ਲਾਵਾਰਿਸ ਪਸ਼ੂਆਂ ਨੇ ਅੰਨਦਾਤੇ ਦੇ ਨੱਕ ’ਚ ਦਮ ਕੀਤਾ

ਰਾਏਕੋਟ : ਲਾਵਾਰਿਸ ਪਸ਼ੂਆਂ ਵੱਲੋਂ ਕਣਕ ਦੀ ਫਸਲ ਦੇ ਕੀਤੇ ਜਾ ਰਹੇ ਉਜਾੜੇ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਇਹ ਪਸ਼ੂ ਸਹਿਰ ’ਚ ਟਰੈਫਿਕ ’ਚ ਵਿਘਨ ਪਾਉਂਦੇ ਹਨ ਅਤੇ ਜਾਨੀ ਨੁਕਸਾਨ ਵੀ ਕਰਦੇ ਹਨ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਪਸ਼ੂਆਂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ।

ਕਿਸਾਨਾਂ ਦੋਸ਼ ਲਾਇਆ ਕਿ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਗਊ ਸੈੱਸ ਲੈ ਰਹੀ ਹੈ ਪ੍ਰੰਤੂ ਸਰਕਾਰ ਨੇ ਹੁਣ ਤੱਕ ਲਾਵਾਰਿਸ ਪਸ਼ੂਆਂ ਨੂੰ ਸੰਭਾਲਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ। ਅੱਤ ਦੀ ਠੰਢ ਵਿਚ ਕਿਸਾਨਾਂ ਨੂੰ ਰਾਤ ਵੇਲੇ ਕਣਕ ਦੀ ਰਾਖੀ ਕਰਨ ਬੇਹੱਦ ਔਖਾ ਕਾਰਜ ਬਣ ਗਿਆ ਹੈ। ਕੁਝ ਸਮਾਂ ਪਹਿਲਾਂ ਸਥਾਨਕ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਸ਼ਹਿਰ ’ਚ ਘੁੰਮਦੇ ਪਸ਼ੂਆਂ ਨੂੰ ਕਾਬੂ ਕਰਕੇ ਸ਼ਹਿਰ ਵਿਚਲੀਆਂ ਤਿੰਨ ਗਉਸ਼ਾਲਾਵਾਂ ’ਚ ਭੇਜਿਆ ਜਾਵੇਗਾ। ਸਾਲ ਭਰ ਬੀਤ ਜਾਣ ’ਤੇ ਵੀ ਸਮੱਸਿਆ ਜਿਉਂ ਦੀ ਤਿਉਂ ਹੈ। ਇਸ ਸਮੇਂ ਇਲਾਕੇ ’ਚ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਤੇ ਇਨ੍ਹਾਂ ਦੀਆਂ ਵੱਡੀਆਂ-ਵੱਡੀਆਂ ਟੋਲੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਰਾਤ ਸਮੇਂ ਇਹ ਫਸਲਾਂ ਦਾ ਰੱਜ ਕੇ ਉਜਾੜਾ ਕਰਦੇ ਹਨ ਤੇ ਦਿਨ ਸਮੇਂ ਕਿਸਾਨਾਂ ਵੱਲੋਂ ਇਨ੍ਹਾਂ ਨੂੰ ਭਜਾ ਦੇਣ ’ਤੇ ਇਹ ਸਹਿਰ ’ਚ ਆ ਵੜਦੇ ਹਨ ਤੇ ਟਰੈਫਿਕ ’ਚ ਭਾਰੀ ਵਿਘਨ ਪਾਉਂਦੇ ਹਨ।

ਇਲਾਕੇ ਦੇ ਕਿਸਾਨਾਂ ਜਗਦੇਵ ਸਿੰਘ, ਬਲਵੀਰ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਆਦਿ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਨੇ ਉਨ੍ਹਾਂ ਦਾ ਨੱਕ ’ਚ ਦਮ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਉਹਨਾਂ ਨੂੰ ਰਾਤ-ਰਾਤ ਭਰ ਬੈਠ ਕੇ ਇਹਨਾਂ ਪਸ਼ੂਆਂ ਤੋਂ ਫਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਲੋਕ ਇਸ ਸਬੰਧੀ ਪ੍ਰਸ਼ਾਸਨ ਤੋਂ ਕੋਈ ਠੋਸ ਹੱਲ ਚਾਹੁੰਦੇ ਹਨ ਅਤੇ ਜੋ ਵੀ ਇਹ ਪਸ਼ੂਆਂ ਨੂੰ ਰਸਤੇ ਜਾਂ ਖੇਤਾਂ ’ਚ ਛੱਡ ਕੇ ਜਾਂਦੇ ਹਨ ਉਨ੍ਹਾਂ ਉਪੱਰ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਐਸ.ਡੀ.ਐਮ. ਰਾਏਕੋਟ ਹਿੰਮਾਸ਼ੂ ਗੁਪਤਾ ਨੇ ਕਿਹਾ ਕਿ ਉਹ ਸਥਾਨਕ ਗਊਸ਼ਾਲਾ ਪ੍ਰਬੰਧਕ ਕਮੇਟੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕਰਨਗੇ।

Comments

comments

Share This Post

RedditYahooBloggerMyspace