ਲੰਬੇ ਸਮੇਂ ਤਕ ਕੰਮ ਕਰਨ ਨਾਲ ਡਿਪ੍ਰੈਸ਼ਨ ਦਾ ਖ਼ਤਰਾ

ਲੰਬੇ ਸਮੇਂ ਤਕ ਕੰਮ ਕਰਨ ਵਾਲੀਆਂ ਔਰਤਾਂ ਚੌਕਸ ਹੋ ਜਾਣ। ਇਕ ਨਵੇਂ ਅਧਿਐਨ ‘ਚ ਪਾਇਆ ਗਿਆ ਹੈ ਕਿ ਹਫ਼ਤੇ ਵਿਚ 55 ਘੰਟੇ ਤੋਂ ਜ਼ਿਆਦਾ ਕੰਮ ਕਰਨ ਨਾਲ ਡਿਪ੍ਰੈਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਕੰਮਕਾਜੀ ਔਰਤ ਦੀ ਤੁਲਨਾ ‘ਚ ਮਰਦਾਂ ‘ਚ ਮਨੋਰੋਗ ਦਾ ਜ਼ਿਆਦਾ ਖ਼ਤਰਾ ਨਹੀਂ ਪਾਇਆ ਗਿਆ ਹੈ। ਬਰਤਾਨੀਆ ਦੀ ਕਵੀਨ ਮੈਰੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾਵਾਂ ਮੁਤਾਬਕ ਇਹ ਸਿੱਟਾ ਕਰੀਬ 20 ਹਜ਼ਾਰ ਬਾਲਿਗਾਂ ‘ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ ‘ਤੇ ਕੱਢਿਆ ਗਿਆ ਹੈ। ਸਟੈਂਡਰਡ ਦੇ ਤਹਿਤ ਹਫ਼ਤੇ ਵਿਚ 35 ਤੋਂ 40 ਘੰਟੇ ਕੰਮ ਕਰਨ ਵਾਲੀਆਂ ਔਰਤ ਦੇ ਮੁਕਾਬਲੇ ਜ਼ਿਆਦਾ ਘੰਟੇ ਕਰਨ ਵਾਲੀਆਂ ਔਰਤਾਂ ਵਿਚ ਡਿਪ੍ਰੈਸ਼ਨ ਦਾ ਲੱਛਣ 7.3 ਫ਼ੀਸਦੀ ਜ਼ਿਆਦਾ ਪਾਇਆ ਗਿਆ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਫ਼ਤੇ ਦੀ ਅਖੀਰ ‘ਚ ਕੰਮ ਦੇ ਸਬੰਧ ‘ਚ ਔਰਤਾਂ ਅਤੇ ਮਰਦਾਂ ‘ਚ ਡਿਪ੍ਰੈਸ਼ਨ ਦੇ ਉੱਚ ਖ਼ਤਰੇ ਤੋਂ ਪਾਇਆ ਗਿਆ ਹੈ। ਹਫ਼ਤੇ ਦੇ ਅਖੀਰ ‘ਚ ਮਰਦਾਂ ‘ਚ ਡਿਪ੍ਰੈਸ਼ਨ ਦਾ ਲੱਛਣ 4.6 ਫ਼ੀਸਦੀ ਵਧਿਆ ਪਾਇਆ ਗਿਆ ਹੈ।

Comments

comments

Share This Post

RedditYahooBloggerMyspace