‘ਮਹਾਰਾਣੀ ਜਿੰਦਾਂ’ ਨਾਟਕ ਦੇ ਬੇਹਤਰੀਨ ਮੰਚਨ ਲਈ ਪੰਜਾਬ ਲੋਕ ਰੰਗ ਦੀ ਟੀਮ ਸਨਮਾਨਿਤ

ਗੁਰਦੁਆਰਾ ਸਾਹਿਬ ਐਲਸਬਰਾਟੇ (ਕੈਲੀਫੋਰਨੀਆ) ਦੀ ਪ੍ਰਬੰਧਕ ਕਮੇਟੀ ਨਾਲ ‘ਪੰਜਾਬ ਲੋਕ ਰੰਗ’ ਦੀ ਟੀਮ ਸਿਰੋਪਾਉ ਦੀ ਬਖਸ਼ਿਸ਼ ਉਪਰੰਤ।

ਐਲਸਬਰਾਂਟੇ : ਪਿਛਲੇ ਇਕ ਦਹਾਕੇ ਤੋਂ ਉੱਤਰੀ ਅਮਰੀਕਾ ਵਿਚ ਪੰਜਾਬੀ ਰੰਗ ਮੰਚ ਦੇ ਖੇਤਰ ਵਿਚ ਪੂਰੀ ਸਰਗਰਮੀ ਨਾਲ ਵਿਚਰ ਰਹੀ ਸੁਰਿੰਦਰ ਸਿੰਘ ਧਨੋਆ ਦੀ ਨਿਰਦੇਸ਼ਨਾਂ ਵਾਲੀ ‘ਪੰਜਾਬ ਲੋਕ ਰੰਗ’ ਦੀ ਟੀਮ ਨੂੰ ਇੱਥੇ ਗੁਰੂਘਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਰਿਚਮੰਡ ‘ਚ ਖੇਡੇ ਗਏ ਸਿੱਖ ਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਤੇ ਅਧਾਰਿਤ ‘ਮਹਾਰਾਣੀ ਜਿੰਦਾਂ’ ਨਾਟਕ ਦੀ ਬਿਹਤਰੀਨ ਪੇਸ਼ਕਾਰੀ ਲਈ ਸਿਰੋਪਾਉ ਦੇ ਕੇ ਮਾਣ ਸਨਮਾਨ ਬਖ਼ਸ਼ਿਆ ਗਿਆ।

ਨਾਟਕ ਦੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਨੇ ਤਿੰਨ ਮਹੀਨਿਆਂ ਵਿਚ ਅੱਧੀ ਦਰਜਨ ਤੋਂ ਵੱਧ ਕੈਲੀਫੋਰਨੀਆ ਦੇ ਵੱਖ ਵੱਖ ਸ਼ਹਿਰਾਂ ਵਿਚ ਖੇਡੇ ਗਏ ਇਸ ਨਾਟਕ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਪੰਜਾਬੀਆਂ ਤੇ ਸਿੱਖ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਮਾਣ ਨਾਲ ਐਲਾਨ ਕੀਤਾ ਕਿ ਉਨ੍ਹਾਂ ਦੀ ‘ਪੰਜਾਬ ਲੋਕ ਰੰਗ’ ਦੀ ਟੀਮ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ‘ਤੇ ਬਲਵੰਤ ਗਾਰਗੀ ਦਾ ਨਾਟਕ ‘ਗਗਨੁ ਮਹਿ ਥਾਲ’ ਉੱਤਰੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਮੰਚਨ ਕਰੇਗੀ। ਗੁਰਦੁਆਰਾ ਸਾਹਿਬ ਐਲਸਬਰਾਂਟੇ ਵਿਚ ਮਾਣ ਸਨਮਾਨ ਦਿੱਤੇ ਜਾਣ ਵੇਲੇ ਸੁਰਿੰਦਰ ਸਿੰਘ ਧਨੋਆ, ਉਨ੍ਹਾਂ ਦੀ ਅਦਾਕਾਰ ਪਤੀ ਜਸਵਿੰਦਰ ਧਨੋਆ ਤੇ ਆਰਗੇਨਾਈਜ਼ਰ ਪਾਲੀ ਧਨੌਲਾ ਸਮੇਤ ਸਾਰੀ ਟੀਮ ਹਾਜ਼ਰ ਸੀ।

Comments

comments

Share This Post

RedditYahooBloggerMyspace