ਦਰੱਖਤਾਂ ’ਤੇ ਬੰਬ ਸੁੱਟਣ ਦੇ ਦੋਸ਼ ਹੇਠ ਭਾਰਤੀ ਪਾਇਲਟਾਂ ਖ਼ਿਲਾਫ਼ ਪਾਕਿ ’ਚ ਕੇਸ ਦਰਜ

ਇਸਲਾਮਾਬਾਦ : ਭਾਰਤ ਵਲੋਂ ਪਾਕਿਸਤਾਨ ਦੇ ਬਾਲਾਕੋਟ ਖੇਤਰ ਵਿੱਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਟਰੇਨਿੰਗ ਕੈਂਪ ਉੱਪਰ ਕੀਤੇ ਗਏ ਹਮਲਿਆਂ ਤੋਂ ਕਈ ਦਿਨ ਬਾਅਦ ਪਾਕਿਸਤਾਨ ਨੇ ਅੱਜ ਭਾਰਤੀ ਹਵਾਈ ਸੈਨਾ ਦੇ ‘ਅਣਪਛਾਤੇ ਪਾਇਲਟਾਂ’ ਖ਼ਿਲਾਫ਼ ਬੰਬ ਸੁੱਟ ਕੇ 19 ਦਰੱਖਤ ਨਸ਼ਟ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ।ਮੀਡੀਆ ਰਿਪੋਰਟ ਅਨੁਸਾਰ ਜੰਗਲਾਤ ਵਿਭਾਗ ਵਲੋਂ ਭਾਰਤੀ ਹਵਾਈ ਸੈਨਾ ਦੇ ਅਣਪਛਾਤੇ ਪਾਇਲਟਾਂ ਖ਼ਿਲਾਫ਼ ਬਾਲਾਕੋਟ ਖੇਤਰ ਵਿੱਚ ਦਰੱਖਤਾਂ ’ਤੇ ਬੰਬਾਰੀ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਐੱਫਆਈਆਰ ਵਿੱਚ 19 ਦਰੱਖਤਾਂ ਦੇ ਹੋਏ ਨੁਕਸਾਨ ਦੇ ਵੇਰਵੇ ਵੀ ਦਿੱਤੇ ਗਏ ਹਨ। ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਕੋਲ ਵੀ ਭਾਰਤ ਵਿਰੁਧ ‘ਈਕੋ-ਟੈਰੋਰਿਜ਼ਮ’ ਫੈਲਾਉਣ ਦੇ ਦੋਸ਼ ਹੇਠ ਸ਼ਿਕਾਇਤ ਕਰਜ ਕਰਵਾਉਣ ਬਾਰੇ ਸੋਚਿਆ ਜਾ ਰਿਹਾ ਹੈ।

ਭਾਰਤੀ ਲੜਾਕੂ ਜਹਾਜ਼ਾਂ ਵਲੋਂ ਬਾਲਾਕੋਟ ਦੇ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਜਾਬਾ ਟੌਪ ’ਤੇ ਬੰਬ ਸੁੱਟੇ ਗਏ ਸਨ। ਇਹ ਖੇਤਰ ਮਕਬੂਜ਼ਾ ਕਸ਼ਮੀਰ ਤੋਂ 40 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਦੂਜੇ ਪਾਸੇ ਭਾਰਤ ਵਲੋਂ 26 ਫਰਵਰੀ ਨੂੰ ਦਾਅਵਾ ਕੀਤਾ ਗਿਆ ਸੀ ਕਿ ਖੁਫ਼ੀਆ ਜਾਣਕਾਰੀਆਂ ਦੇ ਆਧਾਰ ’ਤੇ ਭਾਰਤੀ ਹਵਾਈ ਸੈਨਾ ਵਲੋਂ ਬਾਲਾਕੋਟ ਦੇ ਦਹਿਸ਼ਤੀ ਕੈਂਪ ’ਤੇ ਕੀਤੇ ਗਏ ਹਮਲੇ ਵਿੱਚ ਜੈਸ਼-ਏ-ਮੁਹੁੰਮਦ ਦੇ ਵੱਡੀ ਗਿਣਤੀ ਦਹਿਸ਼ਤਗਰਦ, ਟਰੇਨਰ, ਸੀਨੀਅਰ ਕਮਾਂਡਰ ਅਤੇ ਜਹਾਦੀ ਮਾਰੇ ਗਏ।

Comments

comments

Share This Post

RedditYahooBloggerMyspace