ਟੋਰਾਂਟੋ : ਦਰਦ ਨੂੰ ਲੈ ਕੇ ਅੌਰਤਾਂ ਤੇ ਮਰਦਾਂ ਦੀ ਪ੫ਤੀਕਿਰਿਆ ਨੂੰ ਲੈ ਕੇ ਹੈਰਾਨ ਕਰਨ ਵਾਲਾ ਸ਼ੋਧ ਸਾਹਮਣੇ ਆਇਆ ਹੈ। ਤਾਜ਼ਾ ਅਧਿਐਨ ਮੁਤਾਬਕ, ਮਰਦਾਂ ਦੀ ਤੁਲਨਾ ‘ਚ ਅੌਰਤਾਂ ਦਰਦ ਛੇਤੀ ਭੁੱਲ ਜਾਂਦੀਆਂ ਹਨ। ਇਹ ਨਤੀਜੇ ਹੁਣ ਤਕ ਦੀ ਧਾਰਨਾ ਦੇ ਉਲਟ ਹਨ। ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਅੌਰਤਾਂ ਅਜਿਹੀਆਂ ਘਟਨਾਵਾਂ ਨੂੰ ਲੰਬੇ ਸਮੇਂ ਤਕ ਯਾਦ ਰੱਖਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਸੱਟ ਲੱਗੀ ਹੋਵੇ ਜਾਂ ਦਰਦ ਹੋਇਆ ਹੋਵੇ।

ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰਾਂਟੋ ਮਿਸਿਸੁਗਾ ਦੇ ਸ਼ੋਧਕਰਤਾਵਾਂ ਨੇ ਇਸ ਸਬੰਧੀ ਅਧਿਐਨ ਕੀਤਾ। ਸ਼ੋਧਕਰਤਾਵਾਂ ਨੇ ਕਿਹਾ ਕਿ ਦਰਦ ਦੇਣ ਵਾਲੀ ਕਿਸੇ ਘਟਨਾ ਨੂੰ ਯਾਦ ਰੱਖਣ ਦੇ ਮਾਮਲੇ ‘ਚ ਅੌਰਤਾਂ ਤੇ ਮਰਦਾਂ ਦੀ ਪ੫ਤੀਕਿਰਿਆ ਵੱਖ-ਵੱਖ ਹੁੰਦੀ ਹੈ। ਮਨੁੱਖਾਂ ਤੇ ਚੂਹਿਆਂ ‘ਤੇ ਕੀਤੇ ਗਏ ਤਜਰਬੇ ‘ਚ ਇਹ ਗੱਲ ਸਾਬਤ ਹੋਈ। ਵਿਗਿਆਨੀਆਂ ਨੇ ਦੱਸਿਆ ਕਿ ਮਰਦ ਦਰਦ ਦੀਆਂ ਘਟਨਾਵਾਂ ਨੂੰ ਸਪਸ਼ਟਤਾ ਨਾਲ ਯਾਦ ਰੱਖਦੇ ਹਨ। ਉੱਥੇ ਅੌਰਤਾਂ ਅਕਸਰ ਭੁੱਲ ਜਾਂਦੀਆਂ ਹਨ। ਦੁਬਾਰਾ ਉਸੇ ਤਰ੍ਹਾਂ ਦੀ ਦਰਦ ਦੀ ਘਟਨਾ ਹੋਣ ‘ਤੇ ਮਰਦ ਜ਼ਿਆਦਾ ਤਣਾਅ ‘ਚ ਆ ਜਾਂਦੇ ਹਨ ਤੇ ਉਨ੍ਹਾਂ ਨੂੰ ਪਿਛਲੀ ਘਟਨਾ ਪੂਰੀ ਤਰ੍ਹਾਂ ਯਾਦ ਆਉਣ ਲਗਦੀ ਹੈ। ਇਸ ਨਾਲ ਉਨ੍ਹਾਂ ਦਾ ਦਰਦ ਵੀ ਵਧ ਜਾਂਦਾ ਹੈ। ਉੱਥੇ ਅੌਰਤਾਂ ਪਿਛਲੇ ਅਨੁਭਵ ਨੂੰ ਸੋਚਦਿਆਂ ਨਵੀਂ ਸੱਟ ਦੇ ਦਰਦ ਨੂੰ ਲੈ ਕੇ ਜ਼ਿਆਦਾ ਤਣਾਅ ਮਹਿਸੂਸ ਨਹੀਂ ਕਰਦੀਆਂ। ਸ਼ੋਧ ਨਾਲ ਜੁੜੇ ਅਸਿਸਟੈਂਟ ਪ੫ੋਫੈਸਰ ਲਾਰੇਨ ਮਾਰਟਿਨ ਨੇ ਕਿਹਾ, ‘ਹੁਣ ਤਕ ਇਹ ਮੰਨਿਆ ਜਾਂਦਾ ਸੀ ਕਿ ਅੌਰਤਾਂ ਦਰਦ ਦੇ ਪ੫ਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ ਤੇ ਤਣਾਅ ਵੀ ਜ਼ਿਆਦਾ ਲੈਂਦੀਆਂ ਹਨ। ਪਰ ਨਤੀਜੇ ਹੈਰਾਨ ਕਰਨ ਵਾਲੇ ਹਨ। ਅਸੀਂ ਪਾਇਆ ਹੈ ਕਿ ਮਰਦ ਦਰਦ ਨੂੰ ਲੈ ਕੇ ਜ਼ਿਆਦਾ ਪ੫ਤੀਕਿਰਿਆ ਦਿੰਦੇ ਹਨ ਤੇ ਤਣਾਅ ਵੀ ਲੈਂਦੇ ਹਨ। ਜੇਕਰ ਪਿਛਲਾ ਦਰਦ ਯਾਦ ਰਹਿ ਜਾਵੇ ਤਾਂ ਇਹ ਨਵੇਂ ਦਰਦ ਨੂੰ ਹੋਰ ਜ਼ਿਆਦਾ ਘਾਤਕ ਬਣਾ ਦਿੰਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਦਰਦ ਕਿਉਂ ਯਾਦ ਰਹਿੰਦਾ ਹੈ। ਅਜਿਹੇ ‘ਚ ਜੇਕਰ ਲੋਕਾਂ ਨੂੰ ਅਜਿਹੀ ਦਵਾਈ ਦਿੱਤੀ ਜਾਵੇ ਤਾਂ ਦਰਦ ਨਾਲ ਜੁੜੀ ਉਨ੍ਹਾਂ ਦੀ ਪੁਰਾਣੀ ਯਾਦ ਨੂੰ ਘੱਟ ਕਰ ਦੇਵੇ, ਤਾਂ ਨਵੀਂ ਸੱਟ ਦੇ ਦਰਦ ਦਾ ਅਹਿਸਾਸ ਘੱਟ ਕੀਤਾ ਜਾ ਸਕਦਾ ਹੈ।’

ਅਧਿਐਨ ਨੂੰ ਕਰੰਟ ਬਾਇਓਲਾਜੀ ਜਰਨਲ ‘ਚ ਪ੫ਕਾਸ਼ਤ ਕੀਤਾ ਗਿਆ ਹੈ। ਅਧਿਐਨ ‘ਚ ਚੂਹਿਆਂ ਤੇ ਮਨੁੱਖਾਂ ਦੋਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਅਧਿਐਨ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਕਮਰੇ ‘ਚ ਅੱਗ ਦੀ ਲੋਅ ਰਾਹੀਂ ਹਲਕਾ ਜਿਹਾ ਸੜਨ ਦਾ ਦਰਦ ਦਿੱਤਾ ਗਿਆ। ਇਕ ਦਿਨ ਬਾਅਦ ਦੁਬਾਰਾ ਓਨੀ ਹੀ ਤੇਜ਼ ਲੋਅ ਨਾਲ ਮਰਦਾਂ ਨਾਲ ਜ਼ਿਆਦਾ ਜਲਣ ਮਹਿਸੂਸ ਕੀਤੀ। ਉੱਥੇ ਅੌਰਤਾਂ ਦੀ ਪ੫ਤੀਕਿਰਿਆ ‘ਚ ਪਿਛਲੇ ਅਨੁਭਵ ਦੀ ਕੋਈ ਵਿਸ਼ੇਸ਼ ਭੂਮਿਕਾ ਨਹੀਂ ਵੇਖੀ ਗਈ। ਉਨ੍ਹਾਂ ਨੂੰ ਦੂਜੀ ਵਾਰ ਵੀ ਉਸ ਲੋਅ ਨਾਲ ਬਰਾਬਰ ਦਰਦ ਦਾ ਹੀ ਅਨੁਭਵ ਹੋਇਆ।