ਧੀ ਸਵਰੀਨ ਕੌਰ ਵਾਲੀਆ-ਢਿੱਲੋ ਦੀ ਲੋਹੜੀ ਮਨਾ ਕੇ ਨਵੀਂ ਪਿਰਤ ਪਾਈ

ਧੀਆਂ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ…

ਫਰੀਮਾਂਟ : ਸਮਾਜ ਲਈ ਹਮੇਸ਼ਾ ਕੁਝ ਵੱਖਰਾ ਤੇ ਵਧੀਆ ਕਰਨ ਦੀ ਚਾਹਵਾਨ ਜੋੜੀ ਅਟਾਰਨੀ ਹਰਜੋਤ ਕੌਰ (ਗਿਨੀ ਵਾਲੀਆ) ਅਤੇ ਹਰਪ੍ਰੀਤ ਢਿਲੋ ਵੱਲੋ ਪਿਛਲੇ ਦਿਨੀ ਫਰੀਮਾਂਟ ਦੇ ”ਸਕੂਨ” ਰੈਸਟੋਰੈਂਟ ਵਿਚ ਆਪਣੀ ਪਿਆਰੀ ਧੀ ਸਵਰੀਨ ਕੌਰ ਵਾਲੀਆ-ਢਿੱਲੋ ਦੀ ਪਹਿਲੀ ਲੋਹੜੀ ਬੜੀ ਹੀ ਸ਼ਾਨੋ ਸੌਕਤ ਅਤੇ ਧੂਮ ਧਾਮ ਨਾਲ ਮਨਾਈ ਗਈ। ਪੰਜਾਬ ਨਿਊਜ ਨਾਲ ਗੱਲਬਾਤ ਕਰਦਿਆਂ ਜੋੜੀ ਨੇ ਖੁਸ਼ੀ ਦਾ ਇਜਹਾਰ ਕਰਦਿਆ ਕਿਹਾ ਕਿ ਜਿਸ ਦਿਨ ਹੀ ਸਵਰੀਨ ਇਸ ਦੁਨੀਆਂ ਵਿਚ ਆਈ ਸੀ ਤਾਂ ਅਸੀ ਉਸ ਦਿਨ ਹੀ ਮਨ ਬਣਾ ਲਿਆ ਸੀ ਕਿ ਸਾਡੀ ਧੀ ਰਾਣੀ ਦੀ ਲੋਹੜੀ ਬੜੀ ਧੂਮਧਾਮ ਨਾਲ ਮਨਾਈ ਜਾਵੇਗੀ ਤਾਂ ਕਿ ਸਮਾਜ ਦੇ ਨਾਮ ਇੱਕ ਵਧੀਆ ਸੰਦੇਸ਼ ਜਾਵੇ ਕਿ ਧੀਆਂ ਕਿਸੇ ਨਾਲੋ ਘੱਟ ਨਹੀ ।

ਇਸ ਤਰਾਂ ਕਰਨ ਨਾਲ ਜਿਥੇ ਇੱਕ ਨਵੀ ਪਿਰਤ ਪਵੇਗੀ ਉਥੇ ਸਮਾਜ ਲਈ ਇੱਕ ਚੰਗਾ ਸੁਨੇਹਾ ਵੀ ਜਾਵੇਗਾ। ਇਸ ਉਪਰੰਤ ਪੰਜਾਬ ਨਿਊਜ ਨਾਲ ਗੱਲਬਾਤ ਕਰਦਿਆ ਸਵਰੀਨ ਦੇ ਦਾਦਾ ਜੀ ਸ:ਜਸਪਾਲ ਸਿੰਘ ਢਿੱਲੋ ਅਤੇ ਨਾਨਾ ਜੀ ਸ੍ਰ ਤਰਲੋਚਨ ਸਿੰਘ ਵਾਲੀਆ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਕਿ ਉਹਨਾਂ ਦੇ ਪਰਿਵਾਰਾਂ ਵਿਚ ਸਵਰੀਨ ਕੌਰ ਵਰਗੀ ਚੰਨ ਤੋ ਵੀ ਸੋਹਣੀ ਧੀ ਰਾਣੀ ਨੇ ਜਨਮ ਲਿਆ ਹੈ। ਸਮਾਗਮ ਦੋਰਾਨ ਸੇਟਜ ਦੀ ਸੇਵਾ ਬੀਬੀ ਆਸ਼ਾ ਸ਼ਰਮਾ ਤੇ ਸਵਰੀਨ ਦੀ ਮਾਸੀਜੀ ਮਿੰਨੀ ਵਾਲੀਆ ਨੇ ਬਾਖੂਬੀ ਸਹਿਤ ਨਿਭਾਈ । ਬੇ ਏਰੀਏ ਦੀ ਪ੍ਰਸਿਧ ਗਾਇਕ ਜੋੜੀ ਸ਼ਰੂਤੀ ਅਤੇ ਕਿਸ਼ੋਰ ਜੂਨੀਅਰ ਨੇ ਵੀ ਆਪਣੀ ਕਲਾ ਦੇ ਜੋਹਰ ਦਿਖਾਏ। ਇਸ ਸਮਾਗਮ ਦੌਰਾਨ ਦਾਦੀ ਮਾਂ ਪਰਮਿੰਦਰ ਕੌਰ ਢਿੱਲੋ ਅਤੇ ਨਾਨੀ ਮਾਂ ਮਨਜੀਤ ਕੌਰ ਵਾਲੀਆ ਨੇ ਹੋਰ ਪਰਿਵਾਰਕ ਮੈਬਰਾਂ ਸਮੇਤ ਗਿੱਧਾ ਪਾ ਕੇ ਧੀ ਦੇ ਜਨਮ ਦੀ ਖੁਸ਼ੀ ਮਨਾਈ। ਇਸ ਲੋਹੜੀ ਦੇ ਸਮਾਗਮ ਵਿਚ ਬੇ ਏਰੀਏ ਦੀਆਂ 300 ਤੋ ਵੱਧ ਸ਼ਖਸ਼ੀਅਤਾ ਨੇ ਸ਼ਿਰਕਤ ਕੀਤੀ ਤੇ ਪਰਿਵਾਰ ਨੂੰ ਵਧਾਈਆ ਦਿੱਤੀਆਂ।

Comments

comments

Share This Post

RedditYahooBloggerMyspace