ਨਵੀਂ ਕਿਸਾਨ ਜਾਗਰੂਕਤਾ ਐਪ

ਸੁਰਜੀਤ ਸਿੰਘ, ਹਰਜਿੰਦਰ ਸਿੰਘ
9463828000

ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ ‘ਤੇ ਨਿਰਭਰ ਮਨੁੱਖ ઠਨੇ ਪੂਰੀ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ, ਬਜ਼ੁਰਗ ਗੱਲ ਕਿ ਹਰ ਉਮਰ ਦੇ ਬੰਦੇ ਨੂੰ ਮੋਬਾਇਲ ਨੇ ਆਪਣੇ ਵੱਸ ‘ਚ ਕੀਤਾ ਹੋਇਆ ਹੈ। ਇਸ ਗਿਆਨ ਦੀ ਵਿਸ਼ਾਲ ਦੁਨੀਆ ਨਾਲ ਜੁੜੇ ਤਜਰਬੇਕਾਰ ਤਕਨੀਕੀ ਮਾਹਿਰਾਂ ਨੇ ਹੋਰ ਜਾਣਕਾਰੀਆਂ ਦੇ ਇਲਾਵਾ ਹੁਣ ਦੇਸ਼ ਦੇ ਅੰਨ ਦਾਤੇ ਕਿਸਾਨ ਬਾਰੇ ਇੱਕ ਖ਼ਾਸ ਪਲੇਟਫ਼ਾਰਮ ਤਿਆਰ ਕੀਤਾ ਹੈ। ਜੋ ਕਿਸਾਨੀ ਜ਼ਿੰਦਗੀ ਦੇ ਕੰਮਾਂ-ਕਾਰਾਂ ਨੂੰ ਸੁਖਾਲਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ਤੇ ਹਰੇਕ ਸਮੱਸਿਆ ਦੇ ਹੱਲ ਘਰੇ ਬੈਠਿਆਂ ਮਿਲ ਸਕਣਗੇ। ਜਿਸ ਨਾਲ ਉਸਨੂੰ ਫ਼ਾਇਦਾ ਵੀ ਹੋਵੇਗਾ ਤੇ ਗਿਆਨ ਵੀ ਵਧੇਗਾ। ਇਹ ਸਭ ਕਿਵੇਂ ਹੋਵੇਗਾ ਇਸ ਬਾਰੇ ਸਬੰਧਤ ਐਪ ਨੂੰ ਐਨਡਰਾਇਡ ਫ਼ੋਨ ઠਜ਼ਰੀਏ ਡਾਊਨ ਲੋਡ ਕਰਕੇ ਸਮਝਣ ਦੀ ਲੋੜ ਹੈ।ઠ ਫਰਵਰੀ ઠਮਹੀਨੇ ਦੇ ਪਹਿਲੇ ਹਫ਼ਤੇ ਲਾਂਚ ਕੀਤੀ ਜਾ ਰਹੀ ਵਿਲੱਖਣ ਸੋਚ ਵਾਲੀ ਐਪ ‘ਪਸ਼ੂ ਬੋਲੀ’ ਸਿਰਫ਼ ਪਸ਼ੂ-ਪਾਲਕਾਂ ਤੱਕ ਹੀ ਸੀਮਤ ਨਹੀਂ ਹੋਵੇਗੀ ਬਲਕਿ ਕਿਰਸਾਨੀ ਕਿੱਤੇ ਨਾਲ ਜੁੜੇ ਉਸ ਹਰੇਕ ਵਿਅਕਤੀ ਲਈ ਲਾਹੇਵਦ ਸਿੱਧ ਹੋਵੇਗੀ ਜੋ ਆਪਣੇ ਵਪਾਰ ਅਤੇ ਜੀਵਨ ਸ਼ੈਲੀ ਨੂੰ ਉੱਚਾ ਚੁੱਕ ਕੇ ਆਪਣਾ ਭਵਿੱਖ ਉੱਜਵਲ ਬਣਾਉਣਾ ਚਾਹੁੰਦਾ ਹੈ। ਇਹ ਐਪ ਜਿੱਥੇ ਕਿਸਾਨੀ ਕਿੱਤੇ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ, ਨਵੀਂ ਤਕਨੀਕ ਦੀ ਜਾਣਕਾਰੀ, ਉੱਨਤ ਕਿਸਮ ਦੇ ਬੀਜ, ਖੇਤੀ ਦਵਾਈਆਂ, ਖਾਦਾਂ ਸਬੰਧੀ ਮੁਕੰਮਲ ਜਾਣਕਾਰੀ ਮਾਹਿਰਾਂ ਵੱਲੋਂ ਮੁਹੱਈਆ ਕਰਵਾਏਗੀ ਉੱਥੇ ਖੇਤੀ ਕਰਨ ਦੀ ਨਵੀਂ ਤਕਨੀਕ, ਘੱਟ ਜ਼ਮੀਨ ਵਿੱਚੋਂ ਵਧੇਰੇ ਪੈਦਾਵਰ ਲੈਣ ਦੀ ਵਿਧੀ ਬਾਰੇ ਵੀ ਜਾਣੂ ਕਰਵਾਏਗੀ। ਇਸ ਤੋਂ ਇਲਾਵਾ ਪਸ਼ੂ ਪਾਲਣ ਸਬੰਧੀ, ਵੇਚ-ਖਰੀਦ, ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਸਬੰਧੀ ਮਾਹਿਰ ਵੈਟਰਨਰੀ ਡਾਕਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਵਾਏਗੀ। ਇਹ ਸਭ ਕਿਵੇਂ ਹੋਵੇਗਾ ਇਸ ਬਾਰੇ ‘ਐਪ’ ਦੁਆਰਾਂ ਹੀ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਹਿੰਦੀ, ਪੰਜਾਬੀ ਤੋਂ ਇਲਾਵਾ ਦੇਸ਼ ਦੀਆਂ ਬਾਕੀ ਭਾਸ਼ਾਵਾਂ ਵਿੱਚ ਵੀ ઠਹੋਵੇਗੀ।ઠ ਇਸ ਐਪ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਨੁਮਾਇੰਦੇ ਨੇ ਵਿਸਥਾਰ ਪੂਰਵਕ ਦੱਸਿਆ ਕਿ 40 ਬੰਦਿਆਂ ਦੀ ਇੱਕ ਵੱਡੀ ਟੀਮ ਨੇ ਪਿਛਲੇ ਚਾਰ ਸਾਲਾਂ ਤੋਂ ਦੇਸ਼ ਦੇ ਵੱਖ ਵੱਖ ਖੇਤੀ ਸੈਕਟਰਾਂ ਵਿੱਚ ਕਿਸਾਨੀ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਖੋਜ ਪੜਤਾਲ ਕਰਨ ਮਗਰੋਂ ਇੱਕ ਪਲੇਟਫ਼ਾਰਮ ਦੇ ਰੂਪ ਵਿੱਚ ਇਹ ਐਪ ਤਿਆਰ ਕੀਤੀ ਹੈ। ਵੱਖ ਵੱਖ ਦੇਸ਼ਾਂ ਦੇ ਸਰਵੇਖਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆ ਦੇ ਬਹੁਤੇ ਦੇਸ਼ ਖੇਤੀ ਧੰਦੇ ਨਾਲ ਜੁੜੇ ਹੋਏ ਹਨ। ਅਮੇਰਿਕਾ ਕੈਨੇਡਾ ਵਰਗੇ ਉੱਨਤ ਦੇਸ਼ਾਂ ਦੇ 80 ਪ੍ਰਤੀਸ਼ਤ ਕਾਰੋਬਾਰੀ ਖੇਤੀ ਉਦਯੋਗ ਨਾਲ ਜੁੜ ਕੇ ਸਫਲ ਮੰਡੀਕਰਨ ਕਰ ਰਹੇ ਹਨ। ਇਹ ਵੀ ਸਚਾਈ ਹੈ ਕਿ ਭਾਰਤ ਦਾ ਬਹੁਤਾ ਯੂਥ ਖ਼ਾਸਕਰ ਪੰਜਾਬ ਹਰਿਆਣਾ ਗੁਜਰਾਤ ਵਿਦੇਸ਼ਾਂ ਵਿੱਚ ਗੋਰਿਆਂ ਕੋਲ ਖੇਤੀ ਕਰਦਾ ਹੈ। ਇਹ ਉਹੀ ਕਿਸਾਨ ਹੈ ਜੋ ਪੰਜਾਬ ਵਿੱਚ ਖੇਤੀ ਕਰਨ ‘ਚ ਅਸਫਲ ਰਿਹਾ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਡੇ ਦੇਸ਼ ਦੇ ਕਿਸਾਨਾਂ ਕੋਲ ਜਾਗਰੂਕਤਾ ਦੀ ਘਾਟ ਹੈ ਜਦਕਿ ਗੋਰੇ ਕਿਸਾਨ ਇਸ ਵਿੱਚ ਨਿਪੁੰਨ ਹਨ, ਉਨ੍ਹਾਂ ਨੂੰ ਤਕਨੀਕੀ ਸੂਝ ਹੈ ਜਦਕਿ ਸਾਡੇ ਜ਼ਿਆਦਾਤਰ ਕਿਸਾਨਾਂ ਕੋਲ ਸਿਰਫ਼ ਰੀਸ ਹੈ, ਭੇਡ ਚਾਲ ਹੈ ਜਿਸ ਦੇ ਮਗਰ ਲੱਗ ਕੇ ਉਹ ਕਰਜ਼ਾ ਚੁੱਕ ਕੇ ਖੇਤੀ ਮਸ਼ੀਨਰੀ,ਕਾਰਾਂ ਕੋਠੀਆਂ ਆਦਿ ਲੈਂਦਾ ਹੈ, ਮਹਿੰਗੇ ਵਿਆਹਾਂ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਕਰਜ਼ਈ ਹੋ ਜਾਂਦਾ ਹੈ ਤੇ ઠਖੁਦਕੁਸ਼ੀਆਂ ਦੇ ਰਾਹ ਪੈ ਜਾਦਾ ਹੈ। ਇਸ ਐਪ ਦੀ ਵਰਤੋਂ ਨਾਲ ਦੇਸ਼ ਦੇ ਹਰੇਕ ਛੋਟੇ-ਵੱਡੇ ਕਿਸਾਨ ਨੂੰ ਫ਼ਾਇਦਾ ਹੋਵੇਗਾ। ਉਦਾਹਰਨ ਦੇ ਤੌਰ ‘ਤੇ ਇੱਕ ਕਿਸਾਨ ਕੋਲ ਕਿੰਨੀ ਜ਼ਮੀਨ ਹੈ, ਉਸਨੇ ਕਿਹੜੀ ਖੇਤੀ ਕਰਨੀ ਹੈ, ਕਿਹੜਾ ਰੇਹ-ਸਪਰੇਅ ਵਰਤਣਾ ਹੈ, ਕਿੰਨੀ ਪੈਦਾਵਰ ਹੋਵੇਗੀ, ਕਿਹੜੀ ਮੰਡੀ ਵਿੱਚ ਵਧੇਰੇ ਮੁਨਾਫ਼ਾ ਹੋਵੇਗਾ। ਇਹ ਸਭ ਕੁਝ ਬਾਰੇ ਇਹ ਐਪ ਦੱਸ ਸਕੇਗੀ। ਇਹ ਇੱਕ ਸਚਾਈ ਹੈ ਕਿ ਇੱਕ ਪਿੰਡ ਦਾ ਸਰਵੇ ਕੀਤਾ ਗਿਆ ਜਿਸ ਵਿੱਚ ਇਹ ਗੱਲ ਸਪਸ਼ਟ ਹੋਈ ਕਿ ਪੰਜ ਏਕੜ ਵਾਲੇ ਕਿਸਾਨ ਕੋਲ ਵੀ ਟਰੈਕਟਰ, ਰੀਪਰ, ਕੰਬਾਇਨ ਆਦਿ ਮਹਿੰਗੀ ਖੇਤੀ ਮਸ਼ੀਨਰੀ ਹੈ ਤੇ ਵੀਹ ਏਕੜ ਵਾਲੇ ਕੋਲ ਵੀ..ਜੋ ਕਿ ਗ਼ਲਤ ਹੈ। ਇਹ ਐਪ ਰਾਹੀਂ ਪਿੰਡ ਦੇ ਹਰੇਕ ਛੋਟੇ ਵੱਡੇ ਕਿਸਾਨ ਨੂੰ ਇੱਕ ਸਾਂਝੀ ਸੰਸਥਾ ਨਾਲ ਜੋੜਿਆ ਜਾਵੇਗਾ ਜਿੱਥੋਂ ਉਹ ਸਸਤੇ ਭਾਅ ਦੇ ਕਿਰਾਏ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਸਕਣਗੇ॥ ਇਸ ਤਰ੍ਹਾਂ ਮੱਧਵਰਗੀ ਕਿਸਾਨਾਂ ਦੇ ਖ਼ਰਚੇ ਘਟਣਗੇ ਤੇ ਆਮਦਨ ਵਧੇਗੀ।ઠ ਪਸ਼ੂ-ਧਨ ਦੇ ਖੇਤਰ ਵਿੱਚ ਵੀ ਇਹ ਐਪ ਬਹੁਤ ਫ਼ਾਇਦੇਮੰਦ ਰਹੇਗੀ। ਹਰੇਕ ਕਿਸਾਨ ਦੇ ਘਰ ਲਵੇਰਾ ਹੁੰਦਾ ਹੈ। ਕਿਸਾਨ ਇਸ ਐਪ ਰਾਹੀਂ ਜਾਣ ਸਕੇਗਾ ਕਿ ਕਿਹੜਾ ਪਸ਼ੂ ਕਿਹੜੇ ਵੇਲੇ ਨਵੇਂ ਦੁੱਧ ਹੋਣਾ ਹੈ ਤੇ ਅੱਗੇ ਕਿਹੜੀ ਨਸਲ ਦਾ ਕੱਟਰੂ-ਵੱਛਾ ਲੈਣਾ ਹੈ। ਉਸਦੀਆਂ ਬਿਮਾਰੀਆਂ ਅਤੇ ਮੁਕੰਮਲ ਡਾਕਟਰੀ ਦਾ ਸਮਾਧਾਨ ਇਸ ਐਪ ਰਾਹੀਂ ਤਜਰਬੇਕਾਰ ਮਾਹਿਰ ਡਾਕਟਰਾਂ ਦੀ ਟੀਮ ਨਾਲ ਹੱਲ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਆਪਣੇ ਪਸ਼ੂ ਦੀ ਖਰੀਦ-ਵੇਚ ਕਰਨੀ ਚਾਹੇ ਤਾਂ ਵੀ ਇਸ ਐਪ ਦੀ ਮਦਦ ਲੈ ਸਕਦਾ ਹੈ,ਕਿਸਾਨ ਲਈ ਉਪਜਾਊ ਮਿੱਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਮਿੱਟੀ ਦੀ ਗੁਣਵਣਾ, ਲੋੜੀਦੇ ਤੱਤਾਂ ਦੀ ਪੂਰਤੀ, ਖਾਦਾਂ ਆਦਿ ਦਾ ਪੂਰਨ ਵੇਰਵਾ ਵੀ ਇਸ ਐਪ ਰਾਹੀਂ ਮਿਲ ਸਕੇਗਾ। ਇਹ ਵੀ ਜਾਣਕਾਰੀ ਮਿਲੇਗੀ ਕਿ ਕਿਹੜੀ ਫ਼ਸਲ ਦੀ ਪੈਦਾਵਰ ਉਨ੍ਹਾਂ ਨੂੰ ਵਧੇਰੇ ਮੁਨਾਫ਼ਾ ਦੇ ਸਕਦੀ ਹੈ।
ਸਾਡੇ ਦੇਸ਼ ਦਾ ਕਿਸਾਨ ਬਹੁਤ ਮਿਹਨਤੀ ઠਹੈ, ਨਿਡਰ ਹੈ ਪਰ ਅਫ਼ਸੋਸ ਕਿ ਜਾਗਰੂਕਤਾ ਦੀ ਘਾਟ ਹੈ। ਇਹ ਐਪ ਉਸਦੀ ਸਫਲ ਜ਼ਿੰਦਗੀ ਲਈ ਰਾਹ ਦੁਸੇਰਾ ਬਣੇਗੀ। ਇਹ ਐਪ ਗਿਆਨ ਦੇ ਨਾਲ ਨਾਲ ਮਨੋਰੰਜਨ ਜਗਤ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਏਗੀ ਜੋ ਵੱਖ ਵੱਖ ਸੂਬਿਆਂ ਦੀ ਬੋਲੀ ਅਧਾਰਤ ਗੀਤ ਸੰਗੀਤ ਦੀ ਜਾਣਕਾਰੀ ਅਤੇ ਮਨੋਰੰਜਨ ਨਾਲ ਜੋੜੇਗੀ। ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਦੇਸ਼ ਦਾ ਹਰ ਛੋਟਾ ਵੱਡਾ ਕਿਸਾਨ ਇਸ ਐਪ ਨਾਲ ਆਪਣੇ ਆਪ ਨੂੰ ਜੋੜ ਕੇ ਦੇਸ਼ ਨੂੰ ਉੱਨਤੀ ਦੇ ਰਾਹਾਂ ਵੱਲ ਤੋਰਨ ਵਿੱਚ ਯਤਨਸ਼ੀਲ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਐਪ ਦੇ ਗੁਣਾਂ ਨੂੰ ਵੇਖਦਿਆਂ ਹੋਏ ਪੰਜਾਬ ਦੇ ਨਾਮੀ ਗਾਇਕ , ਫ਼ਿਲਮੀ ਕਲਾਕਾਰ ਇਸਦੇ ਪ੍ਰਚਾਰ ਲਈ ਅੱਗੇ ਆ ਰਹੇ ਹਨ। ਆਉ, ਅੱਜ ਦੇ ਤਕਨੀਕੀ ਗਿਆਨ ਦੀ ਪੂਰਤੀ ਲਈ ਇਸ ਗਿਆਨ ਭਰਪੂਰ ਐਪ ਪਸ਼ੂ ਬੋਲੀ ਨਾਲ ਜੁੜ ਕੇ ਆਪਣੇ ਗਿਆਨ ਭੰਡਾਰ ਵਿੱਚ ਵਾਧਾ ਕਰੀਏ ਤੇ ਆਪਣੇ ਜੀਵਨ ਨੂੰ ਖ਼ੁਸ਼ਹਾਲ ਬਣਾਈਏ

Comments

comments

Share This Post

RedditYahooBloggerMyspace