ਗੁਰਦੁਆਰਾ ਕਮੇਟੀ ਦੀ ਚੋਣ ਫਿਰ ਟਲੀ, 15 ਮਾਰਚ ਤੱਕ ਲੱਗੀ ਰੋਕ

ਕਾਲੜਾ ਨੇ ਆਪਣੀ ਰਿੱਟ ’ਚ ਕਮੇਟੀ ਐਕਟ ਦੀ ਉਲੰਘਣਾ ਹੋਣ ਦਾ ਦੋਸ਼ ਲਾਇਆ ਸੀ। ਨਾਲ ਹੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ 1 ਮਾਰਚ ਨੂੰ ਜਾਰੀ ਕੀਤੇ ਗਏ ਪੱਤਰ ’ਤੇ ਸਵਾਲ ਉਠਾਏ ਸਨ।
ਐਕਟ ਮੁਤਾਬਕ ਜਨਰਲ ਹਾਊਸ ਨੂੰ ਸੱਦਣ ਲਈ 15 ਦਿਨ ਦਾ ਨੋਟਿਸ ਪੀਰੀਅਡ ਜ਼ਰੂਰੀ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ 15 ਮਾਰਚ ਨੂੰ ਚੋਣ ਕਰਵਾਉਣ ਲਈ  ਕਿਹਾ ਹੈ ਜਦਕਿ ਦੂਜੇ ਪਾਸੇ ਤੀਸ ਹਜ਼ਾਰੀ ਕੋਰਟ ’ਚ ਕਮੇਟੀ ਮੈਂਬਰ ਕਰਤਾਰ ਸਿੰਘ ਚਾਵਲਾ ਵਲੋਂ ਪਾਈ ਗਈ ਰਿੱਟ ’ਤੇ ਸੁਣਵਾਈ ਹਾਈਕੋਰਟ ਦੇ ਫੈਸਲੇ ਕਾਰਨ 15 ਮਾਰਚ ਤੱਕ ਟਲ ਗਈ। ਯਾਦ ਰਹੇ ਕਿ ਇਸ ਤੋਂ ਪਹਿਲਾਂ 18 ਜਨਵਰੀ ਨੂੰ ਵੀ ਇਹ ਚੋਣ ਟਲ ਗਈ ਸੀ।

Comments

comments

Share This Post

RedditYahooBloggerMyspace