ਬਾਬਾ ਫ਼ੌਜਾ ਸਿੰਘ ਅਤੇ ਨੈਣਦੀਪ ਚੰਨ ਦਾ ਫਰਿਜ਼ਨੋ ਵਿਖੇ ਸਨਮਾਨ

ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫ਼ੌਜਾਂ ਸਿੰਘ ਅਤੇ ਨੈਣਦੀਪ ਚੰਨ ਦਾ ਇੱਥੇ ਇੱਕ ਪੈਲੇਸ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਫ਼ੌਜਾ ਸਿੰਘ, ਜੋ ਕਿ 107 ਦੀ ਉਮਰ ਵਿੱਚ ਪੂਰੇ ਚੁਸਤ ਫੁਰਤ ਤੇ ਸਿਹਤਮੰਦ ਦੌੜਾਕ ਦੇ ਤੌਰ ‘ਤੇ ਪੂਰੀ ਦੁਨੀਆ ਵਿੱਚ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਰਹੇ ਹਨ, ਅੱਜ-ਕੱਲ੍ਹ ਉਹ ਆਪਣੀ ਅਮਰੀਕਾ ਫੇਰੀ ਤੇ ਹਨ। ਉਨ੍ਹਾਂ ਦੀਆਂ ਸੇਵਾਵਾਂ ਬਦਲੇ ਫਰਿਜ਼ਨੋ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸੇ ਤਰਾਂ ਫਰਿਜ਼ਨੋ ਸ਼ਹਿਰ ਦੀ ਸਿਆਸਤ ਵਿੱਚ ਉੱਭਰਦੇ ਹੋਏ ਪੰਜਾਬੀ ਗੱਭਰੂ ਨੈਣਦੀਪ ਸਿੰਘ ਚੰਨ ਜਿਨ੍ਹਾਂ ਨੇ ਪਿਛਲੇ ਦਿਨੀਂ ਫਰਿਜ਼ਨੋ ਦੇ ਸੈਂਟਰਲ ਸਕੂਲ ਬੋਰਡ ਸੱਤ ਦੀ ਚੋਣ ਜਿੱਤੀ ਸੀ, ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨੈਣਦੀਪ ਨੇ ਸਮੂਹ ਪੰਜਾਬੀ ਭਾਈਚਾਰੇ ਦਾ ਸਮਰਥਨ ਲਈ ਧੰਨਵਾਦ ਕੀਤਾ। ਇਸ ਸਮੇਂ ਗੁਰਨੇਕ ਸਿੰਘ ਬਾਗੜੀ, ਬਲਵੀਰ ਸਿੰਘ ਢਿੱਲੋਂ, ਬਾਪੂ ਫ਼ੌਜਾ ਸਿੰਘ, ਨੈਣਦੀਪ ਸਿੰਘ ਚੰਨ ਅਤੇ ਚਰਨਜੀਤ ਸਿੰਘ ਬਾਠ ਆਦਿ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਡਾ. ਚੰਨ ਅਤੇ ਪਿਸ਼ੌਰਾ ਸਿੰਘ ਢਿੱਲੋਂ ਆਦਿ ਨੇ ਕਵਿਤਾਵਾਂ ਅਤੇ ਗਾਇਕੀ ਰਾਹੀਂ ਖ਼ੂਬ ਰੰਗ ਬੰਨ੍ਹਿਆ। ਸਟੇਜ ਸੰਚਾਲਨ ਉੱਘੇ ਸਮਾਜ ਸੇਵੀ ਸੁਖਬੀਰ ਭੰਡਾਲ ਨੇ ਕੀਤਾ। ਫਰਿਜ਼ਨੋ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ

Comments

comments

Share This Post

RedditYahooBloggerMyspace