ਲੋਹੜੀ ਦੇਣ ਜਾ ਰਹੇ ਮਾਂ-ਪੁੱਤ ਦੀ ਹਾਦਸੇ ‘ਚ ਮੌਤ

ਨਾਭਾ : ਨਾਭਾ-ਭਾਦਸੋਂ ਰੇਡ ‘ਤੇ ਰੋਹਟੀ ਪੁੱਲ ਨੇੜੇ ਮੋਟਰਸਾਈਕਲ ਤੇ ਇਨੋਵਾ ਵਿਚਾਲੇ ਹੋਈ ਟੱਕਰ ‘ਚ ਮੋਟਰ ਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਰਾਈਆਂ (ਅਮਲੋਹ) ਵਾਸੀ ਗੁਰਪ੫ੀਤ ਸਿੰਘ (26) ਆਪਣੀ ਮਾਂ ਨਾਲ ਨਾਭਾ ਦੇ ਪਿੰਡ ਪਹਾੜਪੁਰ ਵਿਖੇ ਆਪਣੀ ਭੈਣ ਨੂੰ ਲੋਹੜੀ ਦੇਣ ਜਾ ਰਿਹਾ ਸੀ ਕਿ ਨਾਭਾ ਭਾਦਸੋਂ ਰੋਡ ‘ਤੇ ਰੋਹਟੀ ਪੁੱਲ ਨੇੜੇ ਇਨੋਵਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਂ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਮਾਂ-ਪੁੱਤ 10 ਫੁੱਟ ਦੂਰ ਜਾ ਡਿੱਗੇ ਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਨੋਵਾ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ਾਂ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਿ੫ਤਕ ਗੁਰਪ੫ੀਤ ਸਿੰਘ ਨੂੰ ਕੁੱਝ ਮਹੀਨੇ ਪਹਿਲਾਂ ਹੀ ਸਿਹਤ ਵਿਭਾਗ ਵਿਚ ਨੌਕਰੀ ਮਿਲੀ ਸੀ।

Comments

comments

Share This Post

RedditYahooBloggerMyspace