ਸਿੱਖ ਕੁੜੀ ਨੇ ਰਚਿਆ ਅਮਰੀਕਾ ’ਚ ਇਤਿਹਾਸ

ਸੰਗਰੂਰ : ਜ਼ਿਲਾ ਸੰਗਰੂਰ ਦੇ ਪਿੰਡ ਭਸੌੜ ਨਾਲ ਸਬੰਧ ਰੱਖਣ ਵਾਲੀ ਸੁਖਪ੍ਰੀਤ ਗਿੱਲ ਜਵੰਧਾ (ਟੀਨਾ ਗਿੱਲ ਜਵੰਧਾ) ਨੇ ਅਮਰੀਕਾ ਦੇ ਬੋਲਡਰ ਸ਼ਹਿਰ ਨੈੱਟਐਪ ਸੋਲਿਡਫਾਇਰ ਕੰਪਨੀ ‘ਚ ਪਹਿਲੀ ਮਹਿਲਾ ਡਾਇਰੈਕਟਰ ਦੀ ਪਦਵੀ ਪ੍ਰਾਪਤ ਕਰ ਕੇ ਆਪਣੇ ਜ਼ਿਲੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਟੀਨਾ ਗਿੱਲ ਜਵੰਧਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਟਾਪਰ ਹੋਣ ਦੇ ਨਾਲ-ਨਾਲ ਵਿਦੇਸ਼ ਜਾ ਕੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰਿਜ਼ਨੋ ਤੋਂ ਇਨਫੋਰਮੇਸ਼ਨ ਟੈਕਨਾਲੋਜੀ ਦੀ ਮਾਸਟਰ ਡਿੱਗਰੀ ਡਿਸਟਿੰਕਸ਼ਨ ‘ਚ ਹਾਸਲ ਕੀਤੀ ਅਤੇ ਉਸ ਉਪਰੰਤ ਸਾਲ 2008 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਪੈਲਕੋ ਕੰਪਨੀ ਤੋਂ ਬਤੌਰ ਇੰਜੀਨੀਅਰਿੰਗ ਮੈਨੇਜਰ ਦੇ ਤੌਰ ‘ਤੇ ਕੀਤੀ ਸੀ। ਇਸ ਤੋਂ ਬਾਅਦ ਸਾਲ 2014 ‘ਚ ਬਤੌਰ ਸੀਨੀਅਰ ਇੰਜੀਨੀਅਰਿੰਗ ਮੈਨੇਜਰ ਸੇਵਾ ਕੀਤੀ । ਸੁਖਪ੍ਰੀਤ ਗਿੱਲ ਨੇ ਇਸੇ ਕੰਪਨੀ ਦੀ ਪਹਿਲੀ ਮਹਿਲਾ ਡਾਇਰੈਕਟਰ ਬਣ ਕੇ ਹੋਰਨਾਂ ਮੁਟਿਆਰਾਂ ਲਈ ਮਿਸਾਲ ਕਾਇਮ ਕੀਤੀ ਹੈ।

Comments

comments

Share This Post

RedditYahooBloggerMyspace