ਪਾਕਿਸਤਾਨ ’ਚ ਸਕੂਲ ਨੂੰ ਸਿੱਖ ਵਿਰਾਸਤੀ ਅਜਾਇਬਘਰ ਦਾ ਦਰਜਾ

ਲਾਹੌਰ, 13 ਫਰਵਰੀ
ਪਾਕਿਸਤਾਨ ਮਾਡਲ ਹਾਈ ਸਕੂਲ ਰੇਲ ਬਜ਼ਾਰ ਫ਼ੈਸਲਾਬਾਦ (ਲਾਇਲਪੁਰ, ਗੁਰਦੁਆਰਾ ਸਿੰਘ ਸਭਾ) ਨੂੰ ਸਿੱਖ ਵਿਰਾਸਤੀ ਅਜਾਇਬਘਰ ਦਾ ਦਰਜਾ ਦੇ ਦਿੱਤਾ ਗਿਆ ਹੈ। ਵਿਰਸੇ ਦੀ ਸਾਂਭ ਸੰਭਾਲ ਲਈ ਸਰਗਰਮ ਬਾਬਰ ਜਲੰਧਰੀ ਨੇ ਦੱਸਿਆ ਕਿ 1911 ਵਿਚ ਇਥੇ ਆਲੀਸ਼ਾਨ ਗੁਰਦੁਆਰਾ ਸਿੰਘ ਸਭਾ ਦੀ ਉਸਾਰੀ ਕਰਵਾਈ ਗਈ ਸੀ ਪਰ ਸੰਗਤ ਨਾ ਹੋਣ ਕਰ ਕੇ 1947 ਤੋਂ ਬਾਅਦ ਉਸ ਨੂੰ ਸਕੂਲ ਬਣਾ ਦਿੱਤਾ ਗਿਆ। ਹੁਣ ਸਥਾਨਕ ਸਰਕਾਰ ਦੀ ਕੋਸ਼ਿਸ਼ ਨਾਲ ਇਸ ਨੂੰ ਅਜਾਇਬਘਰ ਬਣਾ ਦਿੱਤਾ ਗਿਆ ਹੈ। ਇਥੇ ਸਿੱਖੀ ਵਿਰਾਸਤ ਨਾਲ ਸਬੰਧਤ ਕਾਫ਼ੀ ਸਮੱਗਰੀ ਤੇ ਯਾਦਗਾਰਾਂ ਸਾਂਭੀਆਂ ਹੋਈਆਂ ਹਨ।

Comments

comments

Share This Post

RedditYahooBloggerMyspace