ਸਿਰ ਦਰਦ ਚ ਨਾ ਖਾਓ ਪੇਨਕਿਲਰ, ਫਾਲੋ ਕਰੋ ਇਹ ਟਿਪਸ

 

ਸਿਰ ਦਰਦ ਹੋਣਾ ਇਕ ਆਮ ਸਮੱਸਿਆ ਹੈ, ਜਿਸ ਦਾ ਕਾਰਨ ਸਿਹਤ ਦੀ ਗੜਬੜੀ, ਕੰਮ ਦਾ ਤਣਾਅ ਵੀ ਹੋ ਸਕਦਾ ਹੈ। ਬਹੁਤੇ ਲੋਕ ਇਸ ਤੋਂ ਪਿੱਛਾ ਛੁਡਵਾਉਣ ਲਈ ਪੇਨਕਿਲਰ ਖਾਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਪੇਨਕਿਲਰ ਤੁਰੰਤ ਆਰਾਮ ਤਾਂ ਦਿਵਾ ਦਿੰਦੀ ਹੈ ਪਰ ਇਸ ਦੇ ਬਹੁਤ ਸਾਰੇ ਸਾਈਡ ਇਫੈਕਟ ਵੀ ਹੁੰਦੇ ਹਨ ਜੋ ਸਰੀਰ ਦੇ ਅੰਗਾਂ ‘ਤੇ ਬੁਰਾ ਅਸਰ ਛੱਡਦੇ ਹਨ। ਜੇਕਰ ਤੁਸੀਂ ਇਸ ਦੀ ਜਗ੍ਹਾ ਕੁਝ ਘਰੇਲੂ ਟਿਪਸ ਫਾਲੋ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਅਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ।

ਤੇਲ ਨਾਲ ਕਰੋ ਮਸਾਜ 
ਜੇਕਰ ਸਿਰ ਦਿਰਦ ਦੀ ਪਰੇਸ਼ਾਨੀ ਹੁੰਦੀ ਰਹਿੰਦੀ ਹੈ ਤਾਂ ਅਜਿਹੇ ‘ਚ ਯੁਕੇਲਿਪਟਸ ਤੇਲ ਨਾਲ ਸਿਰ ਦੀ ਮਸਾਜ ਕਰੋ। ਜੇਕਰ ਵਾਲਾਂ ਦੀਆਂ ਜੜਾਂ ‘ਚ ਤੇਲ ਦੀ ਮਸਾਜ ਕੀਤੀ ਜਾਵੇ ਤਾਂ ਦਿਮਾਗ ਰਿਲੈਕਸ ਰਹਿੰਦਾ ਹੈ। ਨਾਰੀਅਲ ਅਤੇ ਬਾਦਾਮ ਦੇ ਤੇਲ ਨਾਲ ਸਿਰ ‘ਤੇ ਮਾਲਿਸ਼ ਕਰਨ ਨਾਲ ਵੀ ਫਾਇਦਾ ਮਿਲਦਾ ਹੈ।

ਦੁੱਧ ਤੋਂ ਪਾਓ ਰਾਹਤ 
ਜੇਕਰ ਤੁਸੀਂ ਵਾਰ-ਵਾਰ ਸਿਰ ਦਰਦ ਹੋਣ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਰੋਜ਼ਾਨਾ ਇਕ ਗਿਲਾਸ ਗਾਂ ਦਾ ਦੁੱਧ ਪੀਣ ਨਾਲ ਕਾਫੀ ਫਾਇਦਾ ਮਿਲੇਗਾ। ਲੌਂਗ ‘ਚ ਥੋੜ੍ਹਾ ਨਮਕ ਮਿਲਾ ਕੇ ਚੂਰਨ ਬਣਾ ਲਵੋ। ਜਦੋਂ ਵੀ ਸਿਰ ਦਰਦ ਹੋਵੇ, ਇਸ ਚੂਰਨ ‘ਚ ਕੱਚਾ ਦੁੱਧ ਮਿਲਾ ਕੇ ਪੈਸਟ ਬਣਾ ਕੇ ਸਿਰ ‘ਤੇ ਲਗਾਓ। ਸਿਰ ਦਰਦ ‘ਚ ਤੁਰੰਤ ਆਰਾਮ ਮਿਲੇਗਾ।

ਪਾਣੀ ਪੀਓ 
ਹਲਕਾ ਸਿਰਦਰਦ ਹੋਣ ‘ਤੇ 1 ਗਿਲਾਸ ਗਰਮ ਪਾਣੀ ‘ਚ ਅੱਧੇ ਨਿੰਬੂ ਦਾ ਰਸ ਪੀਓ। ਇਸ ਨੂੰ ਪੀਣ ਨਾਲ ਸਿਰ ਦਰਦ ਦੂਰ ਹੋ ਜਾਵੇਗਾ।

ਧਨੀਆ ਅਤੇ ਖੰਡ ਦਾ ਘੋਲ 
ਜ਼ੁਕਾਮ ਦੇ ਕਾਰਨ ਛਿੱਕਾਂ ਮਾਰ ਕੇ ਕਾਫੀ ਬੁਰਾ ਹਾਲ ਹੋ ਜਾਂਦਾ ਹੈ ਅਤੇ ਸਿਰ ਦਰਦ ਹੋਣ ਲੱਗਦਾ ਹੈ। ਅਜਿਹੇ ‘ਚ ਸਿਰਦਰਦ ‘ਚ  ਧਨੀਆ ਪਾਊਡਰ ਅਤੇ ਖੰਡ ਦਾ ਘੋਲ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ।

ਕੌਫੀ ਪੀਓ
ਕੌਫੀ ‘ਚ ਮੌਜੂਦ ਕੈਫੀਨ ਦਰਦ ਨੂੰ ਘੱਟ ਕਰਦਾ ਹੈ। ਇਹ ਦਰਦ ਲਈ ਪੇਨਕਿਲਰ ਦਵਾਈ ਵਾਂਗ ਹੀ ਕੰਮ ਕਰਦੀ ਹੈ। ਇਸ ਦਾ ਇਸਤੇਮਾਲ ਮਾਈਗ੍ਰੇਨ ਅਤੇ ਸਿਰ ਦਰਦ ਦੇ ਰੋਗੀਆਂ ਲਈ ਫਾਇਦੇਮੰਦ ਹੈ।

ਅਦਰਕ ਦੀ ਚਾਹ 
ਅਦਰਕ ਦੀ ਚਾਹ ਵਧੀਆ ਕੁਦਰਤੀ ਪੇਨਕਿਲਰ ਹੈ। ਅਦਰਕ ‘ਚ ਐਂਟੀ-ਇੰਫਲੇਮੈਟਰੀ ਤੱਤ ਹੁੰਦੇ ਹਨ ਜੋ ਕਿਸੇ ਤਰ੍ਹਾਂ ਦਰਦ ‘ਤੇ ਆਸਾਨੀ ਨਾਲ ਕਾਬੂ ਪਾ ਲੈਂਦੇ ਹਨ। ਯਾਨੀ ਤੁਹਾਨੂੰ ਸਿਰ ਦਰਦ, ਤਣਾਅ, ਮਾਈਗ੍ਰੇਨ ਦੀ ਸਮੱਸਿਆ ਹੋਵੇ ਤਾਂ ਉਸ ਨੂੰ ਦੂਰ ਕਰਨ ਲਈ ਅਦਰਕ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।

Comments

comments

Share This Post

RedditYahooBloggerMyspace