ਮਸ਼ੀਨੀ ਜੂਨ ਭੋਗ ਰਿਹਾ ਅਜੋਕਾ ਮਨੁੱਖ

ਕੁਲਦੀਪ ਸਿੰਘ ਗੁਰਾਇਆਂ

ਤਮਾ ਦਾ ਮਾਰਿਆ ਵਿਅਕਤੀ ਮਸ਼ੀਨ ਬਣਿਆ ਹੋਇਆ ਹੈ। ਅਜਿਹੀ ਜ਼ਿੰਦਗੀ ਤੋਂ ਨਿਜ਼ਾਤ ਪਾਉਣ ਲਈ ਉਸ ਨੂੰ ਜੀਵਨ ‘ਚ ਕੁਝ ਤਬਦੀਲੀਆਂ ਕਰਨ ਦੀ ਲੌੜ ਹੈ ਜਿਸ ਨਾਲ ਉਸ ਦੀ ਜ਼ਿੰਦਗੀ ‘ਚ ਅਨੰਦ ਦੀ ਪ੍ਰਾਪਤੀ ਹੋ ਸਕੇ।
ਜੋਕਾ ਮਨੁੱਖ ਦੌੜ ਰਿਹਾ ਹੈ ਤੇ ਬਸ ਦੌੜ ਹੀ ਰਿਹਾ ਹੈ। ਉਸ ਕੋਲ ਇੰਨਾ ਵੀ ਵਕਤ ਨਹੀਂ ਹੈ ਕਿ ਉਹ ਦੋ ਮਿੰਟ ਬਹਿ ਕੇ ਆਪਣੀ ਸਿਹਤ ਤੇ ਜ਼ਿੰਦਗੀ ਬਾਰੇ ਸੋਚ ਸਕੇ ਜਾਂ ਕਹਿ ਲਓ ਉਹ ਇਹ ਸੋਚ ਸਕੇ ਕਿ ਉਹ ਕਿਸ ਲਈ ਜਾਂ ਕਿਉਂ ਦੌੜ ਰਿਹਾ ਹੈ। ਉਸ ਦੀ ਇਹ ਦੌੜ ਦੀ ਮੰਜ਼ਿਲ ਕਿਹੜੀ ਹੈ। ਇਸ ਤਰਾਂ ਪਰੇਸ਼ਾਨੀਆਂ ਦਾ ਘੇਰਿਆ ਹਰ ਵਿਅਕਤੀ ਕਿਸੇ ਨਾ ਕਿਸੇ ਤਮਾ ਦਾ ਮਾਰਿਆ ਮਸ਼ੀਨ ਬਣਿਆ ਹੋਇਆ ਹੈ। ਅਜਿਹੀ ਮਸ਼ੀਨੀ ਜ਼ਿੰਦਗੀ ਤੋਂ ਨਿਜ਼ਾਤ ਪਾਉਣ ਲਈ ਆਪਣੇ ਆਲੇ-ਦੁਆਲੇ ਦੇ ਮਾਹੌਲ ਵਿਚ ਕੁਝ ਤਬਦੀਲੀਆਂ ਕਰਨ ਦੀ ਲੌੜ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿਚ ਅਨੰਦ ਦੀ ਪ੍ਰਾਪਤੀ ਹੋ ਸਕੇ।

ਚੰਗਾ ਪਰਿਵਾਰਿਕ ਮਾਹੌਲ
ਘਰ ‘ਕੱਲਾ ਇੱਟਾਂ ਤੇ ਸੀਮੈਂਟ ਨਾਲ ਨਹੀਂ ਬਣਦਾ। ਘਰ ਪਰਿਵਾਰਕ ਸਾਂਝ, ਪਿਆਰ ਤੇ ਵਿਸ਼ਵਾਸ ਨਾਲ ਬਣਦਾ ਹੈ। ਸਮੇਂ ਨਾਲ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ। ਪਰਿਵਾਰਾਂ ਵਿਚ ਆਪਸੀ ਮੇਲਮਿਲਾਪ ਸੁਖੀ ਪਰਿਵਾਰ ਦੀ ਮਾਨਸਿਕ ਤੇ ਸਰੀਰਕ ਸਿਹਤ ਦਾ ਖ਼ਜ਼ਾਨਾ ਹੁੰਦਾ ਹੈ। ਘਰ ‘ਚ ਕਲੇਸ਼ ਹਮੇਸ਼ਾ ਸਰੀਰਕ ਤੇ ਮਾਨਸਿਕ ਬਿਮਾਰੀ ਨੂੰ ਜਨਮ ਦਿੰਦਾ ਹੈ। ਸਦਾ ਸੁਖੀ ਜ਼ਿੰਦਗੀ ਲਈ ਪ੍ਰੇਮ-ਪਿਆਰ ਨਾਲ ਇਕ ਦੂਜੇ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ।

ਵਿਚਾਰ
ਮਨੁੱਖ ਜਿੰਨੀ ਮਰਜ਼ੀ ਚੰਗੀ ਖ਼ੁਰਾਕ ਖਾ ਲਵੇ ਜੇਕਰ ਉਸ ਦੇ ਵਿਚਾਰ ਠੀਕ ਨਹੀਂ ਹਨ ਤਾਂ ਉਹ ਕਦੇ ਵੀ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਹੀਂ ਹੋ ਸਕਦਾ ਗੁੱਸਾ, ਨਿਰਾਸ਼ਾ ਚਿੰਤਾ ਘਰੇਲੂ ਕਲੇਸ਼ ਮਨੁੱਖ ਦੀ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪਾਉਂੁਦੇ ਹਨ। ਚੰਗੀ ਖ਼ੁਰਾਕ ਦੇ ਨਾਲ-ਨਾਲ ਚੰਗੇ ਵਿਚਾਰ ਅਤੇ ਕਲੇਸ਼ ਲੜਾਈ ਝੱਗੜੇ ਤੋਂ ਦੂਰ ਰਹਿਣ ਨਾਲ ਮਾਨਸਿਕ ਸ਼ਾਤੀ ਤੇ ਅਨੰਦ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।

ਚੰਗੀ ਸਿਹਤ
ਨਰੋਏ ਤੇ ਤੰਦਰੁਸਤ ਸਰੀਰ ਲਈ ਸਿਰਫ਼ ਖਾਣਾ-ਪੀਣਾ ਹੀ ਜ਼ਰੂਰੀ ਨਹੀਂ ਹੈ ਇਸ ਦੇ ਨਾਲ-ਨਾਲ ਕੀ ਤੇ ਕਦੋਂ ਖਾਣਾ ਹੈ ਵੀ ਬਹੁਤ ਜ਼ਰੂਰੀ ਹੈ। ਸਾਡੀ ਖ਼ੁਰਾਕ ਵਿਚ ਅਨਾਜ, ਸਬੀਜ਼ਆਂ, ਦਾਲਾਂ ਤਾਂ ਹੋਣੀਆਂ ਹੀ ਚਾਹੀਦੇ ਹਨ ਨਾਲ ਫਰੂਟ, ਦੁੱਧ, ਦਹੀ ਲੱਸੀ ਅਤੇ ਜੂਸ ਵੀ ਸਮੇਂ-ਸਮੇਂ ਹੋਣਾ ਚਾਹੀਦਾ ਹੈ। ਚੰਗੀ ਸਿਹਤ ਚੰਗੇ ਖਾਣੇ ‘ਤੇ ਨਿਰਭਰ ਕਰਦੀ ਹੈ।

ਕੱਪੜਾ
ਚੰਗੀ ਸਿਹਤ ਲਈ ਕੱਪੜੇ ਦਾ ਬਹੁਤ ਮਹੱਤਵ ਹੈ। ਕੱਪੜੇ ਜਿੱਥੇ ਮਨੁੱਖ ਲਈ ਤਨ ਢਕਣ ਦੇ ਨਾਲ-ਨਾਲ ਚੰਗੀ ਸ਼ਖ਼ਸੀਅਤ ਦਾ ਵੀ ਬਿਆਨ ਹੁੰਦਾ ਹੈ। ਕੱਪੜੇ ਹਮੇਸ਼ ਮੌਸਮ ਅਨੁਸਾਰ ਹੀ ਪਾਉਣੇ ਚਾਹੀਦੇ ਹਨ। ਚੰਗੇ ਰੰਗ ਤੇ ਚੰਗੀ ਕਿਸਮ ਦਾ ਖ਼ਿਆਲ ਵੀ ਮੌਸਮ ਅਨੁਸਾਰ ਰੱਖਣਾ ਚਾਹੀਦਾ ਹੈ। ਸਰਦੀਆਂ ‘ਚ ਮੋਟੇ ਗਰਮ ਅਤੇ ਗਰਮੀਆਂ ‘ਚ ਪਤਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਸਰੀਰ ਦਾ ਤਾਪਮਾਨ ਮੌਸਮ ਅਨੁਸਾਰ ਸਹੀ ਰਹਿ ਸਕੇ।

ਪੌਣ ਪਾਣੀ
ਚੰਗੀ ਸਿਹਤ ਲਈ ਪੌਣ ਪਾਣੀ ਦਾ ਬਹੁਤ ਮਹੱਤਵ ਹੈ। ਸਾਫ਼ ਹਵਾ ਤੇ ਪਾਣੀ ਹਮੇਸ਼ਾ ਹੀ ਮਨੁੱਖ ਨੂੰ ਤੰਦਰੁਸਤ ਰੱਖਦੇ ਹਨ ਸਾਨੂੰ ਆਪਣੇ ਘਰ ਅਤੇ ਆਲੇ- ਦੁਆਲੇ ਦੀ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਗੰਦੀ ਆਬੋ ਹਵਾ ਅਤੇ ਧੂੜ ਮਿੱਟੀ ਬਿਮਾਰੀਆਂ ਨੂੰ ਜਨਮ ਦਿੰਦੇ ਹਨ, ਇਸ ਲਈ ਹਮੇਸ਼ਾ ਸਫ਼ਾਈ ਪੱਖੋਂ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ।

ਸੰਗਤ
ਚੰਗੀ ਸਿਹਤ ਲਈ ਮਨੁੱਖ ਨੂੰ ਚੰਗੇ ਵਿਚਾਰਾਂ ਵਾਲੇ ਵਿਅਕਤੀਆਂ ਦੀ ਸੰਗਤ ਵਿਚ ਰਹਿਣਾ ਚਾਹੀਦਾ ਹੈ। ਚੰਗੇ ਵਿਚਾਰਾਂ ਵਾਲੇ ਵਿਅਕਤੀਆਂ ਤੋਂ ਚੰਗੇ ਵਿਚਾਰ ਸਿੱਖਣ ਨੂੰ ਮਿਲਦੇ ਹਨ, ਜਿਸ ਨਾਲ ਮਨੁੱਖ ਬੁਰਾਈਆਂ ਤੋਂ ਰਹਿੰਦਾ ਹੈ ਮਾੜੇ ਲੋਕਾਂ ਦੀ ਸੰਗਤ ਹਮੇਸ਼ਾ ਸਮਾਜ ਵਿਚ ਬੁਰਾਈਆਂ ਫਲਾਉਂਦੀ ਹੈ, ਜਿਸ ਨਾਲ ਉਪਜਦੇ ਨਸ਼ੇ ਤੇ ਲੜਾਈ-ਝਗੜੇ ਮਨੁੱਖ ਦੀ ਸਰੀਰਕ ਤੇ ਮਾਨਸਿਕ ਸਿਹਤ ਲਈ ਹਾਨੀਕਾਰਕ ਸਾਬਤ ਹੁੰਦੇ ਹਨ।

ਚੰਗੀ ਨੀਂਦ ਤੇ ਕਸਰਤ
ਚੰਗੀ ਨੀਂਦ ਮਨੁੱਖ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰਕ ਤੇ ਮਾਨਸਿਕ ਥਕਾਵਤ ਤੋਂ ਛੁਟਕਾਰਾ ਮਿਲਦਾ ਹੈ। ਚੰਗੀ ਨੀਂਦ ਲਈ ਸਮੇਂ ਸਿਰ ਸਾਉਣਾ ਤੇ ਜਾਗਣਾ ਚਾਹੀਦਾ ਹੈ।ੇ ਗੁੜੀ ਨੀਂਦ ਲਈ ਬਿਸਤਰ ਅਰਾਮਦਾਇਕ ਤੇ ਮੌਸਮ ਅਨੁਸਾਰ ਹੋਣਾ ਚਾਹੀਦਾ ਹੈ। ਚੰਗੀ ਨੀਂਦ ਦੇ ਨਾਲ-ਨਾਲ, ਚੰਗੀ ਸਿਹਤ ਲਈ ਰੋਜ਼ਾਨਾ ਕਸਰਤ ਅਤੇ ਸੈਰ ਵੀ ਉਮਰ ਮੁਤਾਬਿਕ ਬਹੁਤ ਜ਼ਰੂਰੀ ਹੈ। ਕਸਰਤ ਤੇ ਖੇਡਣਾ-ਕੁਦਣਾ ਜ਼ਰੂਰੀ ਹੈ।

ਨੌਕਰੀ ਤੇ ਕਾਰੋਬਾਰ
ਚੰਗੀ ਸਿਹਤ ਤੇ ਮਾਨਸਿਕ ਅਨੰਦ ਲਈ ਚੰਗੀ ਨੌਕਰੀ ਤੇ ਕਾਰੋਬਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਕਦੇ ਵੀ ਮਾੜੇ ਕੰਮ ਤੇ ਅਪਰਾਧਿਕ ਤਰੀਕੇ ਨਾਲ ਪੈਸਾ ਨਹੀਂ ਕਮਾਉਣਾ ਚਾਹੀਦਾ। ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ ਜੋ ਹਰ ਥਾਂ ਮਾਣਸਨਮਾਨ ਦਵਾ ਸਕਣ। ਜਿਸ ਨਾਲ ਸਾਨੂੰ ਮਾਨਸਿਕ ਅਨੰਦ ਪ੍ਰਾਪਤ ਹੋ ਸਕੇ। ਅਜਿਹੇ ਕੰਮ ਕਰ ਕੇ ਮਨੁੱਖ ਸਰੀਰਕ ਤੇ ਮਾਨਸਿਕ ਤੌਰ ‘ਤੇ ਨਿਰੋਗ ਰਹਿ ਸਕਦਾ ਹੈ। ੲ

Comments

comments

Share This Post

RedditYahooBloggerMyspace