ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ-(4)

ਪਿਛਲੀ ਕਿਸ਼ਤ ਪੜ੍ਹਣ ਲਈ ਇੱਥੇ ਕਲਿੱਕ ਕਰੋ
ਸ਼ੁਰੂ ਤੋਂ ਪਹਿਲੀ ਕਿਸ਼ਤ ਪੜ੍ਹਣ ਲਈ ਇੱਥੇ ਕਲਿੱਕ ਕਰੋ

ਇਹ ਸਫ਼ਰਨਾਮਾ ਮੁਸਲਮਾਨ ਮੁਸ਼ਤਾਕ ਹੁਸੈਨ, ਜੋ ਖੰਡੇ ਦੀ ਪਾਹੁਲ ਲੈ ਕੇ ਸਈਦ ਪ੍ਰਿਥੀਪਾਲ ਸਿੰਘ ਬਣਿਆ ਸੀ, ਦੀ ਖੋਜ ‘ਤੇ ਆਧਾਰਿਤ ਹੈ। ਉਨਾਂ ਦਾ ਜਨਮ ਸਥਾਨ ਮੀਰਪੁਰ, ਕਸ਼ਮੀਰ ਸੀ। ਕਾਨਪੁਰ ਵਿਚ ਦਿੱਤੇ ਉਨਾਂ ਦੇ ਭਾਸ਼ਣਾਂ ਨੂੰ ਸ. ਮਹਿੰਦਰ ਸਿੰਘ ਨੇ ਉਰਦੂ ਵਿਚ ਕਲਮਬੰਦ ਕੀਤਾ ਸੀ। ਇਹ ਉਸੇ ਹੱਥ ਲਿਖਤ ਦਾ ਪੰਜਾਬੀ ਅਨੁਵਾਦ ਹੈ। ਇਹ ਲਿਖਤ ਪਾਠਕਾਂ ਦੀ ਜਾਣਕਾਰੀ ਲਈ ਹੈ ਪੰਜਾਬ ਨਿਊਜ਼ ਦਾ ਇਸਦੇ ਤੱਥਾਂ ਨਾਲ ਸਹਿਮਤ ਹੋਣਾ ਜ਼ਰੁਰੀ ਨਹੀਂ

ਪੇਸ਼ਕਸ਼ : ਜਸਵੀਰ ਸਿੰਘ ਸਰਨਾ

ਅਰਬ ਵਿਚ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਬਾਬਾ ਨਾਨਕ ਜੀ ਮਦੀਨਾ ਸ਼ਹਿਰ ਪੁੱਜੇ। ਹਜ਼ਰਤ ਮੁਹੰਮਦ ਸਾਹਿਬ ਨੇ ਇਸ ਸ਼ਹਿਰ ਵਿਚ ਰਹਿੰਦੇ ਹੋਏ ਆਪਣਾ ਆਖ਼ਰੀ ਸਾਹ ਲਿਆ ਸੀ। ਹਜ਼ਰਤ ਮੁਹੰਮਦ ਸਾਹਿਬ ਨਾਲ ਸਬੰਧਤ ਹੋਣ ਕਾਰਨ ਇਸਲਾਮ ਧਰਮ ਵਿਚ ਇਸ ਅਸਥਾਨ ਪ੍ਰਤੀ ਵੱਡੀ ਆਸਥਾ ਹੈ।

ਮਦੀਨਾ ਸ਼ਹਿਰ ਦੀ ਜ਼ਿਆਰਤ
ਮਦੀਨਾ ਵਿਖੇ ਪਹੁੰਚਣ ਉਪਰਤ ਗੁਰੂ ਨਾਨਕ ਜੀ ਨੇ ਇਥੇ ਮੁਹੰਮਦ ਸਾਹਿਬ ਦੇ ਮਜ਼ਾਰ ਦੇ ਚਬੂਤਰੇ ‘ਤੇ ਬਹਿ ਕੇ ਅਰਬੀ ਵਿਚ ਫ਼ਰਮਾਇਆ, ‘ਨੌਂ ਕੁੰਡ ਸੱਤ ਦੀਪ ਚੌਦਾਂ ਤਬਕ ਤਿੰਨ ਗੁਣਾਂ ਵਾਲੇ ਹਨ। ਹਿੰਦੂ ਮਜ਼ਹਬ (ਚਾਰ ਵੇਦ) ਇਨਾਂ ਸਾਰਿਆਂ ਨੇ ਦੀਵ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਹੈ। ਖ਼ੁਦਾ ਵਾਹਿਦ (ਇਕ) ਹੈ, ਜੋ ਲਾ-ਸ਼ਰੀਕ, ਲਾਸਾਨੀ ਹੈ।’

ਜਦੋਂ ਲੋਕਾਂ ਨੇ ਕੀਰਤਨ ਦੀ ਆਵਾਜ਼ ਸੁਣੀ, ਉਹ ਵੀ ਮੁਹੰਮਦ ਸਾਹਿਬ ਦੇ ਮਜ਼ਾਰ ‘ਤੇ ਪੁੱਜੇ ਤਾਂ ਉਨਾਂ ਦਾ ਖ਼ੂਨ ਗੁੱਸੇ ਨਾਲ ਖੌਲਣ ਲੱਗ ਪਿਆ। ਉਹ ਪੱਥਰ, ਲਾਠੀਆਂ, ਛੁਰੀਆਂ ਲੈ ਕੇ ਗੁਰੂ ਸਾਹਿਬ ਨੂੰ ਮਾਰਨ ਲਈ ਦੌੜੇ। ਜਿਵੇਂ ਹੀ ਮਾਰਨ ਲਈ ਹੱਥ ਉੱਪਰ ਕੀਤੇ ਤਾਂ ਉਨਾਂ ਦੇ ਹੱਥ ਉੱਥੇ ਹੀ ਖੜੇ ਰਹਿ ਗਏ। ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਦੇ ਖ਼ਾਨਦਾਨ ਵਿਚੋਂ ਖ਼ਲੀਫ਼ਾ ਕਹਿਣ ਵਾਲਿਆਂ ਨੇ ਸੁਣਿਆ ਤਾਂ ਉਹ ਵੀ ਭਾਰੀ ਕਰਾਮਾਤ ਸੁਣ ਕੇ ਡਰੇ ਹੋਏ ਆਪਣੇ ਸਾਥੀ ਕਾਜ਼ੀਆਂ, ਮੁਲਾਣਿਆਂ ਦੇ ਨਾਲ ਆਏ ਅਤੇ ਕੰਨਾਂ ਵਿਚ ਉਂਗਲੀਆਂ ਲੈ ਲਈਆਂ ਤਾਂ ਕਿ ਕੀਰਤਨ ਦੀ ਆਵਾਜ਼ ਕੰਨਾਂ ਵਿਚ ਨਾ ਪੁੱਜੇ। ਹੁਣ ਉਨਾਂ ਦੀਆਂ ਉਂਗਲਾਂ ਹੀ ਕੰਨਾਂ ਵਿਚ ਚਿਪਕ ਗਈਆਂ ਸਨ। ਇਸਲਾਮ ਦੇ ਚਾਰਾਂ ਫ਼ਿਰਕਿਆਂ ਦੇ ਚਾਰ ਇਮਾਮ : ਜ਼ਾਫ਼ਰ ਸਾਹਿਬ, ਇਮਾਮ ਸ਼ਾਫ਼ੀ, ਕਮਾਲ ਦੀਨ ਅਤੇ ਜਮਾਲ ਦੀਨ ਵੀ ਇਹ ਤਾਕਤ ਵੇਖ ਕੇ ਹੈਰਾਨ ਰਹਿ ਗਏ। ਇਮਾਮ ਜ਼ਾਫ਼ਰ ਨੇ ਗੁਰੂ ਜੀ ਦੇ ਕੋਲ ਬਹਿ ਕੇ ਪਿਆਰ ਨਾਲ ਕੀਰਤਨ ਸੁਣਿਆ। ਕੀਰਤਨ ਸਮਾਪਤ ਹੋਣ ਤੋਂ ਬਾਅਦ ਉਸ ਨੇ ਬੜੇ ਸਲੀਕੇ ਅਤੇ ਖਲੂਸ ਨਾਲ ਬੇਨੰਤੀ ਕੀਤੀ ਕਿ ਇਨਾਂ ਲੋਕਾਂ ਨੇ ਭਾਰੀ ਗੁਸਤਾਖ਼ੀ ਕੀਤੀ ਹੈ। ਇਨਾਂ ‘ਤੇ ਨਜ਼ਰੇ-ਇਨਾਇਤ ਕਰ ਕੇ ਬੰਦ-ਖਲਾਸੀ ਫ਼ਰਮਾਉ। ਰਹਿਮ ਦਿਲ ਗੁਰੂ ਜੀ ਨੇ ਮਾਫ਼ੀ ਬਖ਼ਸ਼ੀ ਤੇ ਸਾਰੇ ਆਮ ਹਾਲਤ ਵਿਚ ਹੋ ਗਏ। ਉਸ ਸਮੇਂ ਬਾਦਸ਼ਾਹ ਸਮੇਤ ਸਾਰਿਆਂ ਨੇ ਸਜਦਾ ਕੀਤਾ ਅਤੇ ਆਪ (ਬਾਬਾ ਨਾਨਕ ਜੀ) ਨੂੰ ਮਦੀਨੇ ਵਿਚ ਆਖ਼ਰੀ ਨਬਾ ਤਸਲੀਮ ਕੀਤਾ ਤਾਂ ਆਪ ਦੀ ਪੈਗ਼ੰਬਰਾਂ ਵਾਂਗ ਪੂਜਾ ਹੋਣ ਲੱਗੀ। ਇਥੇ ਆਪ ਨੇ 27 ਦਿਨ ਇਨਸਾਨੀ ਅਸੂਲਾਂ ਅਤੇ ਫ਼ਰਜ਼ਾਂ ਦਾ ਪ੍ਰਚਾਰ ਕੀਤਾ। ਇਥੋਂ ਰੁਖ਼ਸਤ ਹੋਣ ਸਮੇਂ ਸਾਰੇ ਇਮਾਮਾਂ, ਖਲੀਫ਼ਿਆਂ ਅਤੇ ਪੀਰਾਂ ਆਦਿ ਨੇ ਕੋਈ ਨਿਸ਼ਾਨੀ ਦੇਣ ਲਈ ਅਰਜ਼ ਕੀਤੀ ਤਾਂ ਬਾਬਾ ਜੀ ਨੇ ਉਨਾਂ ਨੂੰ ਆਪਣੇ ਪੈਰਾਂ ਦੀ ਇਕ ਖੜਾਂਵ ਦਿੱਤੀ, ਜਿਸ ਦੇ ਦਰਸ਼ਨ ਅੱਜ ਵੀ ਕਰਵਾਏ ਜਾਂਦੇ ਹਨ ਅਤੇ ਉਸ ਦੀ ਦਾਸਤਾਨ ਦੱਸੀ ਜਾਂਦੀ ਹੈ। ਸਈਦ ਪ੍ਰਿਥੀਪਾਲ ਸਿੰਘ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਉਨਾਂ ਨੇ ਉਸ ਖੜਾਂਵ ਦੇ ਦਰਸ਼ਨ-ਦੀਦਾਰ ਕੀਤੇ ਹਨ।

ਕੂਫ਼ਾ ਸ਼ਹਿਰ ਨੂੰ ਇਲਾਹੀ ਗਿਆਨ
ੲਸ ਤੋਂ ਬਾਅਦ ਬਾਬਾ ਨਾਨਕ ਜੀ ਕੂਫ਼ਾ ਸ਼ਹਿਰ ਪਹੁੰਚੇ। ਇਹ ਸ਼ਹਿਰ ਫ਼ਰਾਤ ਨਦੀ ਦੇ ਨਜ਼ਦੀਕ ਇਕ ਪੁਰਾਣਾ ਅਤੇ ਆਲੀਸ਼ਾਨ ਸ਼ਹਿਰ ਹੈ। ਇਹ ਸ਼ਹਿਰ ਹਜ਼ਰਤ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਵਿਚੋਂ ਇਮਾਮ ਮਾਯਵਿਆ ਦੀ ਰਿਹਾਇਸ਼-ਗਾਹ ਹੈ। ਇਥੇ ਹੀ ਤਾਜ਼ੀਆਂ ਨੇ ਹਜ਼ਰ ਅਲੀ ਦੇ ਬੇਟੇ ਹੁਸੈਨ ਨੂੰ ਪਰਿਵਾਰ ਸਮੇਤ ਸ਼ਹੀਦ ਕੀਤਾ ਸੀ। ਉਸ ਦਾ ਨਾਂ ‘ਕਰਬਲਾ’ ਕਰ ਕੇ ਵੀ ਮਸ਼ਹੂਰ ਹੈ, ਜੋ ਸ਼ਹਿਰ ਦੇ ਬਾਹਰ ਮੁਹੰਮਦੀ ਕੋਨੇ ਵਿਚ ਹੈ। ਇਸ ਦੇ ਨਾਲ ਹੀ ਕਬਰਸਤਾਨ ਵਿਚ ‘ਨਾਨਕ ਵਲੀ ਹਿੰਦ’ ਦਾ ਸ਼ਾਨਦਾਰ ਮੰਦਰ ਹੈ। ਤਾਜਦੀਨ ਅਨੁਸਾਰ ਇਥੇ ਬਾਬਾ ਜੀ ਨੇ 3 ਮਹੀਨੇ 27 ਦਿਨ ਇਲਾਹੀ ਬਾਣੀ ਦਾ ਪ੍ਰਚਾਰ ਕੀਤਾ। ਇਸ ਮੰਦਰ ਦਾ ਇੰਤਜ਼ਾਮ ਇਮਾਮ ਮਾਯਵਿਆ ਦੀ ਵੰਸ਼ ਕੋਲ ਹੈ। ਇਥੋਂ ਦੇ ਲੋਕ ਬੜੇ ਪਿਆਰ ਵਾਲੇ ਸਨ। ਬੜੇ ਪਿਆਰ ਨਾਲ ਕੀਰਤਨ ਸੁਣਦੇ ਅਤੇ ਬਾਬਾ ਜੀ ਨੂੰ ਪਿਆਰ ਨਾਲ ਸਵਾਲ ਪੁੱਛ ਕੇ ਆਪਣੇ ਦਿਲਾਂ ਦੇ ਸ਼ੰਕੇ ਦੂਰ ਕਰਦੇ।

ਉਸ ਸੰਗਤ ਵਿਚ ਇਕ ਔਰਤ, ਜੋ ਬੜੀ ਨੇਕ ਅਤੇ ਖ਼ੁਦਾ ਪ੍ਰਸਤ ਸੀ, ਵੀ ਆਉਂਦੀ ਸੀ ਅਤੇ ਇਕ ਨੁੱਕਰ ਵਿਚ ਬੈਠ ਕੇ ਅਰਬੀ ਜ਼ੁਬਾਨ ਵਿਚ ਹੋ ਰਹੇ ਕੀਰਤਨ ਨੂੰ ਬੜੇ ਪਿਆਰ ਨਾਲ ਸੁਣਦੀ। ਤਾਜ਼ਦੀਨ ਨੇ ਆਪਣੀ ਕਿਤਾਬ ‘ਸਿਹਾਯਤੋ ਬਾਬਾ ਨਾਨਕ ਫ਼ਕੀਰ’ ਵਿਚ ਉਸ ਦਾ ਨਾਂ ‘ਸਲੀਮਾ’ ਲਿਖਿਆ ਹੈ। ਉਸ ਦਾ ਖਾਵੰਦ ਊਠਾਂ ਦਾ ਸੌਦਾਗਰ ਸੀ। ਉਸ ਦਾ ਨਾਂ ਗ਼ੁਲਾਮ ਯਹੀਆ ਖ਼ਾਨ ਸੀ। ਸ਼ਾਮ ਦਾ ਸਮਾਂ ਸੀ। ਸਲੀਮਾ ਨੂੰ ਕੀਰਤਨ ਦੀ ਮਸਤੀ ਵਿਚ ਸਮਾਧੀ ਲੱਗੀ ਹੋਈ ਸੀ। ਤਾਜਦੀਨ ਜੀ ਨੂੰ ਬਾਬਾ ਜੀ ਨੇ ਸਲੀਮਾ ਨੂੰ ਖ਼ਬਰਦਾਰ ਕਰਨ ਲਈ ਆਖਿਆ। ਉਹ ਲਿਖਦੇ ਹਨ ਕਿ ਮੈਂ ਹੈਰਾਨ ਹੋਇਆ ਕਿ ਪਹਿਲਾਂ ਤਾਂ ਬਾਬਾ ਜੀ ਨੇ ਕਦੀ ਇੰਜ ਕਰਨ ਨੂੰ ਨਹੀਂ ਆਖਿਆ। ਉਹ ਆਪ ਹੀ ਸ਼ਾਮ ਨੂੰ ਘਰ ਚਲੀ ਜਾਂਦੀ ਸੀ। ਹੁਕਮ ਪਾ ਕੇ ਮੈਂ ਉਸ ਦੇ ਲਾਗੇ ਜਾ ਕੇ ਆਵਾਜ਼ ਮਾਰੀ ਤਾਂ ਉਹ ਹੁਸ਼ਿਆਰ ਹੋਈ। ਅੱਖਾਂ ਖੁੱਲੀਆਂ ਤਾਂ ਬਾਬਾ ਜੀ ਨੇ ਕਿਹਾ, ‘ਬੇਟਾ! ਜਲਦੀ ਘਰ ਜਾਉ।’

ਉਸ ਨੇ ਗੁਰੂ ਜੀ ਦੇ ਪੈਰਾਂ ‘ਤੇ ਮੱਥਾ ਟੇਕਿਆ ਤੇ ਇਕ ਦਮ ਅੰਦਰ ਰੌਸ਼ਨੀ ਹੋ ਗਈ ਅਤੇ ਅੰਤਰਯਾਫ਼ਤਾ (ਹਰ ਇਕ ਦੇ ਅੰਦਰ ਦੀ ਬਾਤ ਦਾ ਪਤਾ ਲੱਗ ਜਾਣਾ) ਹੋ ਗਈ। ਦਸ ਕਦਮ ਚੱਲਣ ਤੋਂ ਬਾਅਦ ਵਾਪਸ ਆ ਕੇ ਕਹਿਣ ਲੱਗੀ, ਮੇਰੇ ਪਤੀ ਆਪਣੇ ਤਜਾਰਤੀ ਦੌਰੇ ਤੋਂ ਬਾਅਦ ਵਾਪਸ ਆ ਗਏ ਹਨ। ਕੱਲ ਉਨਾਂ ਨੂੰ ਵੀ ਨਾਲ ਲੈ ਕੇ ਆਵਾਂਗਾ। ਬਾਬਾ ਜੀ ਨੇ ਕਿਹਾ, ‘ਬੇਟਾ, ਇਸ ਇਲਾਹੀ ਜਲਾਲ ਨੂੰ ਪ੍ਰਗਟ ਨਹੀਂ ਕੀਤਾ ਜਾਂਦਾ। ਆਪਣੇ ਅੰਦਰ ਹੀ ਜਰਨਾ ਹੈ।’ ਉਹ ਬਾਬਾ ਜੀ ਨੂੰ ਸਜਦਾ ਕਰ ਕੇ ਵਾਪਸ ਘਰ ਆਈ। ਅੱਗੇ ਉਸ ਦਾ ਪਤੀ ਅੱਗ-ਬਗੂਲਾ ਹੋ ਕੇ ਬੈਠਾ ਸੀ ਕਿਉਂਕਿ ਉਸ ਦੇ ਘਰ ਆਉਣ ‘ਤੇ ਸਲੀਮਾ ਘਰ ਨਹੀਂ ਸੀ ਅਤੇ ਉਸਨੂੰ ਕਈ ਲੋਕਾਂ ਨੇ ਇਕੱਠੇ ਹੋ ਕੇ ਦੱਸਿਆ ਸੀ ਕਿ ਤੇਰੀ ਔਰਤ ਸਾਰੇ ਸ਼ਰੀਏ ਅਹਿਕਾਮ ਨਮਾਜ਼, ਕਲਮਾ ਆਦਿ ਛੱਡ ਕੇ ਕਬਰਸਤਾਨ ਵਿਚ ਬੈਠ ਕੇ ਇਕ ਹਿੰਦੀ ਫ਼ਕੀਰ, ਜੋ ਕਾਫ਼ਰ ਲਗਦਾ ਹੈ, ਦੇ ਕੋਲ ਦਿਨ ਰਾਤ ਬੈਠੀ ਰਹਿੰਦੀ ਹੈ ਬੇਪਰਦਾ ਹੋ ਕੇ। ਪਤੀ ਦੇ ਘਰ ਆਉਣ ‘ਤੇ ਸਲੀਮਾ ਉਸ ਨੂੰ ਬੜੇ ਪਿਆਰ ਨਾਲ ਮਿਲੀ ਪਰ ਉਸ ਨੇ ਉਸ ਨੂੰ ਬੜੀ ਕਹਿਰੀ ਨਜ਼ਰ ਨਾਲ ਵੇਖਿਆ। ਸਲੀਮਾ ਬੜੇ ਪਿਆਰ ਨਾਲ ਖਾਣਾ ਬਣਾ ਕੇ ਲਿਆਈ ਅਤੇ ਉਸ ਨੂੰ ਖਾਣ ਲਈ ਕਿਹਾ ਤਾਂ ਅੱਗੋਂ ਉਸ ਨੇ ਕਿਹਾ ਕਿ ਤੂੰ ਮੇਰੀ ਇੱਜ਼ਤ ਨੂੰ ਮਿਟੀ ਵਿਚ ਮਿਲਾ ਦਿੱਤਾ ਹੈ। ਸਲੀਮਾ ਨੇ ਕਿਹਾ ਕਿ ਮੇਰੀ ਗਹਿਰੀ ਬੰਦਗੀ ਅਤੇ ਖ਼ੁਦਾਈ ਭਰੋਸੇ ਦੀ ਵਜਾ ਕਾਰਨ ਆਪ ਸਹੀ ਸਲਾਮਤ ਘਰ ਪਹੁਚ ਗਏ ਹੋ, ਨਹੀਂ ਤਾਂ ਆਪ ਨੂੰ ਮਿਸਰ ਦੀ ਅਦਾਲਤ ਦੇ ਫ਼ੈਸਲੇ ਅਨੁਸਾਰ ਕਤਲ ਦੇ ਬਦਲੇ ਕਤਲ ਹੋ ਜਾਣਾ ਸੀ। ਉਹ ਬੋਲਿਆ, ‘ਸਲੀਮਾ, ਮੈਂ ਤਾਂ ਇਸ ਬਾਤ ਦਾ ਕਿਸੇ ਕੋਲ ਜ਼ਿਕਰ ਨਹੀਂ ਕੀਤਾ ਤਾਂ ਤੈਨੂੰ ਕਿਵੇਂ ਪਤਾ ਚੱਲਿਆ?’ ਸਲੀਮਾ ਫਿਰ ਬੋਲੀ, ‘ਆਪ ਮਿਸਰ ਤੋਂ ਆ ਕੇ ਹੌਲੀ ਜਿਹੀ ਜ਼ਮੀਨ ਵਿਚ ਦੱਬੀਆਂ ਪੰਜ ਸੌ ਮੋਹਰਾਂ, ਜੋ ਆਪ ਨੂੰ ਭਤੀਜੇ ਮਜੀਦ ਨੇ ਅਮਾਨਤ ਦਿੱਤੀ ਸੀ, ਕੱਢ ਕੇ ਉਸ ਨੂੰ ਦੇ ਗਏ ਸੋ।’ ਉਹ ਹੋਰ ਹੈਰਾਨ ਹੋ ਕੇ ਬੋਲਿਆ, ‘ਮੈਂ ਇਸ ਦਾ ਵੀ ਕਿਸੇ ਨਾਲ ਜ਼ਿਕਰ ਨਹੀਂ ਕੀਤਾ। ਸਲੀਮਾ, ਸੱਚ ਦਸ ਤੈਨੂੰ ਇਹ ਸਾਰਾ ਕਿਵੇਂ ਪਤਾ ਚੱਲਿਆ?’ ਸਲੀਮਾ ਬੋਲੀ, ‘ਪਹਿਲੇ ਆਪ ਇਹ ਦੱਸੋ ਕਿ ਮਿਸਰ ਦੀ ਅਦਾਲਤ ਵਿਚ ਕਿਉਂ ਜਾਣਾ ਪਿਆ?’ ਉਹ ਆਖਣ ਲੱਗਾ, ‘ਮੈਂ ਮਿਸਰ ਸ਼ਹਿਰ ਦੇ ਬਾਹਰ ਸਵੇਰ ਦੀ ਨਮਾਜ ਪੜਨ ਲਈ ਆਪਣੇ ਲਸ਼ਕਰ ਨੂੰ ਲੈ ਕੇ ਜਾ ਰਿਹਾ ਸਾਂ ਤਾਂ ਮੇਰੇ ਬਾਗੜੀਏ ਨਾਂ ਦੇ ਊਠ ਨੇ ਇਕ ਸੇਬ ਦੇ ਬਾਗ਼ ਵਿਚ ਇਕ ਟਹਿਣੀ ਤੋੜ ਕੇ ਖਾ ਲਈ। ਬਾਗ਼ ਦੇ ਬੁੱਢੇ ਮਾਲਕ ਨੇ ਬਾਗ਼ ‘ਚੋਂ ਨਿਕਲ ਕੇ ਊਠ ਦੇ ਸਿਰ ‘ਤੇ ਇਕ ਬਹੁਤ ਵੱਡਾ ਪੱਥਰ ਮਾਰਿਆ ਤਾਂ ਊਠ ਮਰ ਗਿਆ। ਇਹ ਊਠ 50 ਊਠਾਂ ਦਾ ਪਿਤਾ ਹੋਣ ਕਰਕੇ ਮੈਨੂੰ ਬਹੁਤ ਪਿਆਰਾ ਸੀ ਅਤੇ ਮੈਂ ਉਹੀ ਪੱਥਰ ਚੁੱਕ ਕੇ ਬੁੱਢੇ ਦੇ ਸਿਰ ‘ਤੇ ਮਾਰਿਆ ਤਾਂ ਉਹ ਵੀ ਮਰ ਗਿਆ। ਮੈਂ ਆਪਣੇ ਕਾਫ਼ਲੇ ਨੂੰ ਲੈ ਕੇ ਭੱਜ ਰਿਹਾ ਸਾਂ ਕਿ ਪਿੱਛੇ ਤੋਂ ਬੁੱਢੇ ਦੇ ਪੋਤਿਆਂ ਨੇ ਮੈਨੂੰ ਫੜ ਕੇ ਮਿਸਰ ਦੀ ਅਦਾਲਤ ਵਿਚ ਪੇਸ਼ ਕੀਤਾ ਅਤੇ ਕਤਲ ਦੇ ਬਦਲੇ ਕਤਲ ਦਾ ਹੁਕਮ ਹੋਇਆ। ਹਾਕਮ ਨੇ ਦੋਵਾਂ ਪਾਸਿਆਂ ਦੀ ਬਾਤ ਸੁਣ ਕੇ ਮੈਨੂੰ ਕਿਹਾ ਕਿ ਅਗਰ ਤੇਰੇ ਊਠ ਨੂੰ ਬਾਗ਼ ਦੇ ਮਾਲਕ ਨੇ ਮਾਰਿਆ ਸੀ ਤਾਂ ਤੂੰ ਉਸ ਦੀ ਕੀਮਤ ਵਸੀਲ ਕਰਨ ਦਾ ਦਾਅਵਾ ਕਰਦਾ ਤਾਂ ਤੈਨੂੰ ਊਠ ਕੀ ਕੀਮਤ ਦਿੱਤੀ ਜਾ ਸਕਦੀ ਸੀ। ਹੁਣ ਤੈਨੂੰ ਕਤਲ ਦੇ ਬਦਲੇ ਕਤਲ ਹੋਣਾ ਪਵੇਗਾ। ਇਹ ਮਿਸਰ ਦਾ ਕਾਨੂੰਨ ਹੈ। ਉਸ ਨੇ ਹਾਕਮ ਕੋਲ ਅਰਜ਼ ਕੀਤਾ ਕਿ ਮੇਰੇ ਕੋਲ ਯਤੀਮਾਂ ਦੀਆਂ 500 ਮੋਹਰਾਂ ਹਨ, ਜਿਸ ਦਾ ਮੇਰੇ ਤੋਂ ਇਲਾਵਾ ਕਿਸੇ ਨੂੰ ਪਤਾ ਨਹੀਂ, ਜੇਕਰ ਮੈਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਇਹ ਅਮਾਨਤ ਦੇ ਕੇ ਵਾਪਸ ਆ ਜਾਵਾਂਗਾ।’

ਹਾਕਮ ਨੇ ਕਿਹਾ, ‘ਕੋਈ ਜ਼ਮਾਨਤ ਦੇ ਕੇ ਜਾ ਸਕਦੇ ਹੋ। ਸਲੀਮਾ! ਅਦਾਲਤ ਖਚਾਖਚ ਭਰੀ ਹੋਈ ਸੀ। ਆਖ਼ਰ ਇਕ ਨੁੱਕਰ ਵਿਚ ਬੈਠੇ ਇਕ ਚਿੱਟੇ ਕੱਪੜਿਆਂ ਵਾਲੇ ਅਤੇ ਚਮਕਦੇ ਚਿਹਰੇ ਵਾਲੇ ਡੂੰਘੀ ਨਜ਼ਰ ਨਾਲ ਵੇਖ ਰਹੇ ਸਨ, ਜਿਵੇਂ ਕਹਿ ਰਹੇ ਹੋਣ ਕਿ ਮੈਂ ਜ਼ਮਾਨਤ ਦੇਣ ਨੂੰ ਤਿਆਰ ਹਾਂ। ਇਹੋ ਹੋਇਆ ਕਿ ਮੇਰੇ ਕੋਲ ਆਣ ਨਾਲ ਉਨਾਂ ਨੇ ਆਖਿਆ, ਮੈਂ ਜ਼ਮਾਨਤ ਦੇਣ ਲਈ ਤਿਆਰ ਹਾਂ। ਹਾਕਮ ਦੇ ਪੁੱਛਣ ‘ਤੇ ਉਨਾਂ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਇਹ ਨਿਸ਼ਚਿਤ ਸਮੇਂ ‘ਤੇ ਹਾਜ਼ਰ ਨਾ ਹੋਇਆ ਤਾਂ ਮੈਂ ਇਸ ਦੇ ਬਦਲੇ ਵਿਚ ਕਤਲ ਹੋਣ ਲਈ ਤਿਆਰ ਹਾਂ। ਇਸ ‘ਤੇ ਮੈਨੂੰ ਤਿੰਨ ਦਿਨਾਂ ਦੀ ਮੁਹਲਤ (ਵਕਫ਼ਾ ਜਾਂ ਢਿੱਲ) ਮਿਲੀ। ਸਲੀਮਾ! ਜੇਕਰ ਉਹ ਨੇਕ ਆਦਮੀ ਮੇਰੀ ਜ਼ਮਾਨਤ ਨਾ ਦੇਂਦਾ ਤਾਂ ਨਾ ਮੈਂ ਯਤੀਮਾਂ ਦੀ ਰੱਖੀ ਅਮਾਨਤ ਵਾਪਸ ਕਰ ਸਕਦਾ ਅਤੇ ਨਾ ਮੈਂ ਤੇਰੇ ਕੋਲ ਘਰ ਵਾਪਸ ਆ ਸਕਦਾ। ਜੇਕਰ ਮੋਹਰਾਂ ਕੱਢਦੇ ਸਮੇਂ ਤੈਨੂੰ ਮਿਲਦਾ ਤਾਂ ਤੂੰ ਮੈਨੂੰ ਵਾਪਸ ਨਹੀਂ ਜਾਣ ਦੇਣਾ ਸੀ ਅਤੇ ਬਦਲੇ ਵਿਚ ਮੇਰੇ ਉਸ ਨੇਕ ਜ਼ਮਾਨਤੀ ਨੂੰ ਕਤਲ ਹੋਣਾ ਪੈਂਦਾ, ਜੋ ਮੈਂ ਹਰਗਿਜ਼ ਨਹੀਂ ਚਾਹੁੰਦਾ ਸਾਂ। ਸਲੀਮਾ! ਮੈਂ ਮਜੀਦ ਨੂੰ ਮੋਹਰਾਂ ਦੇ ਕੇ ਬੜੀ ਤੇਜ਼ੀ ਨਾਲ ਊਠ ਨੂੰ ਦੌੜਾ ਕੇ ਜਦੋਂ ਅਦਾਲਤ ਵਿਚ ਪੁੱਜਾ ਤਾਂ ਨਿਸ਼ਚਿਤ ਸਮੇਂ ਤੋਂ ਇਕ ਘੜੀ ਸਮਾਂ ਉੱਪਰ ਹੋ ਗਿਆ ਸੀ ਅਤੇ ਮੁੱਦਈਆਂ (ਦਾਅਵਾ ਕਰਨ ਵਾਲੇ) ਨੇ ਹਾਕਮ ਨੂੰ ਕਹਿ ਦਿੱਤਾ ਸੀ ਕਿ ਉਹ ਕਦੀ ਵਾਪਸ ਨਹੀਂ ਆਵੇਗਾ। ਇਸ ਲਈ ਜ਼ਮਾਨਤੀ ਨੂੰ ਕਤਲ ਦੀ ਸਜ਼ਾ ਸੁਣਾਈ ਜਾਵੇ। ਜ਼ਮਾਨਤੀ ਨੇ ਛਾਤੀ ਠੋਕ ਕੇ ਆਖਿਆ ਕਿ ਹਾਂ, ਇਨਾਂ ਮੁੱਦਈਆਂ ਨੂੰ ਇਨਸਾਫ਼ ਦੇਂਦੇ ਹੋਏ ਮੈਨੂੰ ਕਤਲ ਦੀ ਸਜ਼ਾ ਸੁਣਾਈ ਜਾਵੇ, ਮੈਂ ਕਤਲ ਹੋਣ ਲਈ ਤਿਆਰ ਹਾਂ। ਇੰਨੇ ਚਿਰ ਨੂੰ ਮੈਂ ਅਦਾਲਤ ਵਿਚ ਪਹੁੰਚ ਕੇ ਹਾਕਮ ਨੂੰ ਜਾ ਕੇ ‘ਇਸਲਾਮ ਵਾਲੇਕੁਮ’ ਬੁਲਾਈ। ਮੈਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ। ਮੈਂ ਹਾਕਮ ਨੂੰ ਕਿਹਾ ਕਿ ਇਨਾਂ ਮੁੱਦਈਆਂ ਨੂੰ ਇਨਸਾਫ਼ ਦੇਂਦੇ ਹੋਏ ਮੈਨੂੰ ਕਤਲ ਦੀ ਸਜ਼ਾ ਸੁਣਾਈ ਜਾਵੇ। ਇਹ ਸੁਣ ਕੇ ਹਾਕਮ ਕੁਝ ਦੇਰ ਚੁੱਪ ਰਹੇ, ਫਿਰ ਸੋਚ ਵਿਚਾਰ ਤੋਂ ਬਅਦ ਫ਼ੈਸਲਾ ਸੁਣਾਇਆ ਕਿ ਤੇਰੀ ਨੇਕਨੀਤੀ ਅਤੇ ਤੇਰੇ ਜ਼ਮਾਨਤੀ ਦੀ ਨੇਕੀ ਦੀ ਵਜਾ ਨਾਲ ਅਦਾਲਤ ਤੈਨੂੰ ਬਰੀ ਕਰਦੀ ਹੈ। ਸਲੀਮਾ! ਮੈਂ ਅਦਾਲਤ ਤੋਂ ਬਾਹਰ ਆ ਕੇ ਨੇਕ ਆਦਮੀ ਦਾ ਧੰਨਵਾਦ ਕਰਨ ਲਈ ਇਧਰ ਉੱਧਰ ਦੇਖਿਆ ਪਰ ਉਹ ਨਹੀਂ ਮਿਲਿਆ।’ ਸਲੀਮਾ ਨੇ ਕਿਹਾ ਕਿ ‘ਤੁਸੀਂ ਉਸ ਜ਼ਮਾਨਤੀ ਦੇ ਚਿਹਰੇ ਤੋਂ ਵਾਕਫ਼ ਹੋਵੋਗੇ?’ ‘ਕਿਉਂ ਨਹੀਂ, ਚੰਗੀ ਤਰਾਂ ਨਾਲ ਪਛਾਣ ਹੈ, ਜਿਸ ਨੇ ਮੇਰੀ ਜਾਨ ਬਚਾਈ ਹੈ।’

ਸਲੀਮਾ ਨੇ ਆਖਿਆ, ‘ਆਪ ਨੇ ਖਾਣਾ ਖਾ ਲਿਆ ਹੈ, ਮੈਂ ਥੋੜੀ ਦੇਰ ਵਿਚ ਆ ਜਾਵਾਂਗੀ।’ ਉਸ ਨੇ ਪੁੱਛਿਆ, ‘ਕਿੱਥੇ ਜਾਣਾ ਹੈ?’ ਤਾਂ ਉਸ ਨੇ ਜਵਾਬ ਦਿੱਤਾ, ‘ਅੱਲਾ ਲੋਕਾਂ ਦੇ ਦੀਦਾਰ ਲਈ।’ ਉਸ ਨੇ ਆਖਿਆ, ‘ਮੈਂ ਸੁਣਿਆ ਹੈ ਕਿ ਉਹ ਹਿੰਦੀ ਹੈ?’ ‘ਹਾਂ, ਉਹ ਹਿੰਦੀ ਹੈ ਅਤੇ ਮੈਂ ਚਾਹੰਦੀ ਹਾਂ ਕਿ ਆਪ ਵੀ ਮੇਰੇ ਨਾਲ ਚੱਲੋ ਅਤੇ ਉਹਨਾਂ ਦੇ ਦੀਦਾਰ ਕਰੋ।’ ਉਸ ਨੇ ਜ਼ੋਰ ਨਾਲ ਕਿਹਾ ਕਿ ‘ਕਾਫ਼ਰਾਂ ਦੇ ਦੀਦਾਰ ਕਰਾਂ! ਐਸਾ ਕਦੀ ਨਹੀਂ ਹੋ ਸਕਦਾ। ਮੇਰਾ ਭਰੋਸਾ ਖ਼ੁਦਾ ਅਤੇ ਉਸ ਦੇ ਨਬੀ ਪਾਕਿ ‘ਤੇ ਹੈ।’ ਸਲੀਮਾ ਨੇ ਕਿਹਾ, ‘ਆਪਦੀ ਜੇਬ ਵਿਚ ਕੋਈ ਜ਼ਹਿਰੀਲੀ ਚੀਜ਼ ਦਿਸ ਰਹੀ ਹੈ। ਖ਼ਬਰਦਾਰ! ਜੇਬ ਵਿਚ ਹੱਥ ਨਾ ਪਾਉਣਾ।’ ਸਲੀਮਾ ਨੂੰ ਬੁਰਾ ਭਲਾ ਆਖਦੇ ਹੋਏ ਉਸ ਨੇ ਜੇਬ ਵਿਚ ਹੱਥ ਪਾਇਆ ਤਾਂ ਬਿੱਛੂ ਨੇ ਉਸ ਨੂੰ ਕੱਟ ਲਿਆ ਅਤੇ ਉਹ ਸ਼ੋਰ ਮਚਾਉਣ ਲੱਗ ਪਿਆ। ਸਲੀਮਾ ਨੇ ਉਸ ਦੀ ਉਂਗਲੀ ਨੂੰ ਮੂੰਹ ਵਿਚ ਪਾ ਕੇ ਸਾਰਾ ਜ਼ਹਿਰ ਚੂਸ ਲਿਆ ਤਾਂ ਉਹ ਬਿਲਕੁਲ ਠੀਕ ਹੋ ਗਿਆ। ਕਹਿਣ ਲੱਗਾ, ‘ਤੂੰ ਤਾਂ ਮੰਤਰ ਜਾਣ ਗਈ ਹੈਂ।’ ਸਲੀਮਾ ਨੇ ਆਖਿਆ, ‘ਮੈਂ ਕੋਈ ਜੰਤਰ-ਮੰਤਰ ਨਹੀਂ ਜਾਣਦੀ। ਇਹ ਸਾਰੀ ਉਨਾਂ ਅੱਲਾ ਲੋਕਾਂ ਦੀ ਬਖ਼ਸ਼ਿਸ਼ ਹੈ, ਜਿਨਾਂ ਕੋਲ ਜਾਣ ਲਈ ਮੈਨੂੰ ਰੋਕ ਰਹੇ ਹੋ।’ ਉਸ ਨੇ ਕਿਹਾ, ‘ਅਜਿਹੇ ਹਨ ਤਾਂ ਮੈਨੂੰ ਵੀ ਨਾਲ ਲੈ ਚੱਲੋ।’ ਜਦੋਂ ਬਾਬਾ ਜੀ ਕੋਲ ਪਹੁੰਚੇ ਤਾਂ ਪਹਿਲਾਂ ਹੀ ਉਸ ਨੇ ਸਾਹਮਣੇ ਦੇਖਿਆ ਤਾਂ ਇਕ ਦਮ ਬੋਲ ਉੱਠਿਆ, ‘ਸਲੀਮਾ! ਇਹ ਤਾਂ ਉਹੀ ਹਨ, ਸੱਚਮੁੱਚ ਉਹੀ, ਜਿਨਾਂ ਨੇ ਮੇਰੀ ਜ਼ਮਾਨਤ ਦੇ ਕੇ ਮੇਰੀ ਜਾਨ ਬਚਾਈ ਸੀ’ ਤੇ ਉਹ ਦੌੜ ਕੇ ਬਾਬਾ ਨਾਨਕ ਜੀ ਦੇ ਪੈਰਾਂ ‘ਤੇ ਜਾ ਡਿੱਗਾ।

ਗੁਰੂ ਜੀ ਨੇ ਉਸ ਨੂੰ ਪਿਆਰ ਕੀਤਾ ਤੇ ਖ਼ੁਦਾ ਦੀਆਂ ਰਮਜ਼ਾਂ ਦੀ ਜਾਣਕਾਰੀ ਦਿੱਤੀ। ਸਲੀਮਾ ਵੀ ਬਾਬਾ ਜੀ ਨੂੰ ਮੱਥਾ ਟੇਕ ਕੇ ਬੈਠ ਗਈ। ਹੁਣ ਰੋਜ਼ਾਨਾ ਯਹੀਆ ਖ਼ਾਨ ਕੰਮ ਤੋਂ ਵਿਹਲਾ ਹੋ ਕੇ ਕੀਰਤਨ ਦੀ ਹਾਜ਼ਰੀ ਭਰਦਾ। ਉਸ ਨੂੰ ਵੇਖ ਕੇ ਬਹੁਤ ਸਾਰੇ ਲੋਕ ਆਉਣ ਲੱਗੇ। ਸ਼ਰੀਏ ਲੋਕ, ਜਿਨਾਂ ਨੇ ਉਸ ਨੂੰ ਪਹਿਲਾਂ ਸਲੀਮਾ ਦੇ ਖ਼ਿਲਾਫ਼ ਭੜਕਾਇਆ ਸੀ, ਸ਼ਹਿਰ ਦੇ ਬੜੇ ਕਾਜ਼ੀ ਨੂੰ ਗੁਰੂ ਸਾਹਿਬ ਦੇ ਖ਼ਿਲਾਫ਼ ਭੜਕਾ ਕੇ ਯਹੀਆ ਖ਼ਾਨ ਤੇ ਸਲੀਮਾ ਨੂੰ ਕਾਫ਼ਰ ਦਾ ਫ਼ਤਵਾ ਦੇ ਦਿੱਤਾ ਅਤੇ ਗੁਰੂ ਜੀ ਵੀ ਕਾਫ਼ਰ ਦਾ। ਇਸ ਕਾਜ਼ੀ ਦਾ ਨਾਂ ਪਾਸ਼ਾਹਾਲੀ ਸੀ। ੲ

Comments

comments

Share This Post

RedditYahooBloggerMyspace