇੜਛਾੜ ਦੇ ਦੋਸ਼ ਲਗਾਏ ਸਨ। ਅੱਜ ਤਪਨ ਚਾਕੀ, ਮੰਜਰ ਅਲੀ ਤੇ ਰਚਨਾ ਗਰੋਵਰ ਨੇ ਵਧੀਕ ਚੀਫ ਮੈਟਰੋਪੋਲਿਟਨ ਮੈਜਿਸਟਰੇਟ ਸਮਰ ਵਿਸ਼ਾਲ ਕੋਲ ਅਕਬਰ ਦੇ ਹੱਕ ’ਚ ਆਪਣੇ ਬਿਆਨ ਦਰਜ ਕਰਵਾਏ ਹਨ। ਅਦਾਲਤ ਨੇ ਇਸ ਕੇਸ ਦੀ ਸੁਣਵਾਈ 22 ਜਨਵਰੀ ਨੂੰ ਰੱਖ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਐੱਮਜੇ ਅਕਬਰ ਨੇ ਪਿਛਲੇ ਸਾਲ 17 ਅਕਤੂਬਰ ਨੂੰ ਅਸਤੀਫਾ ਦੇਣ ਤੋਂ ਬਾਅਦ ਰਮਾਨੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਭਾਰਤ ਵਿੱਚ ਚੱਲੀ ‘ਮੀਟੂ’ ਮੁਹਿੰਮ ਦੌਰਾਨ ਰਮਾਨੀ ਨੇ ਅਕਬਰ ਖ਼ਿਲਾਫ਼ ਦੋਸ਼ ਲਗਾਇਆ ਸੀ ਕਿ 20 ਸਾਲ ਪਹਿਲਾਂ ਉਨ੍ਹਾਂ ਉਸ ਨਾਲ ਜਿਨਸੀ ਛੇੜਛਾੜ ਕੀਤੀ ਸੀ।

Comments

comments

Share This Post

RedditYahooBloggerMyspace