ਟਰੰਪ ਨੇ ਪੁਤਿਨ ਨਾਲ ਆਪਣੀਅਣ ਮੁਲਾਕਾਤਾਂ ਦਾ ਬਿਊਰਾ ਸਾਂਝਾ ਨਾ ਕਰਨ ਦੀ ਖਬਰ ਨੂੰ ਕੀਤਾ ਖਾਰਿਜ

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਖਬਰਾਂ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਨਾਲ ਹੋਈਆਂ ਮੁਲਾਕਾਤਾਂ ਦਾ ਬਿਊਰਾ ਸਾਂਝਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਉਨਾਂ ਬਿਊਰਿਆਂ ਨੂੰ ਜਾਰੀ ਕਰਨ ‘ਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਟਰੰਪ ਨੇ ਫਾਕਸ ਨਿਊਜ਼ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਬਹੁਤ ਚੰਗਾ, ਮੈਂ ਕਰਾਂਗਾ (ਪੁਤਿਨ ਨਾਲ ਗੱਲਬਾਤ ਦਾ ਬਿਊਰਾ ਜਾਰੀ ਕਰਾਂਗਾ)। ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਵੱਲੋਂ ਇਕ ਖਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਇਹ ਗੱਲ ਕਹੀ। ਇਸ ਖਬਰ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਪੁਤਿਨ ਨਾਲ ਹੋਈਆਂ ਮੁਲਾਕਾਤਾਂ ਦਾ ਬਿਊਰਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਖੋਹਿਆ। ਅਮਰੀਕੀ ਰਾਸ਼ਟਰਪਤੀ ਨੇ ਇਸ ਖਬਰ ਨੂੰ ਮਖੌਲ ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਮੈਨੂੰ ਪਰਵਾਹ ਨਹੀਂ। ਮੇਰਾ ਮਤਲਬ ਹੈ ਕਿ ਮੈਂ ਉਸ ਤਰ੍ਹਾਂ ਨਾਲ ਗੱਲਬਾਤ ਕੀਤੀ, ਜਿਵੇਂ ਹਰ ਰਾਸ਼ਟਰਪਤੀ ਕਰਦਾ ਹੈ। ਸਾਡੇ ਵਿਚਾਲੇ ਚੰਗੀ ਗੱਲਬਾਤ ਹੋਈ। ਅਸੀਂ ਇਜ਼ਰਾਇਲ ਦੇ ਬਾਰੇ ‘ਚ ਅਤੇ ਕਈ ਚੀਜ਼ਾਂ ਦੇ ਬਾਰੇ ‘ਚ ਗੱਲਬਾਤ ਕੀਤੀ। ਮੈਂ ਕਿਸੇ ਵੀ ਚੀਜ਼ ਨੂੰ ਲੁਕਾ ਕੇ ਨਹੀਂ ਰੱਖ ਰਿਹਾ। ਉਨ੍ਹਾਂ ਨੇ ਕਿਹਾ ਕਿ ਵਾਸ਼ਿੰਗਟਨ ਪੋਸਟ ਸ਼ਾਇਦ ‘ਦਿ ਨਿਊਯਾਰਕ ਟਾਈਮਜ਼’ ਦੀ ਤਰ੍ਹਾਂ ਦੀ ਖਰਾਬ ਹੈ। ਟਰੰਪ ਨੇ ਆਖਿਆ ਕਿ ਮੈਂ ਹਰ ਨੇਤਾ ਨਾਲ ਮਿਲਦਾ ਹਾਂ, ਵਿਅਕਤੀਗਤ ਰੂਪ ਨਾਲ ਮਿਲਦਾ ਹਾਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦਾ ਹਾਂ। ਮੈਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਜੋ ਆਬੇ ਨੂੰ ਮਿਲਦਾ ਹਾਂ। ਮੈਂ ਉਨ੍ਹਾਂ ਨੂੰ ਮਿਲਦਾ ਹਾਂ। ਕਿਸੇ ਨੇ ਵੀ ਕੁਝ ਨਹੀਂ ਕਿਹਾ ਪਰ ਮੈਂ ਪੁਤਿਨ ਨੂੰ ਮਿਲਦਾ ਹਾਂ ਤਾਂ ਉਦੋਂ ਉਹ ਇਸ ਨੂੰ ਇਕ ਵੱਡਾ ਵਿਸ਼ਾ ਬਣਾ ਦਿੰਦੇ ਹਨ। ਉਥੇ ਵਾਸ਼ਿੰਗਟਨ ਪੋਸਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 2 ਸਾਲਾਂ ‘ਚ 5 ਥਾਂਵਾਂ ‘ਤੇ ਟਰੰਪ ਅਤੇ ਪੁਤਿਨ ਦੀ ਮੁਲਾਕਾਤ ਹੋਈ। ਉਨ੍ਹਾਂ ਦੇ ਸੰਖੇਪ ‘ਚ ਰਿਕਾਰਡ ਨਹੀਂ ਹਨ, ਇਥੋਂ ਤੱਕ ਕਿ ਖੁਫੀਆ ਫਾਈਲਾਂ ‘ਚ ਵੀ ਨਹੀਂ ਹੈ। ਹਾਲਾਂਕਿ ਟਰੰਪ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਨੂੰ ਖਾਰਿਜ ਕਰ ਦਿੱਤਾ ਹੈ।

Comments

comments

Share This Post

RedditYahooBloggerMyspace