ਚੋਣ ਕਮਿਸ਼ਨ ਨੇ 269 ਡੀ. ਐੱਸ. ਪੀਜ਼ ਦੀ ਜੁਆਇਨਿੰਗ ਤੇ ਲਾਈ ਰੋਕ

ਚੰਡੀਗੜ੍ਹ : ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਵਲੋਂ ਐਤਵਾਰ ਤਬਦੀਲ ਕੀਤੇ ਗਏ 269 ਡੀ. ਐੱਸ. ਪੀਜ਼ ਦੀ ਜੁਅਇਨਿੰਗ ‘ਤੇ ਰੋਕ ਲਾ ਦਿੱਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਤਬਦੀਲ ਕੀਤੇ ਗਏ ਪੁਲਸ ਅਧਿਕਾਰੀਆਂ ਦੇ ਐਤਵਾਰ ਹੀ ਤਬਾਦਲਾ-ਹੁਕਮ ਜਾਰੀ ਕੀਤੇ ਅਤੇ ਅੱਜ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ। ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਜੁਆਇਨਿੰਗ ਜ਼ਰੂਰੀ ਸੀ, ਜੋ ਨਹੀਂ ਹੋਈ, ਜਿਸ ਕਾਰਨ ਰੋਕ ਲਾਈ ਗਈ ਹੈ। ਇਹ ਜੁਆਇਨਿੰਗ ਹੁਣ ਚੋਣ ਕਮਿਸ਼ਨ ਦੀ ਮਨਜ਼ੂਰੀ ਮਿਲਣ ‘ਤੇ ਹੀ ਹੋ ਸਕੇਗੀ। ਇਸ ਦੌਰਾਨ ਪੰਜਾਬ ਦੇ ਡੀ. ਜੀ. ਪੀ. ਨੇ ਵੀ ਕਮਿਸ਼ਨ ਦੀ ਹਦਾਇਤ ਤੋਂ ਬਾਅਦ 269 ਡੀ. ਐੱਸ. ਪੀਜ਼ ਦੀ ਜੁਆਇਨਿੰਗ ਰੋਕ ਦਿੱਤੀ ਹੈ।

Comments

comments

Share This Post

RedditYahooBloggerMyspace