ਅਮਰੀਕਾ ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਸ਼ਿਕਾਗੋ : ਮੱਧ ਪੱਛਮੀ ਅਮਰੀਕਾ ‘ਚ ਤੂਫਾਨ ਕਾਰਨ ਕਈ ਸੜਕ ਹਾਦਸੇ ਵਾਪਰੇ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਨੂੰ ਆਵਾਜਾਈ ਸਮੇਂ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਬਰਫ ਨਾਲ ਲੱਦੀਆਂ ਸੜਕਾਂ ‘ਤੇ ਆਵਾਜਾਈ ਬਹੁਤ ਖਰਾਬ ਹੋ ਰਹੀ ਹੈ ਅਤੇ ਹਾਦਸੇ ਵਾਪਰ ਰਹੇ ਹਨ।

ਮੌਸਮ ਖਰਾਬ ਹੋਣ ਕਾਰਨ ਲੈਮਬਰਟ ਕੌਮਾਂਤਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸ਼ਨੀਵਾਰ ਦੁਪਹਿਰ ਤਕ ਅਧਿਕਾਰੀਆਂ ਨੂੰ 3000 ਤੋਂ ਵਧੇਰੇ ਲੋਕਾਂ ਨੇ ਮਦਦ ਮੰਗਣ ਲਈ ਫੋਨ ਕੀਤੇ, ਜਿਨ੍ਹਾਂ ‘ਚੋਂ 700 ਲੋਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ ਸਨ ਅਤੇ 1300 ਲੋਕਾਂ ਦੇ ਵਾਹਨ ਸੜਕਾਂ ‘ਤੇ ਫਸ ਗਏ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹੋਏ।

ਸੂਬੇ ਮਿਸੌਰੀ ‘ਚ ਲਗਭਗ 12,000 ਘਰਾਂ ਅਤੇ ਵਪਾਰਕ ਦਫਤਰਾਂ ‘ਚ ਬਿਜਲੀ ਗੁੱਲ ਰਹੀ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹੇ। ਅਮਰੀਕਾ ਦੇ ਤੀਜੇ ਵੱਡੇ ਸ਼ਹਿਰ ਸ਼ਿਕਾਗੋ ‘ਚ ਵੀ ਮੌਸਮ ਖਰਾਬ ਹੋਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਰਫੀਲਾ ਤੂਫਾਨ ਕੰਸਾਸ ਅਤੇ ਨੈਬਰਾਸਕਾ ਤੋਂ ਹੁੰਦਾ ਹੋਇਆ ਮਿਸੌਰੀ, ਲੋਵਾ , ਇਲੀਨੋਇਸ ਅਤੇ ਇੰਡੀਆਨਾ ਵੱਲ ਵਧਿਆ। ਮੌਸਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫਾਨ ਕਾਰਨ ਵਾਸ਼ਿੰਗਟਨ ਡੀ. ਸੀ. ਅਤੇ ਇਸ ਨਾਲ ਲੱਗਦੇ ਕਈ ਇਲਾਕਿਆਂ ‘ਚ 3 ਤੋਂ 6 ਇੰਚ ਤਕ ਬਰਫਬਾਰੀ ਹੋਣ ਦੀ ਉਮੀਦ ਹੈ।

Comments

comments

Share This Post

RedditYahooBloggerMyspace