ਪਾਕਿ ਚੀਫ ਜਸਟਿਸ ਨੇ ਦਿਮਾਗ਼ੀ ਬਿਮਾਰ ਦੀ ਫਾਂਸੀ ਰੋਕੀ

ਇਸਲਾਮਾਬਾਦ : ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਦਿਮਾਗ਼ੀ ਤੌਰ ‘ਤੇ ਬਿਮਾਰ ਇਕ ਸਾਬਕਾ ਪੁਲਿਸ ਜਵਾਨ ਦੀ ਫਾਂਸੀ ਦੀ ਸਜ਼ਾ ਮੁਅੱਤਲ ਕਰ ਦਿੱਤੀ ਹੈ, ਉਸ ਨੂੰ ਸੋਮਵਾਰ ਨੂੰ ਫਾਂਸੀ ਦਿੱਤੀ ਜਾਣੀ ਸੀ। ਚੀਫ ਜਸਟਿਸ ਨਿਸਾਰ ਨੇ ਖਿਜ਼ਾਰ ਹਯਾਤ ਦੀ ਫਾਂਸੀ ਦੀ ਸਜ਼ਾ ਸ਼ਨਿਚਰਵਾਰ ਦੇਰ ਰਾਤ ਮੁਅੱਤਲ ਕੀਤੀ। ਇਹ ਸਜ਼ਾ ਹਯਾਤ ਦੀ ਮਾਂ ਅਤੇ ਇਕ ਮਨੁੱਖੀ ਅਧਿਕਾਰ ਵਕੀਲ ਦੀ ਅਪੀਲ ‘ਤੇ ਮੁਅੱਤਲ ਕੀਤੀ ਗਈ। ‘ਐਕਸਪ੍ਰੈੱਸ ਟਿ੫ਬਿਊਨ’ ਅਨੁਸਾਰ ਇਹ ਅਪੀਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਹਯਾਤ ਨੂੰ ਸੋਮਵਾਰ ਨੂੰ ਫਾਂਸੀ ‘ਤੇ ਲਟਕਾਉਣ ਦੇ ਆਦੇਸ਼ ਦੇ ਇਕ ਦਿਨ ਬਾਅਦ ਕੀਤੀ ਗਈ। ਉਸ ਨੂੰ ਲਾਹੌਰ ਦੀ ਕੋਟ ਲੱਖਪਤ ਜੇਲ੍ਹ ‘ਚ ਫਾਂਸੀ ਦਿੱਤੀ ਜਾਣੀ ਸੀ। ਹਯਾਤ ਨੂੰ 2003 ‘ਚ ਆਪਣੇ ਸਾਥੀ ਅਧਿਕਾਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਪਿੱਛੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਹ ਪਿਛਲੇ 15 ਸਾਲਾਂ ਤੋਂ ਜੇਲ੍ਹ ‘ਚ ਬੰਦ ਹੈ। 2008 ਤੋਂ ਉਸ ਦਾ ਜੇਲ੍ਹ ‘ਚ ਇਲਾਜ ਚੱਲ ਰਿਹਾ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਹਯਾਤ ਦੇ ਮਾਮਲੇ ‘ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਚੀਫ ਜਸਟਿਸ ਨੇ ਹਯਾਤ ਦੇ ਮਾਮਲੇ ‘ਤੇ ਸੁਣਵਾਈ ਸੋਮਵਾਰ ਨੂੰ ਕਰਨ ਦੇ ਆਦੇਸ਼ ਦਿੱਤੇ ਹਨ। ‘ਡਾਨ’ ਅਖ਼ਬਾਰ ਅਨੁਸਾਰ ਚੀਫ ਜਸਟਿਸ ਨੇ ਹਯਾਤ ਦੀ ਫਾਂਸੀ ਦੀ ਸਜ਼ਾ ‘ਤੇ ਅਗਲੇ ਹੁਕਮਾਂ ਤਕ ਰੋਗ ਲਗਾ ਦਿੱਤੀ ਹੈ। 2010 ‘ਚ ਜੇਲ੍ਹ ਦੇ ਮੈਡੀਕਲ ਅਫਸਰ ਨੇ ਸਿਫ਼ਾਰਸ਼ ਕੀਤੀ ਸੀ ਕਿ ਹਯਾਤ ਨੂੰ ਵਿਸ਼ੇਸ਼ ਮੈਡੀਕਲ ਇਲਾਜ ਦੀ ਲੋੜ ਹੈ ਤੇ ਉਸ ਦਾ ਇਲਾਜ ਦਿਮਾਗ਼ ਦੇ ਡਾਕਟਰ ਤੋਂ ਕਰਵਾਇਆ ਜਾਵੇ ਪ੍ਰੰਤੂ ਇਸ ‘ਤੇ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ। ਆਪਣੇ ਪੱਤਰ ਵਿਚ ਹਯਾਤ ਦੀ ਮਾਂ ਨੇ ਚੀਫ ਜਸਟਿਸ ਨੂੰ ਅਪੀਲ ਕੀਤੀ ਸੀ ਕਿ ਉਹ ਕੋਟ ਲੱਖਪਤ ਜੇਲ੍ਹ ਵਾਰਡ ਵਿਚ ਜਾ ਕੇ ਉਸ ਦੇ ਪੁੱਤਰ ਦੀ ਸਿਹਤ ਦੀ ਜਾਂਚ ਕਰਵਾਉਣ ਤੇ ਪਤਾ ਲਗਾਉਣ ਕਿ ਉਸ ਨੂੰ ਕਿਹੜੀ ਦਵਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਯਾਤ ਦੇ ਮੈਡੀਕਲ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਉਂਕਿ ਉਸ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਇਸ ਦੌਰਾਨ ਜਸਟਿਸ ਮਨਸੂਰ ਅਹਿਮਦ ਮਲਿਕ ਤੇ ਜਸਟਿਸ ਸਰਦਾਰ ਤਾਰਿਕ ਮਸੂਦ ‘ਤੇ ਆਧਾਰਤ ਦੋ ਮੈਂਬਰੀ ਬੈਂਚ ਹਯਾਤ ਦੇ ਮਾਮਲੇ ‘ਤੇ ਸੋਮਵਾਰ ਨੂੰ ਸੁਣਵਾਈ ਕਰੇਗਾ।

Comments

comments

Share This Post

RedditYahooBloggerMyspace