ਹਾਫ਼ਿਜ਼ ਤੋਂ ਪੁੱਛ ਪੜਤਾਲ ਲਈ ਯੂਐਨ ਟੀਮ ਨੂੰ ਪਾਕਿ ਵੀਜ਼ੇ ਤੋਂ ਨਾਂਹ

ਨਿਊਯਾਰਕ: ਪਾਕਿਸਤਾਨ ਨੇ ਹਾਫ਼ਿਜ਼ ਸਈਦ ਤੋਂ ਪੁੱਛ ਪੜਤਾਲ ਕਰਨ ਦੀ ਇੱਛਾ ਰੱਖਣ ਵਾਲੀ ਸੰਯੁਕਤ ਰਾਸ਼ਟਰ ਦੀ ਟੀਮ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਦੀ ਪਾਬੰਦੀਸ਼ੁਦਾ ਸੂਚੀ ’ਚੋਂ ਆਪਣਾ ਨਾਮ ਹਟਾਏ ਜਾਣ ਲਈ ਸਈਦ ਨੇ ਅਰਜ਼ੀ ਦਾਖ਼ਲ ਕੀਤੀ ਸੀ। ਸਈਦ ’ਤੇ 10 ਦਸੰਬਰ 2008 ’ਚ ਪਾਬੰਦੀ ਲਗਾਈ ਗਈ ਸੀ।
ਹਾਫਿਜ਼ ਸਈਦ ਦਾ ਨਾਂ ਪਾਬੰਦੀਸ਼ੁਦਾ ਦਹਿਸ਼ਤਗਰਦਾਂ ਦੀ ਸੂਚੀ ’ਚੋਂ ਕੱਢਣ ਦੀ ਅਪੀਲ ਸੰਯੁਕਤ ਰਾਸ਼ਟਰ ਨੇ ਰੱਦ ਕਰ ਦਿੱਤੀ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਸੂਤਰਾਂ ਅਨੁਸਾਰ ਸੰਯੁਕਤ ਰਾਸ਼ਟਰ ਦਾ ਫ਼ੈਸਲਾ ਸਈਦ ਤੱਕ ਉਸਦੇ ਵਕੀਲ ਹੈਦਰ ਰਸੂਲ ਮਿਰਜ਼ਾ ਰਾਹੀਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਹੁੰਚਾ ਦਿੱਤਾ ਗਿਆ ਸੀ।

Comments

comments

Share This Post

RedditYahooBloggerMyspace