ਸਾਵਧਾਨ! ਇਨ੍ਹਾਂ ਆਦਤਾਂ ਨਾਲ ਹੋ ਸਕਦੈ ਮਾਈਗ੍ਰੇਨ

ਮਾਈਗ੍ਰੇਨ ਕਾਰਨ ਸਿਰ  ਦੇ ਅੱਧੇ ਹਿੱਸੇ ’ਚ ਤੇਜ਼ ਦਰਦ ਹੁੰਦਾ ਹੈ।  ਸਮੇਂ ’ਤੇ ਇਲਾਜ ਨਾ ਕਰਵਾਉਣ ਅਤੇ ਨਜ਼ਰ ਅੰਦਾਜ਼ ਕਰਨ ਨਾਲ ਇਹ ਬੀਮਾਰੀ ਹੌਲੀ-ਹੌਲੀ ਵਧ  ਜਾਂਦੀ  ਹੈ।  ਆਮ ਤੌਰ ’ਤੇ ਇਸ ਦਾ ਦਰਦ ਸਿਰ  ਦੇ ਇਕ ਜਾਂ ਇਕ ਤੋਂ ਜ਼ਿਆਦਾ ਹਿੱਸਿਅਾਂ ਦੇ ਨਾਲ ਗਰਦਨ  ਦੇ ਪਿਛਲੇ ਹਿੱਸੇ  (ਮੱਥੇ ਅਤੇ ਰੀੜ੍ਹ ਦੀ ਹੱਡੀ  ਦੇ ਝਿੱਲੀਦਾਰ ਕਵਰਿੰਗ)  ’ਚ ਹੁੰਦਾ ਹੈ ਪਰ ਕਈ ਵਾਰ ਇਹ ਦੋਵਾਂ ਪਾਸੇ ਵੀ ਹੋ ਜਾਂਦਾ ਹੈ।  ਇਕ ਨਜ਼ਰ  ਇਸ ਦੇ ਕਾਰਨਾਂ ’ਤੇ –

ਤਣਾਅ-
ਮਾਈਗ੍ਰੇਨ ਦਾ ਸਭ ਤੋਂ ਵੱਡਾ ਕਾਰਨ ਤਣਾਅ ਦੱਸਿਆ ਗਿਆ ਹੈ।  ਥੋੜ੍ਹੀ-ਥੋੜ੍ਹੀ ਦੇਰ ’ਚ ਮੂਡ ਬਦਲਣਾ ਵੀ ਮਾਈਗ੍ਰੇਨ ਬੀਮਾਰੀ ਦਾ ਲੱਛਣ ਹੁੰਦਾ ਹੈ।  ਜਾਣਕਾਰਾਂ  ਮੁਤਾਬਕ ਕਈ ਮਰੀਜ਼ਾਂ ’ਚ ਵੇਖਿਆ ਜਾਂਦਾ ਹੈ ਕਿ ਉਹ ਅਚਾਨਕ ਤਣਾਅ ’ਚ ਆ ਜਾਂਦੇ ਹਨ ਅਤੇ ਥੋੜ੍ਹੀ ਦੇਰ ਬਾਅਦ ਹੀ ਬਿਨਾਂ ਕਿਸੇ ਕਾਰਨ  ਦੇ ਨਾਰਮਲ ਹੋ ਜਾਂਦੇ ਹਨ।

ਘੱਟ ਪਾਣੀ ਪੀਣਾ
ਲੋੜ  ਤੋਂ  ਘੱਟ ਪਾਣੀ ਪੀਣ ਨਾਲ ਵੀ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ।  ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਤੱਤ ਹੈ ਪਰ ਕਈ ਵਾਰ ਜਦੋਂ ਤੁਸੀਂ ਲੋੜ ਅਨੁਸਾਰ ਪਾਣੀ ਨਹੀਂ ਪੀਂਦੇ ਹੋ ਤਾਂ ਇਸ ਨਾਲ ਕਈ ਤਰ੍ਹਾਂ  ਦੀਅਾਂ ਬੀਮਾਰੀਅਾਂ ਦਾ ਖ਼ਤਰਾ ਰਹਿੰਦਾ ਹੈ।

ਵਿਟਾਮਿਨਸ ਦੀ ਕਮੀ-
ਕੁੱਝ ਵਿਟਾਮਿਨਾਂ ਦੀ ਕਮੀ ਨਾਲ ਵੀ ਬੱਚਿਆਂ, ਅੱਲ੍ਹੜ  ਉਮਰ ਅਤੇ ਬਾਲਗ ਨੌਜਵਾਨਾਂ ’ਚ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ।  ਇਸ ਲਈ ਜੇਕਰ ਤੁਹਾਡੇ  ’ਚ  ਮਾਈਗ੍ਰੇਨ ਦੇ ਲੱਛਣ ਵਿਖਣ ਤਾਂ ਵਿਟਾਮਿਨ ਦੀ ਜਾਂਚ ਕਰਾ ਲਵੋ।  ਮਾਈਗ੍ਰੇਨ ਤੋਂ ਪੀਡ਼ਤ ਜ਼ਿਆਦਾਤਰ ਨੌਜਵਾਨਾਂ ’ਚ ਵਿਟਾਮਿਨ ਡੀ,  ਰਾਇਬੋਫਲੇਬਿਨ ਅਤੇ ਕੋਇੰਜਾਮ ਕਿਊ 10 ਦੀ ਕਮੀ ਪਾਈ ਗਈ।

 ਸਮੇਂ ’ਤੇ ਭੋਜਨ  ਨਾ ਕਰਨਾ 
ਜੇਕਰ ਤੁਸੀਂ ਆਪਣੀ ਲੋੜ  ਅਨੁਸਾਰ ਭਰ ਪੇਟ ਭੋਜਨ ਨਹੀਂ ਕੀਤਾ ਹੈ ਅਤੇ ਤੁਸੀਂ ਕਾਫ਼ੀ ਦੇਰ ਤੱਕ ਭੁੱਖੇ ਰਹਿ ਗਏ ਹੋ ਤਾਂ ਵੀ ਮਾਈਗ੍ਰੇਨ ਦਾ ਦੌਰਾ ਪੈ ਸਕਦਾ ਹੈ।  ਇਸ ਤੋਂ ਇਲਾਵਾ ਮਾਈਗ੍ਰੇਨ ਲਈ ਅਲਕੋਹਲ ਦਾ ਸੇਵਨ,  ਮੌਸਮ ’ਚ ਬਦਲਾਅ,  ਖਾਣੇ ’ਚ ਤਬਦੀਲੀ ਅਤੇ ਨੀਂਦ ਲੈਣਾ ਵੀ ਜ਼ਿੰਮੇਦਾਰ ਹੈ।

 ਜ਼ਿਆਦਾ ਕੈਫੀਨ-
ਅਕਸਰ ਕੈਫੀਨ ਦੀ ਬਹੁਤਾਤ ਵੀ ਸਿਰਦਰਦ ਦਾ ਕਾਰਨ ਬਣਦੀ ਹੈ। ਕੁੱਝ ਖਾਣ  ਵਾਲੀਆਂ ਚੀਜ਼ਾਂ ਜਿਵੇਂ ਪੁਡਿੰਗ ਅਤੇ ਕੇਕ ’ਚ ਇੰਨਾ ਕੈਫੀਨ ਹੁੰਦਾ ਹੈ ਕਿ ਉਨ੍ਹਾਂ ਨੂੰ ਖਾਣ  ਨਾਲ ਸਿਰ ’ਚ ਦਰਦ ਸ਼ੁਰੂ ਹੋ ਜਾਂਦਾ ਹੈ।  ਕੁੱਝ ਪੀਣ ਵਾਲੇ ਪਦਾਰਥਾਂ ਜਿਵੇਂ ਕੌਫ਼ੀ, ਲਿਕਰ ਅਤੇ ਚਾਹ  ਦੇ ਸੇਵਨ ਨਾਲ ਵੀ ਅਜਿਹਾ ਹੁੰਦਾ ਹੈ।

ਤੰਗ ਕੱਪੜੇ-
ਬਹੁਤ ਤੰਗ ਕੱਪੜੇ ਅਤੇ ਤੰਗ ਬੈਲਟ ਲਗਾਤਾਰ ਪੇਟ ’ਤੇ ਦਬਾਅ ਪਾਉਂਦੇ ਹਨ, ਜਿਸ ਨਾਲ ਅਕਸਰ ਸਿਰਦਰਦ ਹੁੰਦਾ ਹੈ।  ਜ਼ਿਆਦਾ ਦੇਰ ਤੱਕ ਪੇਟ ਨੂੰ ਅੰਦਰ ਦਬਾ ਕੇ ਰੱਖਣ ਨਾਲ ਵੀ ਕਦੇ-ਕਦੇ ਲੱਗਦਾ ਹੈ ਕਿ ਸਿਰ ਫਟ ਜਾਵੇਗਾ।  ਇਸ ਤੋਂ ਬਚਣ ਲਈ ਆਰਾਮਦਾਇਕ ਕੱਪੜੇ ਪਹਿਨੋ ਅਤੇ ਭੋਜਨ ਕਰਦੇ ਸਮੇਂ ਪੇਟ ਨੂੰ ਟਾਈਟ ਨਾ ਰੱਖੋ।

Comments

comments

Share This Post

RedditYahooBloggerMyspace