ਨੇਪਾਲੀ ਐੱਨਜੀਓ ਨੇ ਭਾਰਤ ਤੋਂ ਵਾਪਸ ਮੰਗੀ ਜ਼ਮੀਨ

ਕਾਠਮੰਡੂ : ਨੇਪਾਲੀ ਗ਼ੈਰ ਸਰਕਾਰੀ ਸੰਗਠਨ (ਐੱਨਜੀਓ) ਨੇ ਬਿ੫ਟਿਸ਼ ਇੰਡੀਆ ਨਾਲ ਸਾਲ 1815 ‘ਚ ਹੋਈ ਸੁਗੌਲੀ ਸੰਧੀ ਤਹਿਤ ਸੌਂਪੀ ਗਈ ਜ਼ਮੀਨ ਦੀ ਵਾਪਸੀ ਲਈ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਸਰਕਾਰੀ ਸਮਾਚਾਰ ਪੱਤਰ ਦ ਰਾਈਜ਼ਿੰਗ ਨੇਪਾਲ ਮੁਤਾਬਕ, ਮੁਹਿੰਮ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਗ੫ੇਟਰ ਨੇਪਾਲ ਨੈਸ਼ਨਲਿਸਟ ਫਰੰਟ ਵੱਲੋਂ ਕੀਤੀ ਗਈ। ਸੰਯੋਗਵਸ਼ ਸ਼ੁੱਕਰਵਾਰ ਨੂੰ ਨੇਪਾਲ ‘ਚ ਰਾਸ਼ਟਰੀ ਏਕਤਾ ਦਿਵਸ ਵੀ ਮਨਾਇਆ ਗਿਆ। ਫਰੰਟ ਦੇ ਪ੫ਧਾਨ ਫਣੀਂਦਰ ਨੇਪਾਲ ਨੇ ਦੱਸਿਆ ਕਿ ਹਸਤਾਖ਼ਰ ਮੁਹਿੰਮ ਅਪ੫ੈਲ ਦੇ ਮੱਧ ਤਕ ਦੇਸ਼ ਵਿਦੇਸ਼ ‘ਚ ਜਾਰੀ ਰਹੇਗਾ। ਰਿਪੋਰਟ ਮੁਤਾਬਕ, ਹਸਤਾਖ਼ਰ ਨੇਪਾਲ ਦੇ ਰਾਸ਼ਟਰਪਤੀ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਤੇ ਪੰਜ ਮੈਂਬਰਾਂ ਤੇ ਸਾਰਕ ਦੇ ਸਕੱਤਰ ਜਨਰਲ ਨੂੰ ਸੌਂਪੇ ਜਾਣਗੇ।

ਕੀ ਹੈ ਮਾਮਲਾ

ਅੰਗਰੇਜ਼ਾਂ ਨਾਲ ਜੰਗ ਤੋਂ ਬਾਅਦ 1815 ‘ਚ ਹੋਏ ਸਮਝੌਤੇ ਤਹਿਤ ਨੇਪਾਲ ਨੂੰ ਦਾਰਜਿਿਲੰਗ ਸਮੇਤ ਹੋਰ ਨੇਪਾਲੀ ਜ਼ਮੀਨ ਬਿ੫ਟਿਸ਼ ਇੰਡੀਆ ਨੂੰ ਸੌਂਪਣਾ ਪਿਆ ਸੀ। ਸਮਝੌਤੇ ਤਹਿਤ ਨੇਪਾਲੀ ਰਾਜਾ ਦੇ ਕੰਟਰੋਲ ਵਾਲੇ ਸੂਬੇ (ਪੂਰਬ ‘ਚ ਸਿੱਕਮ ਤੇ ਪੱਛਮ ‘ਚ ਕੁਮਾਊਂ ਤੇ ਗੜ੍ਹਵਾਲ ਸਮੇਤ) ਵੀ ਬਿ੫ਟਿਸ਼ ਇੰਡੀਆ ਨੂੰ ਸੌਂਪ ਦਿੱਤੇ ਗਏ।

Comments

comments

Share This Post

RedditYahooBloggerMyspace