ਜੇਲ ਚ ਪਹਿਲੇ ਦਿਨ ਡਿਊਟੀ ਸੰਭਾਲੀ, ਰਾਤ ਨੂੰ ਮੌਤ

ਲੁਧਿਆਣਾ : ਤਾਜਪੁਰ ਰੋਡ, ਬ੍ਰੋਸਟਲ ਜੇਲ ਗਾਰਦ ਕਰਮਚਾਰੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਾਰਦ ਕਮਰਚਾਰੀ ਸੁਖਦੇਵ ਸਿੰਘ ਨੂੰ ਰੋਪੜ ਜੇਲ ਤੋਂ ਤਬਦੀਲ ਕਰ ਕੇ ਦੋ ਦਿਨ ਪਹਿਲਾਂ ਲੁਧਿਆਣਾ ਦੀ ਬ੍ਰੋਸਟਲ ਜੇਲ ‘ਚ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਅੱਜ ਪਹਿਲੇ ਦਿਨ ਉਕਤ ਕਰਮਚਾਰੀ 9 ਮਾਰਚ ਰਾਤ ਡਿਊਟੀ ਕਰ ਰਿਹਾ ਸੀ ਤਾਂ ਡੇਢ ਵਜੇ ਦੇ ਲਗਭਗ ਬਾਥਰੂਮ ਲਈ ਗਿਆ ਅਤੇ ਡਿੱਗ ਪਿਆ।

ਕਰਮਚਾਰੀ ਦੇ ਡਿੱਗਦੇ ਹੀ ਉਥੇ ਤਾਇਨਾਤ ਪੋਸਕੋ ਕਰਮਚਾਰੀ ਨੇ ਕੋਲ ਜਾ ਕੇ ਦੇਖਿਆ ਤਾਂ ਉਸ ਦੀ ਹਾਲਤ ਗੰਭੀਰ ਸੀ। ਜਿਸ ‘ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਤੁਰੰਤ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਕਰਮਚਾਰੀ ਨੂੰ ਮ੍ਰਿਤਕ ਐਲਾਨ ਦਿੱਤਾ। ਗਾਰਦ ਕਰਮਚਾਰੀ ਦਾ ਡਾਕਟਰਾਂ ਦੇ ਪੈਨਲ ਵਲੋਂ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਮੈਡੀਕਲ ਰਿਪੋਰਟ ਆਉਣ ‘ਤੇ ਲੱਗੇਗਾ।

Comments

comments

Share This Post

RedditYahooBloggerMyspace