ਟਰੰਪ ਨੇ ਇਕ ਹੋਰ ਓਬਾਮਾ ਨੀਤੀ ਕੀਤੀ ਖਤਮ

ਵਾਸ਼ਿੰਗਟਨ: ਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਬਾਮਾ ਕਾਲ ਦੀ ਉਸ ਨੀਤੀ ਨੂੰ ਖਤਮ ਕਰ ਦਿੱਤਾ ਹੈ, ਜਿਸ ਤਹਿਤ ਅਮਰੀਕੀ ਸਰਕਾਰ ਨੂੰ ਪਾਕਿਸਤਾਨ, ਅਫਗਾਨਿਸਤਾਨ ਤੇ ਸੋਮਾਲੀਆ ਵਰਗੇ ਦੇਸ਼ਾਂ ‘ਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ‘ਚ ਮਾਰੇ ਗਏ ਆਮ ਲੋਕਾਂ ਦੀ ਗਿਣਤੀ ਦੀ ਸਾਲਾਨਾ ਰਿਪੋਰਟ ਪ੍ਰਕਾਸ਼ਿਤ ਕਰਨੀ ਹੁੰਦੀ ਸੀ। ਸਾਲ 2016 ‘ਚ ਉਸ ਵੇਲੇ ਦੇ ਰਾਸ਼ਟਰਪਤੀ ਬਰਾਕ ਓਬਾਮਾ ਇਹ ਸਰਕਾਰੀ ਹੁਕਮ ਲੈ ਕੇ ਆਏ ਸਨ। ਉਨ੍ਹਾਂ ‘ਤੇ ਕੇਂਦਰੀ ਖੂਫੀਆ ਏਜੰਸੀ ਵਲੋਂ ਕੀਤੇ ਗਏ ਡਰੋਨ ਹਮਲਿਆਂ ‘ਤੇ ਜ਼ਿਆਦਾ ਪਾਰਦਰਸ਼ਤਾ ਲਿਆਉਮ ਦਾ ਦਬਾਅ ਸੀ।

ਅਮਰੀਕਾ ‘ਚ ਅਲਕਾਇਦਾ ਦੇ 9/11 ਦੇ ਹਮਲੇ ਤੋਂ ਬਾਅਦ ਅੱਤਵਾਦ ਤੇ ਫੌਜੀ ਟਿਕਾਣਿਆਂ ਦੇ ਖਿਲਾਫ ਡਰੋਨ ਹਮਲਿਆਂ ਦੀ ਵਰਤੋਂ ਵਧਾ ਦਿੱਤੀ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ 2016 ਦਾ ਹੁਕਮ ਗੈਰ-ਲਾਜ਼ਮੀ ਤੇ ਧਿਆਨ ਭਟਕਾਉਣ ਵਾਲਾ ਹੈ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕਦਮ ਨਾਲ ਗੈਰ-ਲਾਜ਼ਮੀ ਰਿਪੋਰਟਿੰਗ ਦੀ ਲੋੜ ਖਤਮ ਹੋ ਜਾਂਦੀ ਹੈ। ਇਹ ਕਦਮ ਖੂਫੀਆ ਵਿਭਾਗ ਦੇ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਮੂਲ ਮਿਸ਼ਨ ਤੋਂ ਧਿਆਨ ਭਟਕਾਉਣ ਦੇ ਕੰਮ ਨੂੰ ਖਤਮ ਕਰਦਾ ਹੈ। ਅਸਲ ‘ਚ ਓਬਾਮਾ ਕਾਲ ‘ਚ ਸੀਆਈਏ ਦੇ ਪ੍ਰਮੁੱਖ ਨੂੰ ਅਮਰੀਕੀ ਡਰੋਨ ਹਮਲਿਆਂ ਦੇ ਬਾਰੇ ‘ਚ ਸਾਲਾਨਾ ਰਿਪੋਰਟ ਜਾਰੀ ਕਰਨੀ ਹੁੰਦੀ ਸੀ ਤੇ ਦੱਸਣਾ ਹੁੰਦਾ ਸੀ ਕਿ ਉਨ੍ਹਾਂ ਇਲਾਕਿਆਂ ‘ਚ ਕਿੰਨੇ ਲੋਕਾਂ ਦੀ ਜਾਨ ਗਈ ਹੈ।

Comments

comments

Share This Post

RedditYahooBloggerMyspace