ਅਮਰੀਕਾ ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਫਰਿਜ਼ਨੋ :  ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਉਹ ਫਰਿਜ਼ਨੋ ਦਾ ਰਹਿਣ ਵਾਲਾ ਸੀ ਅਤੇ ਇੱਥੇ ਟਰੱਕ ਚਲਾਉਂਦਾ ਸੀ। ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ (32) ਓਕਲਾਹੋਮਾ ਸਟੇਟ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫਰੀਵੇਅ 40 ਵੈੱਸਟਬਾਊਂਡ ਨੇੜੇ ਵੀਰਵਾਰ ਸਵੇਰੇ 11.30 ਵਜੇ ਇਹ ਹਾਦਸਾ ਵਾਪਰਿਆ।


ਉਨ੍ਹਾਂ ਦੱਸਿਆ ਕਿ ਦੋ ਵਾਹਨਾਂ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਹਰਪ੍ਰੀਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਦੁਰਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਤਸਵੀਰਾਂ ਵੇਖ ਕੇ ਲੱਗਦਾ ਹੈ ਜਿਵੇਂ ਹਰਪ੍ਰੀਤ ਦਾ ਟਰੱਕ ਸ਼ਾਇਦ ਪਿੱਛੋਂ ਵੱਜਿਆ ਹੋਵੇ।

ਨੌਜਵਾਨ ਭਰ ਜਵਾਨੀ ‘ਚ ਪਰਿਵਾਰ ਕੋਲੋਂ ਸਦਾ ਲਈ ਵਿੱਛੜ ਗਿਆ, ਇਸ ਦੁਖਦਾਈ ਖ਼ਬਰ ਕਾਰਨ ਫਰਿਜ਼ਨੋ ਇਲਾਕੇ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ‘ਚ ਡੁੱਬਿਆ ਹੈ। ਹਰਪ੍ਰੀਤ ਦਾ ਪਿਛੋਕੜ ਪਿੰਡ ਆਲਮਗੀਰ (ਲੁਧਿਆਣਾ) ਦੱਸਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਵਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Comments

comments

Share This Post

RedditYahooBloggerMyspace